ਦਿੱਲੀ-ਮੁੰਬਈ ਵਿਚਾਲੇ ਹਵਾਈ ਸਫਰ ਹੋਇਆ ਮਹਿੰਗਾ, ਜੇਬ 'ਤੇ ਵਧੇਗਾ ਬੋਝ

11/07/2019 8:18:34 PM

ਬਿਜ਼ਨੈੱਸ ਡੈਸਕ—ਮੁੰਬਈ ਤੋਂ ਦਿੱਲੀ ਦੀ ਹਵਾਈ ਯਾਤਰਾ ਕਰਨੀ ਕਾਫੀ ਮਹਿੰਗਾ ਹੋ ਗਈ ਹੈ। ਮੁੰਬਈ 'ਚ ਇਕ ਰਨਵੇਅ ਦੇ ਬੰਦ ਹੋਣ ਅਤੇ ਐਨ.ਸੀ.ਆਰ. 'ਚ ਪ੍ਰਦੂਸ਼ਣ ਦੀ ਮਾਰ ਨਾਲ ਹਵਾਈ ਕਿਰਾਇਆ 60 ਹਜ਼ਾਰ ਦੇ ਪੱਧਰ 'ਤੇ ਚੱਲਾ ਗਿਆ ਹੈ। ਇਸ ਵਾਧੇ ਦੇ ਚੱਲਦੇ ਸਾਰੀਆਂ ਹਵਾਈ ਕੰਪਨੀਆਂ ਦੇ ਕਿਰਾਏ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਰਨਵੇਅ ਦੀ ਮੁਰਮੰਤ ਕਾਰਜ ਦੇ ਕਾਰਨ ਕਿਰਵਾਇਆ ਵਧਾਉਣਾ ਸਾਮਾਨ ਪ੍ਰਕਿਰਿਆ ਹੈ।

PunjabKesari

ਮੇਕਮਾਏ ਟ੍ਰਿਪ ਦੇ ਪੋਰਟਲ 'ਤੇ ਸੱਤ ਨਵੰਬਰ ਲਈ ਦਿੱਲੀ-ਮੁੰਬਈ ਦਾ ਰਾਊਂਡ ਟ੍ਰਿਪ ਕਿਰਾਇਆ 6.5 ਘੰਟੇ ਦੇ ਸਟਾਪਓਵਰ ਨਾਲ 60 ਹਜ਼ਾਰ ਰੁਪਏ ਦਾ ਹੋ ਗਿਆ ਹੈ। ਉੱਥੇ ਦੋ ਘੰਟੇ ਦੀ ਨਾਨ-ਸਟਾਪ ਫਲਾਈਟ ਦਾ ਕਿਰਾਇਆ ਵੀ 20 ਹਜ਼ਾਰ ਰੁਪਏ ਪਹੁੰਚ ਗਿਆ ਹੈ। ਹਾਲਾਂਕਿ 15 ਨਵੰਬਰ ਲਈ ਟਿਕਟ ਬੁੱਕ 'ਤੇ ਯਾਤਰੀਆਂ ਨੂੰ ਸਾਧਾਰਣ ਦਿਨਾਂ ਦੇ ਕਿਰਾਏ ਤੋਂ ਇਲਾਵਾ ਕਰੀਬ 3500 ਰੁਪਏ ਜ਼ਿਆਦਾ ਦੇਣੇ ਹੋਣਗੇ।

PunjabKesari


Karan Kumar

Content Editor

Related News