ਸਰਕਾਰ ਦਾ ਅਹਿਮ ਫ਼ੈਸਲਾ, ਕਣਕ ਤੋਂ ਬਾਅਦ ਹੁਣ ਆਟਾ, ਮੈਦਾ, ਸੂਜੀ ਦੇ ਐਕਸਪੋਰਟ ’ਤੇ ਵੀ ਲਗਾਈ ਰੋਕ
Monday, Aug 29, 2022 - 11:36 AM (IST)
ਨਵੀਂ ਦਿੱਲੀ (ਇੰਟ.) – ਮਈ ’ਚ ਕਣਕ ਦੀ ਬਰਾਮਦ ’ਤੇ ਰੋਕ ਲਾਉਣ ਤੋਂ ਬਾਅਦ ਹੁਣ ਸਰਕਾਰ ਨੇ ਕਣਕ ਦਾ ਆਟਾ, ਮੈਦਾ, ਸੂਜੀ ਅਤੇ ਸਾਬਤ ਅਨਾਜ ਦੇ ਐਕਸਪੋਰਟ ’ਤੇ ਵੀ ਰੋਕ ਲਾ ਦਿੱਤੀ ਹੈ। ਇਹ ਕਦਮ ਇਨ੍ਹਾਂ ਦੀਆਂ ਕੀਮਤਾਂ ’ਚ ਕਾਬੂ ਪਾਉਣ ਲਈ ਉਠਾਇਆ ਗਿਆ ਹੈ।
ਹਾਲਾਂਕਿ, ਕੇਂਦਰੀ ਮੰਤਰੀ ਮੰਡਲ ਦੇ ਇਸ ਹੁਕਮ ਨੂੰ ਜਾਰੀ ਕਰਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਨੇ ਕਿਹਾ ਕਿ ਕੁਝ ਮਾਮਲਿਆਂ ’ਚ ਭਾਰਤ ਸਰਕਾਰ ਦੀ ਇਜਾਜ਼ਤ ਅਨੁਸਾਰ ਇਨ੍ਹਾਂ ਵਸਤੂਆਂ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰ ਨੇ ਬਦਲੇ ਨਿਯਮ, ਹੁਣ ਵਿਆਹੇ ਪੁੱਤਰ ਨੂੰ ਵੀ ਮਿਲੇਗੀ ਬੈਂਕ 'ਚ ਨੌਕਰੀ
ਡੀ. ਜੀ. ਐੱਫ. ਟੀ. ਦੇ ਨੋਟੀਫਿਕੇਸ਼ਨ ਅਨੁਸਾਰ ਹੁਣ ਇੰਟਰ ਮਨਿਸਟ੍ਰੀਅਲ ਕਮੇਟੀ ’ਚ ਆਟੇ ਤੋਂ ਇਲਾਵਾ ਮੈਦਾ, ਸਮੋਲਿਨਾ (ਰਵਾ), ਹੋਲਮੀਲ ਆਟੇ ਦੀ ਬਰਾਮਦ ਲਈ ਵੀ ਮਨਜ਼ੂਰੀ ਲੈਣ ਦੀ ਲੋੜ ਹੋਵੇਗੀ। ਸੂਜੀ ਵੀ ਇਸ ’ਚ ਸ਼ਾਮਲ ਹੈ। ਇਸ ’ਚ ਕਿਹਾ ਿਗਆ ਹੈ ਕਿ ਫਾਰੇਨ ਟ੍ਰੇਡ ਪਾਲਿਸੀ 2015-20 ਦੇ ਟ੍ਰਾਂਜੀਸ਼ਨਲ ਅਰੇਂਜਮੈਂਟਸ ਸਬੰਧੀ ਵਿਵਸਥਾ ਇਸ ਨੋਟੀਫਿਕੇਸ਼ਨ ਤਹਿਤ ਲਾਗੂ ਨਹੀਂ ਹੋਣਗੇ।
ਕਿਉਂ ਵਧ ਰਹੀਆਂ ਹਨ ਕੀਮਤਾਂ
ਰੂਸ ਅਤੇ ਯੂਕ੍ਰੇਨ ਕਣਕ ਦੇ ਮੁੱਖ ਬਰਾਮਦਕਾਰ ਹੈ, ਜੋ ਕੌਮਾਂਤਰੀ ਪੱਧਰ ’ਤੇ ਕਣਕ ਵਪਾਰ ਦੇ ਲਗਭਗ ਇਕ-ਚੌਥਾਈ ਲਈ ਿਜ਼ੰਮੇਦਾਰ ਹੈ। ਦੋਵਾਂ ਦੇਸ਼ਾਂ ਿਵਚ ਜੰਗ ਨੇ ਕੌਮਾਂਤਰੀ ਕਣਕ ਸਪਲਾਈ ਚੇਨ ਨੂੰ ਪ੍ਰਭਾਿਵਤ ਕੀਤਾ ਹੈ, ਿਜਸ ਦੌਰਾਨ ਭਾਰਤ ’ਚ ਵੀ ਕਣਕ ਦੀ ਿਡਮਾਂਡ ਵਧ ਗਈ ਹੈ। ਇਹੀ ਵਜ੍ਹਾ ਹੈ ਿਕ ਘਰੇਲੂ ਬਾਜ਼ਾਰ ’ਚ ਕਣਕ ਦੀ ਕੀਮਤ ਵਧ ਰਹੀ ਹੈ।
