ਰੁਜ਼ਗਾਰ ਪੈਦਾ ਕਰਨ ਲਈ KVIC ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲਾ ਦਰਮਿਆਨ ਹੋਵੇਗਾ ਸਮਝੌਤਾ

Tuesday, Jan 19, 2021 - 09:24 AM (IST)

ਰੁਜ਼ਗਾਰ ਪੈਦਾ ਕਰਨ ਲਈ KVIC ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲਾ ਦਰਮਿਆਨ ਹੋਵੇਗਾ ਸਮਝੌਤਾ

ਨਵੀਂ ਦਿੱਲੀ (ਭਾਸ਼ਾ) – ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲਾ ਦਰਮਿਆਨ ਮੰਗਲਵਾਰ ਨੂੰ ਆਦਿਵਾਸੀ ਵਿਦਿਆਰਥੀਆਂ ਲਈ ਖਾਦੀ ਦੇ ਕੱਪੜੇ ਖਰੀਦਣ ਅਤੇ ਦੇਸ਼ ਦੇ ਆਦਿਵਾਸੀ ਆਬਾਦੀ ਵਾਲੇ ਇਲਾਕਿਆਂ ’ਚ ਸਥਾਨਕ ਰੁਜ਼ਗਾਰ ਨੂੰ ਉਤਸ਼ਾਹ ਦੇਣ ਲਈ ਦੋ ਸਮਝੌਤੇ ਹੋਣਗੇ। ਪਹਿਲਾਂ ਸਹਿਮਤੀ ਪੱਤਰ (ਐੱਮ. ਓ. ਯੂ.) ਦੇ ਤਹਿਤ ਆਦਿਵਾਸੀ ਵਿਦਿਆਰਥੀਆਂ ਲਈ ਖਾਦੀ ਦੇ ਕੱਪੜੇ ਖਰੀਦਣ ਲਈ ਸਮਝੌਤਾ ਕੀਤਾ ਜਾਏਗਾ, ਜਦੋਂ ਕਿ ਦੂਜਾ ਐੱਮ. ਓ. ਯੂ. ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ (ਪੀ. ਐੱਮ. ਈ. ਜੀ. ਪੀ.) ਦੇ ਤਹਿਤ ਕੇ. ਵੀ. ਆਈ. ਸੀ. ਦੇ ਨਾਲ ਕਬਾਇਲੀ ਮਾਮਲਿਆਂ ਦੇ ਮੰਤਰਾਲਾ ਦੀ ਸਾਂਝੇਦਾਰੀ ਲਈ ਹੋਵੇਗਾ।

ਇਹ ਵੀ ਪਡ਼੍ਹੋ : ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ’ਚ ਰਿਕਾਰਡ ਵਾਧਾ, ਐਕਸਾਈਜ਼ ਡਿਊਟੀ ਕੁਲੈਕਸ਼ਨ 48% ਵਧਿਆ

ਪਹਿਲੇ ਐੱਮ. ਓ. ਯੂ. ਦੇ ਤਹਿਤ ਕਬਾਇਲੀ ਮਾਮਲਿਆਂ ਦੇ ਮੰਤਰਾਲਾ ਵਲੋਂ ਚਲਾਏ ਜਾ ਰਹੇ ਏਕਲਵਯ ਰਿਹਾਇਸ਼ੀ ਸਕੂਲਾਂ ’ਚ ਵਿਦਿਆਰਥੀਆਂ ਲੀ 2020-21 ’ਚ 14.77 ਕਰੋੜ ਰੁਪਏ ’ਚ ਛੇ ਲੱਖ ਮੀਟਰ ਤੋਂ ਵੱਧ ਖਾਦੀ ਕੱਪੜੇ ਖਰੀਦੇਗਾ। ਸੂਖਮ, ਲਘੁ ਅਤੇ ਦਰਮਿਆਨੇ ਉਦਯੋਗ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਸਰਕਾਰ ਹਰ ਸਾਲ ਏਕਲਵਯ ਸਕੂਲਾਂ ਦੀ ਗਿਣਤੀ ਵਧਾ ਰਹੀ ਹੈ ਅਤੇ ਖਾਦੀ ਦੇ ਕੱਪੜਿਆਂ ਦੀ ਖਰੀਦ ਵੀ ਉਸੇ ਅਨੁਪਾਤ ’ਚ ਵਧਦੀ ਜਾਏਗੀ। ਦੂਜੇ ਐੱਮ. ਓ. ਯੂ. ਦੇ ਤਹਿਤ ਭਾਰਤ ’ਚ ਕਬੀਲਿਆਂ ਦੇ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਏਜੰਸੀ ਰਾਸ਼ਟਰੀ ਅਨੁਸੂਚਿਤ ਜਨਜਾਤੀ ਵਿੱਤ ਵਿਕਾਸ ਕਾਰਪੋਰੇਸ਼ਨ (ਐੱਨ. ਐੱਸ. ਟੀ. ਐੱਫ. ਡੀ. ਸੀ.) ਨੂੰ ਪੀ. ਐੱਮ. ਈ. ਜੀ. ਪੀ. ਯੋਜਨਾ ਦਾ ਸਾਂਝੇਦਾਰ ਬਣਾਇਆ ਜਾਏਗਾ।

ਇਹ ਵੀ ਪਡ਼੍ਹੋ : ਸੈਮਸੰਗ ਇਲੈਕਟ੍ਰਾਨਿਕਸ ਦੇ ਉਪ ਚੇਅਰਮੈਨ ਭਿ੍ਰਸ਼ਟਾਚਾਰ ਦੇ ਕੇਸ ’ਚ ਦੋਸ਼ੀ ਪਾਏ ਗਏ, ਮਿਲੀ 2.5 ਸਾਲ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News