Air India ਦਾ ਸ਼ਾਨਦਾਰ ਤੋਹਫਾ, 7 ਹਜ਼ਾਰ 'ਚ ਜਾ ਸਕਦੇ ਹੋ ਦੁਬਈ

Wednesday, May 22, 2019 - 03:55 PM (IST)

Air India ਦਾ ਸ਼ਾਨਦਾਰ ਤੋਹਫਾ, 7 ਹਜ਼ਾਰ 'ਚ ਜਾ ਸਕਦੇ ਹੋ ਦੁਬਈ

ਨਵੀਂ ਦਿੱਲੀ— ਦੁਬਈ ਘੁੰਮਣ ਦੀ ਯੋਜਨਾ ਬਣੇ ਰਹੇ ਲੋਕਾਂ ਲਈ ਰਾਹਤ ਦੀ ਖਬਰ ਹੈ। ਸਰਕਾਰੀ ਜਹਾਜ਼ ਕੰਪਨੀ ਦਿੱਲੀ-ਦੁਬਈ ਤੇ ਮੁੰਬਈ-ਦੁਬਈ ਮਾਰਗਾਂ 'ਤੇ ਹੋਰ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਸ਼ੁਰੂ 'ਚ ਟਿਕਟਾਂ ਦੀ ਕੀਮਤ ਤਕਰੀਬਨ 7 ਹਜ਼ਾਰ ਰੁਪਏ ਰੱਖੀ ਗਈ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਭਾਰੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਏਅਰ ਇੰਡੀਆ ਨੇ ਇਹ ਕਦਮ ਚੁੱਕਿਆ ਹੈ। ਜੈੱਟ ਦਾ ਕੰਮਕਾਜ ਬੰਦ ਹੋਣ ਨਾਲ ਹਵਾਈ ਮੁਸਾਫਰਾਂ ਨੂੰ ਵਿਦੇਸ਼ਾਂ ਦਾ ਸਫਰ ਮਹਿੰਗਾ ਪੈ ਰਿਹਾ ਸੀ। ਇਸ ਵਿਚਕਾਰ ਸਰਕਾਰੀ ਜਹਾਜ਼ ਕੰਪਨੀ ਦਾ ਇਹ ਕਦਮ ਮੁਸਾਫਰਾਂ ਲਈ ਰਾਹਤ ਸਾਬਤ ਹੋ ਸਕਦਾ ਹੈ।

 

 

ਦਿੱਲੀ-ਦੁਬਈ ਦੀ ਫਲਾਈਟ ਸ਼ੁਰੂ ਹੋਣ ਨਾਲ ਹਫਤੇ 'ਚ ਸੀਟਾਂ ਦੀ ਗਿਣਤੀ 3,500 ਤਕ ਵਧ ਜਾਵੇਗੀ। ਉੱਥੇ ਹੀ ਮੁੰਬਈ-ਦੁਬਈ ਮਾਰਗ 'ਤੇ ਵੀ ਹਫਤੇ 'ਚ ਸੀਟਾਂ ਦੀ ਗਿਣਤੀ ਇੰਨੀ ਹੀ ਵਧਣ ਜਾ ਰਹੀ ਹੈ। ਰਾਸ਼ਟਰੀ ਜਹਾਜ਼ ਕੰਪਨੀ ਦੀ ਦਿੱਲੀ-ਦੁਬਈ ਮਾਰਗ 'ਤੇ ਫਲਾਈਟ 2 ਜੂਨ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਮੁੰਬਈ-ਦੁਬਈ ਮਾਰਗ 'ਤੇ ਪਹਿਲੀ ਜੂਨ ਨੂੰ ਨਵੀਂ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ।
ਕੰਪਨੀ ਵੱਲੋਂ ਦੁਬਈ ਲਈ 7,777 ਰੁਪਏ 'ਚ ਟਿਕਟ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜੋ ਕਿ ਸੀਮਤ ਸੀਟਾਂ ਲਈ ਹੈ। ਇਸ ਤਹਿਤ 31 ਜੁਲਈ 2019 ਤਕ ਯਾਤਰਾ ਕੀਤੀ ਜਾ ਸਕਦੀ ਹੈ। ਏਅਰ ਇੰਡੀਆ ਘਰੇਲੂ ਮਾਰਗਾਂ 'ਚ ਭੋਪਾਲ-ਪੁਣੇ ਤੇ ਵਾਰਾਣਸੀ-ਚੇਨਈ ਲਈ ਪੰਜ ਜੂਨ ਤੋਂ ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਸਰਕਾਰੀ ਜਹਾਜ਼ ਕੰਪਨੀ ਵੱਲੋਂ ਅੰਮ੍ਰਿਤਸਰ ਤੋਂ ਵੀ ਉਡਾਣਾਂ ਦੀ ਗਿਣਤੀ ਜਲਦ ਹੀ ਵਧਾਈ ਜਾਵੇਗੀ।


Related News