ਏਅਰ ਇੰਡੀਆ 10 ਲੱਖ ਦੇ ਜੁਰਮਾਨੇ ਤੋਂ ਬਾਅਦ ਹੋਈ ਅਲਰਟ, ਯਾਤਰੀਆਂ ਦੀ ਸਹੂਲਤ ਲਈ ਬਣਾਈ ਖਾਸ ਯੋਜਨਾ

06/18/2022 9:10:35 PM

ਨਵੀਂ ਦਿੱਲੀ (ਇੰਟ.)–ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਵਲੋਂ 10 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਤੋਂ ਬਾਅਦ ਹੁਣ ਏਅਰ ਇੰਡੀਆ ਕਾਫੀ ਅਲਰਟ ਹੋ ਗਈ ਹੈ। ਇਹ ਏਅਰਲਾਈਨ ਸਿੰਪਲਫਲਾਇੰਗ ਦੀ ਰਿਪੋਰਟ ਦੇ ਆਧਾਰ ’ਤੇ ਆਪਣੇ ਗਾਹਕਾਂ ਦੀ ਸੰਤੁਸ਼ਟੀ ਲਈ ਆਪਣੀਆਂ ਸੇਵਾਵਾਂ ’ਚ ਕਈ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ਟਾਟਾ ਗਰੁੱਪ ਦੀ ਮੈਨੇਜਮੈਂਟ ਨੇ ਏਅਰ ਇੰਡੀਆ ਦੇ ਟੇਕਓਵਰ ਦੇ ਸਮੇਂ ਕਿਹਾ ਸੀ ਕਿ ਕੰਪਨੀ ਆਪਣੀਆਂ ਗਾਹਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੁਝ ਅਹਿਮ ਬਦਲਾਅ ਕਰੇਗੀ। ਮੈਨੇਜਮੈਂਟ ਨੇ ਕਿਹਾ ਸੀ ਕਿ ਕੰਪਨੀ ਟਿਕਟ ਬੁਕਿੰਗ ਤੋਂ ਲੈ ਕੇ ਆਨਬੋਰਡ ਉਡਾਣ ਸੇਵਾਵਾਂ ਤੱਕ ਸਾਰੀਆਂ ਚੀਜ਼ਾਂ ’ਚ ਸੁਧਾਰ ਕਰੇਗੀ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦਰਮਿਆਨ AC ਤੇ ਫਰਿੱਜ਼ ਦੀ ਵਿਕਰੀ ’ਚ ਆਇਆ ਭਾਰੀ ਉਛਾਲ

ਮੁਸਾਫਰਾਂ ਦੀ ਸੰਤੁਸ਼ਟੀ ਦੇ ਮਾਮਲੇ ’ਚ ਏਅਰ ਇੰਡੀਆ ਦਾ ਖਰਾਬ ਰਿਕਾਰਡ ਅਪ੍ਰੈਲ ਦੇ ਅਧਿਕਾਰਕ ਅੰਕੜਿਆਂ ਤੋਂ ਵੀ ਸਪੱਸ਼ਟ ਹੁੰਦਾ ਹੈ। ਇਸ ਏਵੀਏਸ਼ਨ ਕੰਪਨੀ ’ਚ ਪ੍ਰਤੀ 10,000 ਮੁਸਾਫਰਾਂ ’ਤੇ 2.4 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਉੱਥੇ ਹੀ ਇੰਡੀਗੋ ਅਤੇ ਵਿਸਤਾਰਾ ਨੂੰ ਪ੍ਰਤੀ 10,000 ਮੁਸਾਫਰਾਂ ’ਤੇ ਸਿਰਫ 0.1 ਸ਼ਿਕਾਇਤਾਂ ਮਿਲੀਆਂ। 27 ਜਨਵਰੀ ਤੋਂ ਏਅਰ ਇੰਡੀਆ ਨੂੰ ਟਾਟਾ ਗਰੁੱਪ ਦੇ ਹਵਾਲੇ ਕਰ ਦਿੱਤਾ ਗਿਆ ਸੀ। ਏਅਰ ਇੰਡੀਆ ’ਚ ਸੁਧਾਰ ਦੇ ਮਕਸਦ ਨਾਲ ਕੰਪਨੀ ਵਾਲੰਟਰੀ ਰਿਟਾਇਰਮੈਂਟ ਸਕੀਮ (ਵੀ. ਆਰ. ਐੱਸ.) ਵੀ ਪੇਸ਼ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਆਰਕੀਟੈਕਟ ਨੂੰ ਇਤਿਹਾਸਕ ਇੰਗਲੈਂਡ ਦੀ ਕਮਿਸ਼ਨਰ ਕੀਤਾ ਗਿਆ ਨਿਯੁਕਤ

