ਏਅਰ ਇੰਡੀਆ ਨੂੰ ਹੋਇਆ 4600 ਕਰੋੜ ਰੁਪਏ ਦਾ ਘਾਟਾ

Sunday, Sep 15, 2019 - 07:38 PM (IST)

ਏਅਰ ਇੰਡੀਆ ਨੂੰ ਹੋਇਆ 4600 ਕਰੋੜ ਰੁਪਏ ਦਾ ਘਾਟਾ

ਨਵੀਂ ਦਿੱਲੀ (ਭਾਸ਼ਾ)-ਏਅਰ ਇੰਡੀਆ ਨੂੰ ਚਾਲੂ ਵਿੱਤੀ ਸਾਲ 'ਚ ਸੰਚਾਲਨ ਲਾਭ 'ਚ ਆਉਣ ਦੀ ਉਮੀਦ ਹੈ। ਕਰਜ਼ੇ 'ਚ ਡੁੱਬੀ ਹਵਾਬਾਜ਼ੀ ਕੰਪਨੀ ਨੂੰ ਪਿਛਲੇ ਵਿੱਤੀ ਸਾਲ 'ਚ ਕਰੀਬ 4,600 ਕਰੋੜ ਰੁਪਏ ਦਾ ਸੰਚਾਲਨ ਘਾਟਾ ਹੋਇਆ। ਇਸ ਦਾ ਮੁੱਖ ਕਾਰਣ ਤੇਲ ਦੇ ਮੁੱਲ 'ਚ ਤੇਜ਼ੀ ਅਤੇ ਵਿਦੇਸ਼ੀ ਐਕਸਚੇਂਜ ਦਰ 'ਚ ਬਦਲਾਅ ਨਾਲ ਨੁਕਸਾਨ ਹੈ।

ਇਕ ਉੱਚ ਅਧਿਕਾਰੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਏਅਰਲਾਈਨ ਨੂੰ 2018-19 'ਚ 8,400 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਜਦੋਂਕਿ ਕੁਲ ਕਮਾਈ 26,400 ਕਰੋੜ ਰੁਪਏ ਰਹੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ 2019-20 'ਚ 700 ਤੋਂ 800 ਕਰੋੜ ਰੁਪਏ ਦੇ ਸੰਚਾਲਨ ਲਾਭ ਦਾ ਅਨੁਮਾਨ ਹੈ। ਇਹ ਇਸ ਮਾਨਤਾ 'ਤੇ ਆਧਾਰਿਤ ਹੈ ਕਿ ਤੇਲ ਦੇ ਮੁੱਲ 'ਚ ਕੋਈ ਵੱਡਾ ਉਛਾਲ ਨਹੀਂ ਹੋਵੇਗਾ ਅਤੇ ਵਿਦੇਸ਼ੀ ਐਕਸਚੇਂਜ ਦਰ 'ਚ ਤੇਜ਼ ਉਤਾਰ-ਚੜ੍ਹਾਅ ਨਹੀਂ ਹੋਣਗੇ।'' ਉਸ ਨੇ ਕਿਹਾ ਕਿ ਹਾਲਾਂਕਿ ਏਅਰਲਾਈਨ ਨੂੰ ਜੂਨ 'ਚ ਖਤਮ ਤਿਮਾਹੀ 'ਚ 175 ਤੋਂ 200 ਕਰੋੜ ਰੁਪਏ ਦਾ ਸੰਚਾਲਨ ਨੁਕਸਾਨ ਹੋਇਆ। ਇਸ ਦਾ ਕਾਰਣ ਭਾਰਤੀ ਜਹਾਜ਼ਾਂ ਲਈ ਪਾਕਿਸਤਾਨੀ ਹਵਾਈ ਖੇਤਰ ਦਾ ਬੰਦ ਹੋਣਾ ਸੀ। ਇਸ ਕਾਰਣ ਹਵਾਬਾਜ਼ੀ ਕੰਪਨੀ ਦੀ ਲਾਗਤ ਵਧੀ ਅਤੇ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਇਆ।


author

Karan Kumar

Content Editor

Related News