Air India ਦੇ ਕਰਮਚਾਰੀਆਂ ਨੇ ਸਰਕਾਰ ਨੂੰ ਲਿਖਿਆ ਪੱਤਰ, ਕਿਹਾ - ਤਨਖਾਹ ''ਚ ਨਾ ਕੀਤੀ ਜਾਵੇ ਕਟੌਤੀ
Saturday, Apr 25, 2020 - 05:23 PM (IST)
ਨਵੀਂ ਦਿੱਲੀ - ਏਅਰ ਇੰਡੀਆ ਦੇ ਕਰਮਚਾਰੀਆਂ ਅਤੇ ਸਹਿ ਕਰਮਚਾਰੀਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਪੀਲ ਕੀਤੀ ਹੈ ਕਿ ਉਹ000 ਦੇ ਤਨਖਾਹ ਭੱਤੇ ਵਿਚ ਕੀਤੀ ਜਾ ਰਹੀ 10 ਫੀਸਦੀ ਤੱਕ ਦੀ ਕਟੌਤੀ ਨੂੰ ਰੋਕ ਦਿੱਤਾ ਜਾਵੇ। 10 ਫ਼ੀਸਦੀ ਕਟੌਤੀ ਦਾ ਭਾਰ ਮੁਲਾਜ਼ਮਾਂ 'ਤੇ ਪਾਇਆ ਜਾ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ਦਾ ਮਨੋਬਲ ਟੁੱਟ ਰਿਹਾ ਹੈ। ਕਰਮਚਾਰੀਆਂ ਨੇ ਇਹ ਪੱਤਰ ਲਿਖ ਕੇ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕਰਮਚਾਰੀਆਂ ਨੂੰ ਮਾਰਚ ਤਨਖਾਹ ਭੱਤਾ 18 ਅਪ੍ਰੈਲ ਨੂੰ 10 ਪ੍ਰਤੀਸ਼ਤ ਦੀ ਕਟੌਤੀ ਨਾਲ ਮਿਲਿਆ। ਉਡਾਨ ਚਾਲਕਾਂ ਨੂੰ ਅਜੇ ਤੱਕ ਫਰਵਰੀ ਮਹੀਨੇ ਦਾ ਤਨਖਾਹ ਭੱਤੇ ਦਾ 70 ਫੀਸਦੀ ਹਿੱਸਾ ਅਜੇ ਤੱਕ ਨਹੀਂ ਮਿਲਿਆ। ਯੂਨੀਅਨ ਆਫ ਏਅਰ ਇੰਡੀਆ ਦੀਆਂ 8 ਮੁਲਾਜ਼ਮ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਬੇਨਤੀ ਕੀਤੀ ਕਿ ਉਹ ਏਅਰਲਾਇਨ ਲਾਕਡਾਉਨ ਹੋਣ ਕਾਰਨ ਲਏ ਗਏ ਫੈਸਲੇ ਨੂੰ ਵਾਪਸ ਲੈਣ।
ਏਅਰ ਇੰਡੀਆ ਨੇ ਵੀਰਵਾਰ ਨੂੰ ਇੰਡੀਗੋ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਮੰਗ ਕੀਤੀ, ਜਿਸ ਵਿਚ ਇੰਡੀਗੋ ਨੇ ਆਪਣੇ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਦੇ ਸੀ.ਈ.ਓ. ਰੋਨੋਜਾਯ ਦੱਤਾ ਦੇ ਅਨੁਸਾਰ ਏਅਰਪੋਰਟ ਅਪ੍ਰੈਲ ਮਹੀਨੇ ਦੀ ਤਨਖਾਹ ਵਿਚ ਕਟੌਤੀ ਕਰੇਗੀ।
ਏਅਰ ਇੰਡੀਆ ਦਾ ਫੈਸਲਾ ਸਰਕਾਰ ਦੀਆਂ ਹਦਾਇਤਾਂ ਵਿਰੁੱਧ
ਸ਼ੁੱਕਰਵਾਰ ਨੂੰ 8 ਏ.ਆਈ. ਸਟਾਫ ਯੂਨੀਅਨਾਂ ਦੁਆਰਾ ਲਿਖੀ ਇੱਕ ਸਾਂਝੀ ਚਿੱਠੀ ਵਿਚ ਕਿਹਾ ਗਿਆ ਹੈ, 'ਅਸੀਂ ਤੁਹਾਨੂੰ ਕੋਵਿਡ -19 ਤਨਖਾਹ ਕਟੌਤੀ 'ਤੇ ਏਅਰ ਇੰਡੀਆ ਕਮੇਟੀ ਦੇ ਫੈਸਲੇ ਨੂੰ ਰੱਦ ਕਰਨ ਦੀ ਬੇਨਤੀ ਕਰਦੇ ਹਾਂ, ਜਿਹੜੀ ਕਿ ਸਰਕਾਰ ਦੇ ਨਿਰਦੇਸ਼ਾਂ ਵਿਰੁੱਧ ਹੈ। ਲਾਕਡਾਉਨ ਦੌਰਾਨ ਸਾਡੇ ਨਾਲ ਹੋਰ ਜਨਤਕ ਖੇਤਰ ਦੀ ਇਕਾਈ ਵਾਂਗ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।'
ਤਨਖਾਹ ਵਿਚ ਹੋਵੇਗੀ 10 ਫੀਸਦੀ ਦੀ ਕਟੌਤੀ
ਦਰਅਸਲ, ਏਅਰ ਇੰਡੀਆ ਨੇ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ ਤਿੰਨ ਮਹੀਨਿਆਂ ਲਈ 10 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। 23 ਮਾਰਚ ਨੂੰ ਮੋਦੀ ਸਰਕਾਰ ਨੇ ਜਨਤਕ ਅਤੇ ਨਿਜੀ ਸੈਕਟਰ ਦੀਆਂ ਕੰਪਨੀਆਂ ਨੂੰ ਕੋਵਿਡ -19 ਕਾਰਣ ਲਾਗੂ ਲਾਕਡਾਉਨ ਦੇ ਦੌਰਾਨ ਤਨਖਾਹਾਂ ਵਿਚ ਕਟੌਤੀ ਕਰਨ ਜਾਂ ਕਰਮਚਾਰੀਆਂ ਦੀ ਛਾਂਟੀ ਨਾ ਕਰਨ ਲਈ ਕਿਹਾ ਲਈ ਕਿਹਾ ਸੀ।
ਸੰਗਠਨਾਂ ਦੁਆਰਾ ਲਿਖੇ ਪੱਤਰ ਵਿਚ ਏਅਰ ਇੰਡੀਆ ਦੇ ਫੈਸਲੇ ਨੂੰ ਗਲਤ ਦੱਸਿਆ ਹੈ, ਜਿਸ ਕਾਰਨ ਕਰਮਚਾਰੀਆਂ ਦਾ ਮਨੋਬਲ ਕਮਜ਼ੋਰ ਹੋਵੇਗਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਪ੍ਰਭਾਵਤ ਹੋਵੇਗੀ।