5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨਾ ਸੰਭਵ : ਪ੍ਰਣਬ

Sunday, Aug 25, 2019 - 12:47 AM (IST)

5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨਾ ਸੰਭਵ : ਪ੍ਰਣਬ

ਕੋਲਕਾਤਾ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ 2024-25 ਤੱਕ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਸਰਕਾਰ ਦੇ ਟੀਚੇ ਨੂੰ ਆਰਥਿਕ ਪ੍ਰਬੰਧਾਂ ਦੇ ਜ਼ਰੀਏ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਵਿਚ ਜ਼ਿਆਦਾਤਰ ਸਪੱਸ਼ਟਤਾ ਦੀ ਜ਼ਰੂਰਤ ਹੈ। ਐਸੋਸੀਏਸ਼ਨ ਆਫ ਕਾਰਪੋਰੇਟ ਐਡਵਾਈਜ਼ਰ ਐਂਡ ਐਗਜ਼ੀਕਿਊਟਿਵ ਨੇ ਇਥੇ ਆਯੋਜਿਤ ਸੈਸ਼ਨ ਵਿਚ ਉਨ੍ਹਾਂ ਨੂੰ ਕਿਹਾ ਕਿ ਜੇਕਰ ਵਿੱਤ ਵਿਵਸਥਾ ਦਾ ਸਹੀ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ ਤਾਂ ਉਕਤ ਟੀਚਾ ਹਾਸਲ ਕੀਤਾ ਜਾ ਸਕਦਾ ਹੈ।


author

Inder Prajapati

Content Editor

Related News