''ਭਾਰਤ ਵਿਚ ਘੱਟ ਨੌਕਰੀਆਂ ਖਾਏਗੀ AI'', ਕੰਪਨੀ ਨੇ 30 ਦੇਸ਼ਾਂ ''ਚ ਅਧਿਐਨ ਤੋਂ ਬਾਅਦ ਕੀਤਾ ਦਾਅਵਾ
Monday, Apr 03, 2023 - 11:18 PM (IST)

ਬਿਜ਼ਨੈਸ ਡੈਸਕ: ਸਾਰੀ ਦੁਨੀਆ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵੱਧਦੀ ਲੋਕਪ੍ਰੀਯਤਾ ਤੇ ਇਸ ਨੂੰ ਅਪਨਾਉਣ ਦੀ ਦਰ ਵਿਚ ਵਾਧੇ ਦੇ ਬਾਵਜੂਦ ਭਾਰਤ ਵਿਚ ਰੋਜ਼ਗਾਰ 'ਤੇ ਇਸ ਦਾ ਅਸਰ ਘੱਟ ਵੇਖਣ ਨੂੰ ਮਿਲੇਗਾ। ਗੋਲਡਮੈਨ ਸੈਕਸ ਗਲੋਬਲ ਇਨਵੈਸਟਮੈਂਟ ਰਿਸਰਚ ਦੇ ਵੱਖ-ਵੱਖ ਦੇਸ਼ਾਂ ਨਾ ਜੁੜੀ ਰਿਪੋਰਟ ਮੁਤਾਬਕ ਭਾਰਤ ਵਿਚ 11-12 ਫ਼ੀਸਦੀ FTE (Full Time Employment) 'ਤੇ ਹੀ ਇਸ ਦਾ ਅਸਰ ਹੋਵੇਗਾ ਜੋ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਇਹ ਖ਼ਬਰ ਵੀ ਪੜ੍ਹੋ - IPL 2023: ਮਾਯਰਸ ਦਾ ਧਮਾਕੇਦਾਰ ਅਰਧ ਸੈਂਕੜਾ, ਲਖ਼ਨਊ ਨੂੰ ਦੁਆਈ ਧਮਾਕੇਦਾਰ ਸ਼ੁਰੂਆਤ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਭਰਦੇ ਤੇ ਵਿਕਸਿਤ ਬਾਜ਼ਾਰਾਂ ਵਿਚ ਸਵੈ-ਚਲੰਤ ਹੋਣ ਵਾਲੇ ਕੰਮਾਂ ਦਾ ਗਲੋਬਲ ਔਸਤ 18 ਫ਼ੀਸਦੀ ਹੈ। ਇਹ ਅਧਿਐਨ ਦੁਨੀਆ ਦੇ 30 ਦੇਸ਼ਾਂ 'ਤੇ ਅਧਾਰਤ ਸੀ, ਜਿਸ ਵਿਚ 8 ਵਿਕਸਿਤ ਬਾਜ਼ਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਗੋਲਡਮੈਨ ਸੈਕਸ ਦਾ ਕਹਿਣਾ ਹੈ ਕਿ ਇਸ ਮੁਲਾਂਕਣ ਦੇ ਅਧਾਰ 'ਤੇ, ਜਨਰੇਟਿਵ ਏ.ਆਈ. ਸਾਰੀ ਦੁਨੀਆ ਵਿਚ 30 ਕਰੋੜ ਤੋਂ ਵੱਧ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ
ਭਾਰਤ ਵਿਚ ChatGPT ਜਿਹੇ ਜਨਰੇਟਿਵ AI ਸਮੇਤ AI ਸਵੈ-ਚਾਲਨ ਦਾ ਪ੍ਰਭਾਅ ਸੱਭ ਤੋਂ ਘੱਟ ਹੈ। ਇਸ ਤੋਂ ਬਾਅਦ ਕੇਨਿਆ, ਵਿਯਤਨਾਮ, ਨਾਈਜੀਰੀਆ, ਚੀਨ ਤੇ ਥਾਈਲੈਂਡ ਦੀ ਜਗ੍ਹਾ ਹੈ ਜਿੱਥੇ ਏ.ਆਈ. ਦਾ ਕੰਮ 'ਤੇ 13-16 ਫ਼ੀਸਦੀ ਦੇ ਘੇਰੇ ਵਿਚ ਪ੍ਰਭਾਅ ਪੈ ਸਕਦਾ ਹੈ। ਇਸ ਦੇ ਉਲਟ, ਏ.ਆਈ. ਵੱਲੋਂ ਸਵੈ-ਚਲੰਤ ਹੋਣ ਵਾਲੇ ਕੰਮ ਦਾ ਸਭ ਤੋਂ ਵੱਧ ਪ੍ਰਭਾਅ ਹਾਂਗਕਾਂਗ 'ਤੇ ਪੈ ਸਕਦਾ ਹੈ ਤੇ ਇਸ ਤੋਂ ਬਾਅਦ ਇਜ਼ਰਾਈਲ, ਜਾਪਾਨ, ਸਵੀਡਨ, ਅਮਰੀਕਾ ਤੇ ਬ੍ਰਿਟੇਨ ਦੀ ਜਗ੍ਹਾ ਹੈ, ਜਿੱਥੇ 25-30 ਫ਼ੀਸਦੀ ਨੌਕਰੀਆਂ ਸਵੈ-ਚਲੰਤ ਹੋ ਸਕਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।