Air India ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਕੰਪਨੀ ਦੇ ਉੱਚ ਪ੍ਰਬੰਧਨ ਵਿੱਚ ਕੀਤਾ ਵੱਡਾ ਫੇਰਬਦਲ

04/16/2022 11:27:23 AM

ਨਵੀਂ ਦਿੱਲੀ - ਏਅਰ ਇੰਡੀਆ ਦੇ ਟਾਪ ਮੈਨੇਜਮੈਂਟ 'ਚ ਸਰਕਾਰੀ ਕੰਪਨੀ ਤੋਂ ਟਾਟਾ ਗਰੁੱਪ ਦੀ ਕੰਪਨੀ 'ਚ ਵੱਡਾ ਫੇਰਬਦਲ ਦੇਖਿਆ ਜਾ ਰਿਹਾ ਹੈ। ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਸ਼ੁੱਕਰਵਾਰ ਨੂੰ ਏਅਰਲਾਈਨ ਦੇ ਉੱਚ ਪ੍ਰਬੰਧਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਉਨ੍ਹਾਂ ਨੇ ਨਿਪੁਨ ਅਗਰਵਾਲ ਨੂੰ ਚੀਫ ਕਮਰਸ਼ੀਅਲ ਅਫਸਰ ਅਤੇ ਸੁਰੇਸ਼ ਦੱਤ ਤ੍ਰਿਪਾਠੀ ਨੂੰ ਚੀਫ ਹਿਊਮਨ ਰਿਸੋਰਸ ਅਫਸਰ ਨਿਯੁਕਤ ਕੀਤਾ। ਅਗਰਵਾਲ ਜੋ ਟਾਟਾ ਸੰਨਜ਼ ਦੇ ਸੀਨੀਅਰ ਉਪ ਪ੍ਰਧਾਨ ਹਨ ਉਹ ਏਅਰ ਇੰਡੀਆ ਦੀ ਸੀਨੀਅਰ ਕਾਰਜਕਾਰੀ ਮੀਨਾਕਸ਼ੀ ਮਲਿਕ ਦੀ ਥਾਂ ਲੈਣਗੇ।

ਇਸ ਦੇ ਨਾਲ ਹੀ 2012 ਤੋਂ 2021 ਤੱਕ ਟਾਟਾ ਸਟੀਲ ਵਿੱਚ ਮਨੁੱਖੀ ਸਰੋਤ ਦੇ ਉਪ ਪ੍ਰਧਾਨ ਰਹੇ ਤ੍ਰਿਪਾਠੀ ਹੁਣ ਹੁਣ ਏਅਰ ਇੰਡੀਆ ਵਿੱਚ ਅੰਮ੍ਰਿਤਾ ਸ਼ਰਨ ਦੀ ਥਾਂ ਲੈਣਗੇ।

ਇਹ ਹੁਕਮ ਚੰਦਰਸ਼ੇਖਰਨ ਨੇ ਜਾਰੀ ਕੀਤਾ ਸੀ ਜੋ ਟਾਟਾ ਸੰਨਜ਼ ਦੇ ਚੇਅਰਮੈਨ ਵੀ ਹਨ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਲਿਕ ਅਤੇ ਸ਼ਰਨ ਨੂੰ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੇ ਸੀਈਓ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ।

ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਮੀਨਾਕਸ਼ੀ ਮਲਿਕ ਅਤੇ ਅੰਮ੍ਰਿਤਾ ਸ਼ਰਨ ਫਿਲਹਾਲ ਚੰਦਰਸ਼ੇਖਰਨ ਦੇ ਸਲਾਹਕਾਰ ਹੋਣਗੇ ਕਿਉਂਕਿ ਟਾਟਾ ਸਮੂਹ ਨੇ ਅਜੇ ਏਅਰ ਇੰਡੀਆ ਦੇ ਸੀਈਓ ਦੀ ਨਿਯੁਕਤੀ ਨਹੀਂ ਕੀਤੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੱਤਿਆ ਰਾਮਾਸਵਾਮੀ, ਜੋ ਪਹਿਲਾਂ ਟਾਟਾ ਕੰਸਲਟੈਂਸੀ ਸਰਵਿਸਿਜ਼ ਵਿੱਚ ਕੰਮ ਕਰ ਚੁੱਕੇ ਹਨ, ਨੂੰ ਸ਼ੁੱਕਰਵਾਰ ਨੂੰ ਏਅਰ ਇੰਡੀਆ ਵਿੱਚ ਚੀਫ ਡਿਜੀਟਲ ਅਤੇ ਟੈਕਨਾਲੋਜੀ ਅਫਸਰ ਨਿਯੁਕਤ ਕੀਤਾ ਗਿਆ ਹੈ।

ਰਾਜੇਸ਼ ਡੋਗਰਾ ਨੂੰ ਏਅਰ ਇੰਡੀਆ ਵਿਖੇ ਗਾਹਕ ਅਨੁਭਵ ਅਤੇ ਗਰਾਊਂਡ ਹੈਂਡਲਿੰਗ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ ਆਰ.ਐੱਸ.ਸੰਧੂ ਏਅਰ ਇੰਡੀਆ 'ਚ ਚੀਫ਼ ਆਫ਼ ਆਪਰੇਸ਼ਨਜ਼ ਦੇ ਅਹੁਦੇ 'ਤੇ ਬਣੇ ਰਹਿਣਗੇ। ਏਅਰ ਇੰਡੀਆ ਦੇ ਇਕ ਹੋਰ ਦਿੱਗਜ ਵਿਨੋਦ ਹੇਜਮਾਦੀ ਮੁੱਖ ਵਿੱਤੀ ਅਧਿਕਾਰੀ ਵਜੋਂ ਅਹੁਦਾ ਸੰਭਾਲਣਾ ਜਾਰੀ ਰੱਖਣਗੇ। 

ਚੰਦਰਸ਼ੇਖਰਨ ਨੇ ਆਦੇਸ਼ ਵਿੱਚ ਕਿਹਾ, "ਨਵੇਂ ਨਿਯੁਕਤ ਅਧਿਕਾਰੀ ਕਾਰਜਸ਼ੀਲ ਅਤੇ ਵਿਭਾਗ ਮੁਖੀ ਵਜੋਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਅਸੀਂ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ।"

ਦੱਸ ਦਈਏ ਕਿ ਪਿਛਲੇ ਸਾਲ 8 ਅਕਤੂਬਰ ਨੂੰ ਸਰਕਾਰ ਨੇ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਤੋਂ ਬਾਅਦ ਏਅਰ ਇੰਡੀਆ ਨੂੰ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਦੀ ਸਹਾਇਕ ਕੰਪਨੀ ਟੇਲਸ ਪ੍ਰਾਈਵੇਟ ਲਿਮਟਿਡ ਨੂੰ 18,000 ਕਰੋੜ ਰੁਪਏ ਵਿੱਚ ਵੇਚ ਦਿੱਤਾ ਸੀ।


ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News