ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਏਅਰ ਇੰਡੀਆ
Thursday, Jul 27, 2023 - 05:29 PM (IST)
ਨਵੀਂ ਦਿੱਲੀ (ਭਾਸ਼ਾ)– ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਅਮਰੀਕੀ ਸ਼ਹਿਰ ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਇਸ ਲਈ ਵੱਖ-ਵੱਖ ਪ੍ਰਣਾਲੀਆਂ ਅਤੇ ਮਾਪਦੰਡਾਂ ’ਤੇ ਗੌਰ ਕਰ ਰਹੀ ਹੈ। ਏਅਰਲਾਈਨ ਮੌਜੂਦਾ ਸਮੇਂ ਵਿਚ 5 ਅਮਰੀਕੀ ਸ਼ਹਿਰਾਂ ਵਾਸ਼ਿੰਗਟਨ ਡੀ. ਸੀ., ਨਿਊਯਾਰਕ, ਨਿਊ ਜਰਸੀ, ਸ਼ਿਕਾਗੋ ਅਤੇ ਸਾਨ ਫ੍ਰਾਂਸਿਸਕੋਲਈ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ। ਏਅਰ ਇੰਡੀਆ ਵੀ ਹਾਲੇ ਯੂਨਾਈਟਿਡ ਏਅਰਲਾਈਨਜ਼ ਨਾਲ ‘ਕੋਡ ਸ਼ੇਅਰ’ ਸਾਂਝੇਦਾਰੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਇਕ ਸੂਤਰਾਂ ਨੇ ਕਿਹਾ ਕਿ ਅਸੀਂ ਅਮਰੀਕਾ ਵਿਚ ਵਿਸਤਾਰ ਦੀ ਯੋਜਨਾ ਬਣਾ ਰਹੇ ਹਾਂ ਅਤੇ ਸੰਭਾਵਿਤ ਨਵੀਆਂ ਮੰਜ਼ਿਲਾਂ ਲਈ ਵੱਖ-ਵੱਖ ਸ਼ਹਿਰਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਬੋਸਟਨ ਅਤੇ ਲਾਸ ਏਂਜਲਸ ਉਨ੍ਹਾਂ ਸ਼ਹਿਰਾਂ ’ਚੋਂ ਹਨ, ਜਿਨ੍ਹਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਅਸੀਂ ਹੋਰ ਪ੍ਰਣਾਲੀਆਂ ਅਤੇ ਮਾਪਦੰਡਾਂ ’ਤੇ ਵੀ ਗੌਰ ਕਰ ਰਹੇ ਹਾਂ। ਹਵਾਬਾਜ਼ੀ ਉਦਯੋਗ ਦੇ ਮਾਹਰਾਂ ਮੁਤਾਬਕ ਨਵੀਂ ਮੰਜ਼ਿਲ ਲਈ ਉਡਾਣ ਸ਼ੁਰੂ ਕਰਨ ਲਈ ਕਈ ਮਾਪਦੰਡਾਂ ’ਤੇ ਗੌਰ ਕਰਨੀ ਪੈਂਦੀ ਹੈ, ਜਿਸ ’ਚ ਬੇੜੇ ਦਾ ਆਕਾਰ, ਪਾਇਟ ਦੀ ਯੋਗਤਾ ਅਤੇ ਉਸ ਮਾਰਗ ’ਤੇ ਮੁਸਾਫ਼ਰਾਂ ਦੀ ਗਿਣਤੀ ਆਦਿ ਸ਼ਾਮਲ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ, ਜਾਰੀ ਕੀਤੇ 17 ਹਜ਼ਾਰ ਕਰੋੜ ਰੁਪਏ, ਕਿਹਾ-ਕਿਸਾਨ ਮਿੱਟੀ 'ਚੋਂ ਸੋਨਾ ਕੱਢਦੇ
ਟਾਟਾ ਸਮੂਹ ਨੇ ਪਿਛਲੇ ਸਾਲ ਜਨਵਰੀ ’ਚ ਏਅਰ ਇੰਡੀਆ ਨੂੰ ਐਕਵਾਇਰ ਕਰ ਲਿਆ ਸੀ। ਏਅਰਲਾਈਨ ਮੁਤਾਬਕ ਏਅਰ ਇੰਡੀਆ ਖੇਤਰ ’ਚ ਆਪਣੀ ਪਕੜ ਮਜ਼ਬੂਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਏਅਰ ਇੰਡੀਆ ਨੇ ਇਸ ਸਾਲ ਫਰਵਰੀ ਵਿਚ ਐਲਾਨ ਕੀਤਾ ਸੀ ਕਿ ਉਹ ਏਅਰਬੱਸ ਅਤੇ ਬੋਇੰਗ ਤੋਂ 470 ਛੋਟੇ ਅਤੇ ਵੱਡੇ ਆਕਾਰ ਦੇ ਜਹਾਜ਼ ਖਰੀਦੇਗੀ। ਇਹ ਸੌਦਾ ਕਰੀਬ 80 ਅਰਬ ਡਾਲਰ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਅਮੀਰਾਂ ਦੀ ਟਾਪ-20 ਦੀ ਸੂਚੀ 'ਚ ਸ਼ਾਮਲ ਹੋਏ ਗੌਤਮ ਅਡਾਨੀ, ਇਕ ਦਿਨ 'ਚ ਕਮਾਏ 3 ਅਰਬ ਡਾਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8