Air India ਸ਼ੁਰੂ ਕਰੇਗੀ ਬਰਮਿੰਘਮ, ਲੰਡਨ, ਸੈਨ ਫ੍ਰਾਂਸਿਸਕੋ ਲਈ 20 ਹੋਰ ਹਫਤਾਵਾਰੀ ਉਡਾਣਾਂ

Friday, Sep 30, 2022 - 04:29 PM (IST)

Air India ਸ਼ੁਰੂ ਕਰੇਗੀ ਬਰਮਿੰਘਮ, ਲੰਡਨ, ਸੈਨ ਫ੍ਰਾਂਸਿਸਕੋ ਲਈ 20 ਹੋਰ ਹਫਤਾਵਾਰੀ ਉਡਾਣਾਂ

ਨਵੀਂ ਦਿੱਲੀ (ਭਾਸ਼ਾ) – ਏਅਰ ਇੰਡੀਆ ਅਗਲੇ ਤਿੰਨ ਮਹੀਨਿਆਂ ’ਚ ਬਰਮਿੰਘਮ, ਲੰਡਨ ਅਤੇ ਸੈਨ ਫ੍ਰਾਂਸਿਸਕੋ ਲਈ 20 ਵਾਧੂ ਹਫਤਾਵਾਰੀ ਉਡਾਣਾਂ ਸ਼ੁਰੂ ਕਰੇਗੀ। ਟਾਟਾ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਆਪਣੀ ਕੌਮਾਂਤਰੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਇਹ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਹਫਤੇ ’ਚ ਬਰਮਿੰਘਮ ਲਈ ਪੰਜ ਵਾਧੂ ਉਡਾਣਾਂ, ਲੰਡਨ ਲਈ 9 ਵਾਧੂ ਉਡਾਣਾਂ ਅਤੇ ਸੈਨ ਫ੍ਰਾਂਸਿਸਕੋ ਲਈ ਛੋ ਵਾਧੂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਗਾਹਕਾਂ ਨੂੰ ਹਰ ਹਫਤੇ 5000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰ ਇੰਡੀਆ ਹੁਣ ਬ੍ਰਿਟੇਨ ਲਈ ਹਰ ਹਫਤੇ 34 ਉਡਾਣਾਂ ਦਾ ਸੰਚਾਲਨ ਕਰਦੀ ਹੈ ਅਤੇ ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 48 ਹੋ ਜਾਏਗੀ। ਬਿਆਨ ’ਚ ਕਿਹਾ ਗਿਆ ਕਿ ਸੱਤ ਭਾਰਤੀ ਸ਼ਹਿਰਾਂ ਤੋਂ ਹੁਣ ਬ੍ਰਿਟੇਨ ਦੀ ਰਾਜਧਾਨੀ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਹੋਣਗੀਆਂ। ਦੂਜੇ ਪਾਸੇ ਅਮਰੀਕਾ ਲਈ ਏਅਰ ਇੰਡੀਆ ਦੀਆਂ ਉਡਾਣਾਂ ਪ੍ਰਤੀ ਹਫਤੇ 34 ਤੋਂ ਵਧ ਕੇ 40 ਹੋ ਜਾਣਗੀਆਂ।


author

Harinder Kaur

Content Editor

Related News