Air India ਨੂੰ ਮਹਿੰਗੀ ਪਈ ਉਡਾਣ ’ਚ ਦੇਰੀ, ਸ਼ਿਕਾਇਤਕਰਤਾਵਾਂ ਨੂੰ ਦੇਵੇਗੀ ਇੰਨੇ ਲੱਖ ਦਾ ਮੁਆਵਜ਼ਾ

Thursday, Dec 14, 2023 - 10:14 AM (IST)

ਨਵੀਂ ਦਿੱਲੀ (ਇੰਟ.)– ਉਡਾਣ ’ਚ ਦੇਰੀ ਏਅਰ ਇੰਡੀਆ ਲਈ ਬਹੁਤ ਮਹਿੰਗੀ ਸਾਬਤ ਹੋਈ। ਰਾਸ਼ਟਰੀ ਖਪਤਕਾਰ ਵਿਵਾਦ ਹੱਲ ਕਮਿਸ਼ਨ (ਐੱਨ. ਸੀ. ਡੀ. ਆਰ. ਸੀ.) ਨੇ ਕਿਹਾ ਕਿ ਏਅਰ ਇੰਡੀਆ ਨੂੰ 4 ਸ਼ਿਕਾਇਤਕਰਤਾਵਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਕੋਰਟ ਵਿਚ ਕੇਸ ਕਰਨ ’ਚ ਜੋ ਲਾਗਤ ਆਈ ਹੈ, ਉਸ ਲਈ ਵੱਖ ਤੋਂ 25,000 ਰੁਪਏ ਦੇਣੇ ਹੋਣਗੇ।

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਕੀ ਹੈ ਪੂਰਾ ਮਾਮਲਾ?
13 ਦਸੰਬਰ 2003 ਨੂੰ ਐੱਨ. ਸੀ. ਡੀ. ਆਰ. ਸੀ. ਵਿਚ ਸ਼ਿਕਾਇਤ ਦਰਜ ਕਰਵਾਉਣ ਵਾਲੇ 4 ਲੋਕਾਂ ਨੇ ਏਅਰ ਇੰਡੀਆ ਦੀ ਤਿਰੂਵਨੰਤਪੁਰਮ ਤੋਂ ਚੇਨਈ, ਚੇਨਈ ਤੋਂ ਕੋਲਕਾਤਾ ਅਤੇ ਬਾਅਦ ਵਿਚ ਕੋਲਕਾਤਾ ਤੋਂ ਡਿਬਰੂਗੜ੍ਹ ਦੀ ਯਾਤਰਾ ਲਈ 4 ਵੱਖ-ਵੱਖ ਹਵਾਈ ਰਿਟਰਨਿੰਗ ਟਿਕਟਾਂ ਖਰੀਦੀਆਂ ਸਨ। ਤਿਰੂਵਨੰਤਪੁਰਮ-ਚੇਨਈ ਉਡਾਣ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਸ਼ਿਕਾਇਤਕਰਤਾਵਾਂ ਦੀ ਕਨੈਕਟਿੰਗ ਫਲਾਈਟ ਖੁੰਝ ਗਈ। ਸ਼ਿਕਾਇਤਕਰਤਾਵਾਂ ਨੇ ਆਪਣੇ ਦੋਸ਼ ਵਿਚ ਕਿਹਾ ਕਿ ਬੈਂਗਲੁਰੂ ਤੋਂ ਕੋਲਕਾਤਾ ਲਈ ਸਵੇਰੇ 6 ਵਜੇ ਰਵਾਨਗੀ ਦੇ ਏਅਰਲਾਈਨ ਦੇ ਭਰੋਸੇ ਦੇ ਬਾਵਜੂਦ ਅੱਧੀ ਰਾਤ ਨੂੰ ਬਦਲ ਵਿਵਸਥਾ ਕੀਤੀ ਗਈ। 

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਇਸ ਦੇ ਨਾਲ ਇਹ ਵੀ ਕਿਹਾ ਕਿ ਇਸ ਦੌਰਾਨ ਏਅਰਲਾਈਨ ਵਲੋਂ ਜੋ ਖਾਣਾ ਉਹਨਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ, ਉਹ ਕਾਫ਼ੀ ਘਟੀਆ ਕੁਆਲਿਟੀ ਦਾ ਸੀ। ਇਸ ਤੋਂ ਬਾਅਦ ਦਿੱਲੀ ਅਤੇ ਡਿਬਰੂਗੜ੍ਹ ਦੀ ਫਲਾਈਟ ਵੀ ਕੋਲਕਾਤਾ ਨਹੀਂ ਪੁੱਜੀ, ਜਿਸ ਕਾਰਨ ਸ਼ਿਕਾਇਤਕਰਤਾਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੀ ਯਾਤਰਾ ਨੂੰ ਅਧੂਰਾ ਹੀ ਛੱਡਣਾ ਪਿਆ। ਇਸ ਤੋਂ ਬਾਅਦ ਜ਼ਿਲ੍ਹਾ ਫੋਰਮ ਵਿਚ ਏਅਰਲਾਈਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਕੀ ਕਿਹਾ ਕਮਿਸ਼ਨ ਨੇ?
ਖਪਤਕਾਰ ਕਮਿਸ਼ਨ ਨੇ ਕਿਹਾ ਕਿ ਏਅਰਲਾਈਨ ਨੇ ਉਡਾਣ ’ਚ ਦੇਰੀ ਕੀਤੀ ਅਤੇ ਇਸ ਦੇ ਨਾਲ-ਨਾਲ ਆਪਣੇ ਕਰਤੱਵ ਦੀ ਵੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕੀਤੀ। ਕਮਿਸ਼ਨ ਨੇ ਕਿਹਾ ਕਿ ਪ੍ਰੋਟੋਕਾਲ ਮੁਤਾਬਕ ਮੁਸਾਫਰਾਂ ਨੂੰ ਪ੍ਰਾਹੁਣਚਾਰੀ, ਭੋਜਨ, ਰਹਿਣ ਦਾ ਇੰਤਜ਼ਾਮ ਅਤੇ ਆਵਾਜਾਈ ਵਾਲੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਵਿਚ ਏਅਰ ਇੰਡੀਆ ਅਸਫਲ ਰਹੀ ਹੈ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਐੱਨ. ਸੀ. ਡੀ. ਆਰ. ਸੀ. ਨੇ ਏਅਰ ਇੰਡੀਆ ਦੇ ਖ਼ਿਲਾਫ਼ 6 ਦਸੰਬਰ ਨੂੰ ਜਾਰੀ ਹੁਕਮ ਵਿਚ ਕਿਹਾ ਕਿ ਏਅਰਲਾਈਨ ਆਪਣੇ ਮੁਸਾਫਰਾਂ ਦੀ ਦੇਖਭਾਲ ਕਰਨ ਲਈ ਵਚਨਬੱਧ ਹੈ ਪਰ ਤਾਜ਼ੇ ਮਾਮਲੇ ਵਿਚ ਕੁਝ ਹੋਰ ਸਾਹਮਣੇ ਆਇਆ ਹੈ। ਫਲਾਈਟ ਲੇਟ ਹੋਣ ਕਾਰਨ ਕਈ ਯਾਤਰੀ ਕਨੈਕਟਿੰਗ ਫਲਾਈਟਾਂ ਤੋਂ ਖੁੰਝ ਜਾਂਦੇ ਹਨ, ਜਿਸ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਹੈ। ਕਮਿਸ਼ਨ ਨੇ ਏਅਰ ਇੰਡੀਆ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਅਸਫਲ ਰਹਿਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News