Air India ਦੀ ਬੁਕਿੰਗ ਸ਼ੁਰੂ , 25 ਮਈ ਤੋਂ ਉੱਡਣਗੀਆਂ ਘਰੇਲੂ ਉਡਾਣਾਂ

Friday, May 22, 2020 - 02:25 PM (IST)

Air India ਦੀ ਬੁਕਿੰਗ ਸ਼ੁਰੂ , 25 ਮਈ ਤੋਂ ਉੱਡਣਗੀਆਂ ਘਰੇਲੂ ਉਡਾਣਾਂ

ਨਵੀਂ ਦਿੱਲੀ — 51 ਸ਼ਹਿਰਾਂ ਲਈ ਇੰਡੀਗੋ ਏਅਰਲਾਈਨ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਏਅਰ ਇੰਡੀਆ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਅੱਜ ਦੁਪਹਿਰ 12.30 ਵਜੇ ਤੋਂ ਘਰੇਲੂ ਉਡਾਣ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ। ਹੋਰ ਕਿਸੇ ਵੀ ਏਅਰਲਾਈਨ ਦੀ ਬੁਕਿੰਗ ਸ਼ੁਰੂ ਹੋਣ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ। ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਵਲੋਂ ਸਾਰੀਆਂ ਏਅਰਲਈਂਸ ਨੂੰ ਰੂਟ ਅਤੇ ਸਟੇਸ਼ਨ ਚਾਰਟ ਦੇ ਦਿੱਤਾ ਗਿਆ ਹੈ। ਹੁਣ ਏਅਰਲਾਈਨ ਖੁਦ ਤੈਅ ਕਰੇਗੀ ਕਿ ਉਨ੍ਹਾਂ ਨੇ ਕਿਸ ਰੂਟ 'ਤੇ ਸੇਵਾਵਾਂ ਸ਼ੁਰੂ ਕਰਨੀਆਂ ਹਨ ਅਤੇ ਉਸ ਲਈ ਬੁਕਿੰਗ ਕਿਸ ਸਮੇਂ ਤੋਂ ਸ਼ੁਰੂ ਕਰਨੀ ਹੈ। ਕੁੱਲ 8 ਏਅਰਲਾਈਂਸ ਨੂੰ ਰੂਟ ਅਲਾਟ ਹੋਇਆ ਹੈ ਜਿਨ੍ਹਾਂ ਵਿਚ ਏਅਰ ਇੰਡੀਆ,ਏਅਰਲਾਈਂਸ ਏਅਰ, ਏਅਰ ਏਸ਼ੀਆ, ਗੋ ਏਅਰ, ਇੰਡੀਗੋ, ਸਪਾਈਸ ਜੈੱਟ, ਟਰੂ ਜੈੱਟ ਅਤੇ ਵਿਸਤਾਰਾ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ 25 ਮਈ ਨੂੰ ਦੇਸ਼ 'ਚ ਘਰੇਲੂ ਉਡਾਣ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਲਈ ਏਅਰ ਪੋਰਟ ਅਥਾਰਟੀ ਆਫ ਇੰਡੀਆ ਨੇ ਫਾਈਨਲ ਐਸ.ਓ.ਪੀ. (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਦੇ ਤਹਿਤ ਗਾਈਡ ਲਾਈਂਸ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਰਤਾਂ ਵਿਚ ਦੱਸਿਆ ਗਿਆ ਹੈ ਕਿ 25 ਮਈ ਤੋਂ ਘਰੇਲੂ ਯਾਤਰੀਆਂ ਨੂੰ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

  • ਘਰੇਲੂ ਯਾਤਰਾ ਲਈ ਯਾਤਰੀ ਨੂੰ 2 ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚਣਾ ਹੋਵੇਗਾ।
  • ਏਅਰ ਪੋਰਟ 'ਤੇ ਯਾਤਰੀਆਂ ਦੀ ਸਕ੍ਰੀਨਿੰਗ ਕਰਨ ਤੋਂ ਬਾਅਦ ਦੀ ਐਂਟਰੀ ਮਿਲੇਗੀ।
  • 14 ਸਾਲ ਤੋਂ ਵਧ ਉਮਰ ਦੇ ਯਾਤਰੀਆਂ ਲਈ ਫੋਨ ਵਿਚ ਆਰੋਗਿਆ ਸੇਤੂ ਐਪ ਜ਼ਰੂਰੀ ਹੈ। ਆਰੋਗਿਆ ਸੇਤੂ ਐਪ 'ਚ ਜੇਕਰ ਗ੍ਰੀਨ ਨਹੀਂ ਦਿਖਿਆ ਤਾਂ ਐਂਟਰੀ ਨਹੀਂ ਮਿਲ ਸਕੇਗੀ।
  • ਯਾਤਰੀਆਂ ਨੂੰ ਆਪਣੇ ਨਿੱਜੀ ਵਾਹਨ ਜਾਂ ਰਜਿਸਟਰਡ ਟੈਕਸੀ ਸਰਵਿਸ ਦੀ ਵਰਤੋਂ ਕਰਨੀ ਹੋਵੇਗੀ। 
  • ਯਾਤਰੀਆਂ ਨੂੰ ਟ੍ਰਾਲੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੋਵੇਗੀ। 
  • ਯਾਤਰੀਆਂ ਨੂੰ ਬਿਨਾਂ ਲਾਈਨ ਦੇ ਬੋਰਡਿੰਗ ਪਾਸ ਮਿਲੇਗਾ।
  • ਸਾਰੇ ਯਾਤਰੀਆਂ ਲਈ ਮਾਸਕ ਅਤੇ ਦਸਤਾਨੇ ਪਾਉਣਾ ਲਾਜ਼ਮੀ ਹੋਵੇਗਾ। 
  • ਜਿਨ੍ਹਾਂ ਦੀ ਫਲਾਈਟ ਦੇ ਡਿਪਾਰਚਰ 'ਚ 4 ਘੰਟੇ ਦਾ ਸਮਾਂ ਬਾਕੀ ਹੈ ਉਨ੍ਹਾਂ ਨੂੰ ਏਅਰਪੋਰਟ ਟਰਮੀਨਲ ਬਿਲਡਿੰਗ ਵਿਚ ਐਂਟਰੀ ਕਰਨ ਦਿੱਤੀ ਜਾਵੇਗੀ। ਇਸ ਤੋਂ ਜ਼ਿਆਦਾ ਸਮਾਂ ਵਾਲਿਆਂ ਲਈ ਏਅਰ ਪੋਰਟ ਬਿਲਡਿੰਗ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ।

author

Harinder Kaur

Content Editor

Related News