ਰਲੇਵੇਂ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣਿਆ HDFC, ਜਰਮਨੀ ਦੀ ਆਬਾਦੀ ਨਾਲੋਂ ਵੱਧ ਨੇ ਗਾਹਕ

07/01/2023 2:12:17 PM

ਬਿਜ਼ਨੈੱਸ ਡੈਸਕ: ਅੱਜ ਯਾਨੀ 1 ਜੁਲਾਈ ਤੋਂ HDFC ਬੈਂਕ 'ਚ ਹਾਊਸਿੰਗ ਫਾਈਨਾਂਸ ਕੰਪਨੀ HDFC ਲਿਮਟਿਡ ਦਾ ਰਲੇਵਾਂ ਪ੍ਰਭਾਵੀ ਹੋ ਗਿਆ ਹੈ। ਪਿਛਲੇ ਸ਼ੁੱਕਰਵਾਰ ਨੂੰ ਦੋਵਾਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਨੇ ਰਲੇਵੇਂ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਸੀ। ਇਸ ਦੇ ਨਾਲ, HDFC ਲਿਮਿਟੇਡ ਇੱਕ ਸੁਤੰਤਰ ਇਕਾਈ ਦੇ ਤੌਰ 'ਤੇ ਮੌਜੂਦ ਨਹੀਂ ਹੈ।

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਰਲੇਵੇਂ ਤੋਂ ਬਾਅਦ ਕੀ ਬਦਲ ਲਿਆ
HDF ਹੁਣ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਜੇਪੀ ਮੋਰਗਨ, ਆਈਸੀਬੀਸੀ ਅਤੇ ਬੈਂਕ ਆਫ਼ ਅਮਰੀਕਾ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਰਲੇਵਾਂ ਦੇਸ਼ ਦੇ ਕਾਰਪੋਰੇਟ ਸੈਕਟਰ ਦਾ ਸਭ ਤੋਂ ਵੱਡਾ ਸੌਦਾ ਹੈ। ਇਸ ਦਾ ਆਕਾਰ 40 ਬਿਲੀਅਨ ਡਾਲਰ ਹੈ। ਰਲੇਵੇਂ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਵਿੱਤੀ ਸੇਵਾ ਫਰਮ ਬਣ ਗਈ ਹੈ। ਇਸ ਦੀ ਕੁੱਲ ਜਾਇਦਾਦ 18 ਲੱਖ ਕਰੋੜ ਰੁਪਏ ਤੋਂ ਵੱਧ ਹੋਵੇਗੀ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਜਨਮਨੀ ਦੀ ਆਬਾਦੀ ਤੋਂ ਜ਼ਿਆਦਾ ਗਾਹਕ
ਰਲੇਵੇਂ ਤੋਂ ਬਾਅਦ HDFC ਬੈਂਕ ਦਾ ਗਾਹਕ ਅਧਾਰ 120 ਮਿਲੀਅਨ ਯਾਨੀ 12 ਕਰੋੜ ਤੱਕ ਪਹੁੰਚ ਗਿਆ ਹੈ। ਇਹ ਜਰਮਨੀ ਦੀ ਆਬਾਦੀ ਨਾਲੋਂ ਜ਼ਿਆਦਾ ਹੈ। ਬ੍ਰਾਂਚ ਦਾ ਨੈੱਟਵਰਕ 8300 ਤੱਕ ਪਹੁੰਚ ਜਾਵੇਗਾ, ਜਦਕਿ ਕੰਪਨੀ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 1.77 ਲੱਖ ਤੱਕ ਪਹੁੰਚ ਜਾਵੇਗੀ।

ਸ਼ੇਅਰ ਬਾਜ਼ਾਰ ਵਿੱਚ ਕੀ ਬਦਲੇਗਾ
ਨਵੀਂ ਬਣੀ ਕੰਪਨੀ ਦਾ ਬੀਐੱਸਈ ਦੇ ਸੂਚਕਾਂਕ ਵਿੱਚ ਵੇਟੇਜ ਰਿਲਾਇੰਸ ਇੰਡਸਟਰੀਜ਼ ਤੋਂ ਵੱਧ ਹੋ ਜਾਵੇਗਾ। ਫਿਲਹਾਲ ਰਿਲਾਇੰਸ ਦਾ ਵੇਟੇਜ 10.4 ਫ਼ੀਸਦੀ ਹੈ ਪਰ ਰਲੇਵੇਂ ਤੋਂ ਬਾਅਦ ਐੱਚਡੀਐੱਫਸੀ ਬੈਂਕ ਦਾ ਵੇਟੇਜ 14 ਫ਼ੀਸਦੀ ਦੇ ਕਰੀਬ ਹੋ ਜਾਵੇਗਾ। ਇਸ ਸੌਦੇ ਤਹਿਤ HDFC ਦੇ ਹਰੇਕ ਸ਼ੇਅਰਧਾਰਕ ਨੂੰ 25 ਸ਼ੇਅਰਾਂ ਲਈ HDFC ਬੈਂਕ ਦੇ 42 ਸ਼ੇਅਰ ਮਿਲਣਗੇ। ਇਸ ਦੇ ਨਾਲ ਹੀ HDFC ਦੇ ਸ਼ੇਅਰਾਂ ਦੀ ਲਿਸਟਿੰਗ ਨੂੰ ਖ਼ਤਮ ਕਰਨ ਦਾ ਕੰਮ 13 ਜੁਲਾਈ ਤੋਂ ਲਾਗੂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 4 ਅਪ੍ਰੈਲ 2022 ਨੂੰ HDFC ਬੈਂਕ ਨੇ ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਈਨਾਂਸ ਕੰਪਨੀ HDFC ਨੂੰ ਆਪਣੇ ਨਾਲ ਰਲੇਵੇਂ ਕਰਨ ਲਈ ਸਹਿਮਤੀ ਦਿੱਤੀ ਸੀ।

ਇਹ ਵੀ ਪੜ੍ਹੋ : ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA

 


rajwinder kaur

Content Editor

Related News