ਕੰਪਨੀ ’ਚ ਮਚੀ ਹੈ ਹਲਚਲ
ਜਦੋਂ ਏਅਰ ਇੰਡੀਆ ਨੂੰ ਟਾਟਾ ਗਰੁੱਪ ਦੇ ਹਵਾਲੇ ਕੀਤਾ ਗਿਆ ਸੀ ਤਾਂ ਉਸ ਸਮੇਂ ਟਾਟਾ ਸੰਨਜ਼ ਦੇ ਚੇਅਰਮੈਨ ਅਮੀਰੇਟਸ ਰਤਨ ਟਾਟਾ ਨੇ ਏਅਰ ਇੰਡੀਆ ਦੇ ਨਵੇਂ ਮੁਸਾਫਰਾਂ ਦਾ ਸਵਾਗਤ ਕੀਤਾ ਸੀ। ਉਨ੍ਹਾਂ ਨੇ ਆਪਣੇ ਆਡੀਓ ਮੈਸੇਜ ’ਚ ਕਿਹਾ ਸੀ ਕਿ ਟਾਟਾ ਗਰੁੱਪ ਆਰਾਮ ਅਤੇ ਸਰਵਿਸ ਮਾਮਲੇ ’ਚ ਏਅਰ ਇੰਡੀਆ ਨੂੰ ਮੁਸਾਫਰਾਂ ਦਾ ਪਸੰਦੀਦਾ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹੈ। ਟਾਟਾ ਗਰੁੱਪ ਦੇ ਖੇਮੇ ’ਚ ਏਅਰ ਇੰਡੀਆ ਦੇ ਆਉਣ ਤੋਂ ਬਾਅਦ ਇਸ ਕੰਪਨੀ ’ਚ ਕਈ ਤਰ੍ਹਾਂ ਦੀ ਹਲਚਲ ਮਚੀ ਹੋਈ ਹੈ। ਹਾਲਾਂਕਿ ਏਅਰ ਇੰਡੀਆ ਨੂੰ ਪਸੰਦੀਦਾ ਏਅਰਲਾਈਨ ਬਣਨ ਦਾ ਟੀਚਾ ਹਾਸਲ ਕਰਨਾ ਬਾਕੀ ਹੈ।

ਇਹ ਵੀ ਪੜ੍ਹੋ : ਇੰਜਣ 'ਚ ਖਰਾਬੀ ਤੋਂ ਬਾਅਦ ਈਰਾਨ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਕਾਰਨ ਦੱਸੋ ਨੋਟਿਸ
ਡੀ. ਜੀ. ਸੀ. ਏ. ਨੇ ਹਾਲ ਹੀ ’ਚ ਵੈਲਿਡ ਟਿਕਟ ਦੇ ਬਾਵਜੂਦ ਮੁਸਾਫਰਾਂ ਨੂੰ ਬੋਰਡਿੰਗ ਤੋਂ ਇਨਕਾਰ ਕਰਨ ’ਤੇ ਏਅਰ ਇੰਡੀਆ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਉਨ੍ਹਾਂ ਮੁਸਾਫਰਾਂ ਨੂੰ ਜ਼ਰੂਰੀ ਮੁਆਵਜ਼ਾ ਨਾ ਦੇਣ ਕਾਰਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਨਾਲ ਹੀ ਇਸ ਮਾਮਲੇ ’ਚ ਨਿੱਜੀ ਸੁਣਵਾਈ ਵੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU 'ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News