25 ਅਗਸਤ ਨੂੰ ਸਰਕਾਰ ਨੇ ਕਮੋਡਿਟੀ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਕਣਕ ਜਾਂ ਮੇਸਲਿਨ ਦੇ ਆਟੇ ਦੀ ਬਰਾਮਦ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਦੀ ਬੈਠਕ ’ਚ ਇਹ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower
ਮਈ ’ਚ ਕਣਕ ਦੀ ਦਰਾਮਦ ’ਤੇ ਲੱਗੀ ਸੀ ਰੋਕ
ਦੇਸ਼ ਦੀ ਖੁਰਾਕ ਸੁਰੱਿਖਆ ਯਕੀਨੀ ਕਰਨ ਲਈ ਸਰਕਾਰ ਨੇ ਮਈ ’ਚ ਕਣਕ ਦੀ ਬਰਾਮਦ ’ਤੇ ਰੋਕ ਲਾ ਿਦੱਤੀ ਸੀ। ਹਾਲਾਂਿਕ ਇਸ ਨਾਲ ਕਣਕ ਦੇ ਆਟੇ ਦੀ ਿਵਦੇਸ਼ੀ ਮੰਗ ’ਚ ਉਛਾਲ ਆਇਆ। ਭਾਰਤ ਤੋਂ ਕਣਕ ਦੇ ਆਟੇ ਦੀ ਬਰਾਮਦ ’ਚ 2021 ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ-ਜੁਲਾਈ 2022 ਦੌਰਾਨ 200 ਫੀਸਦੀ ਦਾ ਵਾਧਾ ਹੋਇਆ ਹੈ। 2021-22 ’ਚ ਭਾਰਤ ਨੇ 24.6 ਕਰੋੜ ਡਾਲਰ ਦੇ ਕਣਕ ਦੇ ਆਟੇ ਦੀ ਬਰਾਮਕ ਕੀਤੀ।
ਅਪ੍ਰੈਲ-ਜੂਨ ਦੌਰਾਨ ਬਰਾਮਦ ਲਗਭਗ 12.8 ਕਰੋੜ ਅਮਰੀਕੀ ਡਾਲਰ ਰਿਹਾ। ਖਪਤਾਕਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਕਣਕ ਦਾ ਆਲ ਇੰਡੀਆ ਐਵਰੇਜ ਿਰਟੇਲ ਪ੍ਰਾਈਸ 22 ਅਗਸਤ ਨੂੰ 22 ਫੀਸਦੀ ਤੋਂ ਵੱਧ ਕੇ 31.04 ਰੁਪਏ ਪ੍ਰਤੀ ਿਕਲੋ ਹੋ ਗਿਆ।
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਣਕ ਦੇ ਆਟੇ (ਆਟਾ) ਦਾ ਔਸਤ ਪ੍ਰਚੂਨ ਮੁੱਲ 17 ਫੀਸਦੀ ਵਧ ਕੇ 35.17 ਰੁੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜੋ ਪਹਿਲੇ 30.04 ਰੁਪਏ ਸੀ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦਾ ਇਤਿਹਾਸਕ ਕਦਮ, ਅੱਜ ਢਾਹ ਦਿੱਤਾ ਜਾਵੇਗਾ ਕੁਤੁਬ ਮਿਨਾਰ ਤੋਂ ਉੱਚਾ Twin Tower
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।