ਏਅਰ ਇੰਡੀਆ ਨੇ ਕੋਰੋਨਾ ਕਾਲ ''ਚ ਅੱਧੀ ਤਨਖ਼ਾਹ ਬਚਾਈ, ਜਾਣੋ ਕਿਵੇਂ

Saturday, Oct 17, 2020 - 03:33 PM (IST)

ਏਅਰ ਇੰਡੀਆ ਨੇ ਕੋਰੋਨਾ ਕਾਲ ''ਚ ਅੱਧੀ ਤਨਖ਼ਾਹ ਬਚਾਈ, ਜਾਣੋ ਕਿਵੇਂ

ਨਵੀਂ ਦਿੱਲੀ— ਵਿੱਤੀ ਸੰਕਟ ਨਾਲ ਜੂਝ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੇ ਕੋਰੋਨਾ ਕਾਲ 'ਚ ਤਨਖ਼ਾਹਾਂ ਦੇ ਖਰਚ 'ਚ ਤਕਰੀਬਨ ਅੱਧੀ ਬਚਤ ਕੀਤੀ ਹੈ।

ਕੰਪਨੀ ਦਾ ਅਪ੍ਰੈਲ ਤੱਕ ਤਨਖ਼ਾਹਾਂ 'ਤੇ ਖਰਚ 230 ਕਰੋੜ ਰੁਪਏ ਰਿਹਾ ਸੀ, ਜੋ ਹੁਣ 120 ਕਰੋੜ ਰੁਪਏ ਰਹਿ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਨੇ ਤਨਖ਼ਾਹਾਂ 'ਤੇ ਖਰਚ ਘਟਾਉਣ ਲਈ ਕਈ ਕਦਮ ਚੁੱਕੇ ਸਨ, ਜੋ ਕੰਮਕਾਜ ਆਮ ਹੋਣ ਤੱਕ ਵੀ ਜਾਰੀ ਰਹਿਣਗੇ।

ਅਧਿਕਾਰੀਆਂ ਮੁਤਾਬਕ, ਕਰਮਚਾਰੀਆਂ ਦੀ ਗਿਣਤੀ 'ਚ 15 ਫੀਸਦੀ ਕਟੌਤੀ ਕੀਤੀ ਗਈ ਹੈ, ਪਾਇਲਟਾਂ ਦਾ ਉਡਾਣ ਭੱਤਾ ਘਟਾਇਆ ਗਿਆ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਠੇਕੇ 'ਤੇ ਕੰਮ ਕਰ ਰਹੇ ਲੋਕਾਂ ਨੂੰ ਕੱਢਿਆ ਗਿਆ ਹੈ। ਇਨ੍ਹਾਂ ਕਾਰਨਾਂ ਨਾਲ ਤਨਖ਼ਾਹਾਂ 'ਚ ਕਮੀ ਆਈ ਹੈ। ਕੰਪਨੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਪ੍ਰੈਲ 'ਚ ਤਨਖ਼ਾਹ ਬਿੱਲ 229.75 ਕਰੋੜ ਰੁਪਏ ਸੀ, ਜੋ ਸਤੰਬਰ 'ਚ 120 ਕਰੋੜ ਰੁਪਏ ਰਹਿ ਗਿਆ।

ਇਨ੍ਹਾਂ ਉਪਾਵਾਂ ਤੋਂ ਇਲਾਵਾ ਕੰਪਨੀ ਨੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ' ਤੇ ਜਾਣ ਦਾ ਵਿਕਲਪ ਵੀ ਦਿੱਤਾ, ਪਰ ਜ਼ਿਆਦਾਤਰ ਲੋਕਾਂ ਨੇ ਇਹ ਵਿਕਲਪ ਨਹੀਂ ਚੁਣਿਆ। ਸਰਕਾਰ ਦੀ ਏਅਰ ਇੰਡੀਆ ਨੂੰ ਵੇਚਣ ਦੀ ਯੋਜਨਾ ਹੈ। ਇਹੀ ਕਾਰਨ ਹੈ ਕਿ ਏਅਰਲਾਈਨ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਹੀ ਕੰਪਨੀ ਨੇ ਸਾਲਾਨਾ 1500 ਕਰੋੜ ਰੁਪਏ ਦੀ ਲਾਗਤ ਘਟਾ ਦਿੱਤੀ ਹੈ।


author

Sanjeev

Content Editor

Related News