ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
Friday, Apr 12, 2024 - 11:21 AM (IST)
ਨਵੀਂ ਦਿੱਲੀ (ਭਾਸ਼ਾ) - ਆਮ ਚੋਣਾਂ ਦਾ ਰਿਜ਼ਲਟ 4 ਜੂਨ ਨੂੰ ਐਲਾਨਿਆ ਜਾਵੇਗਾ। ਉਸ ਪਿੱਛੋਂ ਤੁਹਾਡਾ ਮੋਬਾਈਲ ਬਿੱਲ ਰਿਚਾਰਜ ਦਾ ਚਾਰਜ ਵਧੇਗਾ। ਅਸਲ ’ਚ ਆਮ ਚੋਣਾਂ ਤੋਂ ਬਾਅਦ ਦੂਰਸੰਚਾਰ ਕੰਪਨੀਆਂ ਰਿਚਾਰਜ ਚਾਰਜ ’ਚ 15-17 ਫ਼ੀਸਦੀ ਚਾਰਜ ਦਾ ਵਾਧਾ ਕਰ ਸਕਦੀਆਂ ਹਨ। ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਦੇਸ਼ ’ਚ 19 ਅਪ੍ਰੈਲ ਤੋਂ 1 ਜੂਨ ਤੱਕ 7 ਪੜਾਵਾਂ ’ਚ ਆਮ ਚੋਣਾਂ ਹੋਣਗੀਆਂ। 4 ਜੂਨ ਨੂੰ ਮਰਦਮਸ਼ੁਮਾਰੀ ਕੀਤੀ ਜਾਵੇਗੀ। ਐਂਟੀਕ ਸਟਾਕ ਬ੍ਰੋਕਿੰਗ ਦੀ ਇਕ ਰਿਪੋਰਟ ਅਨੁਸਾਰ ਇਸ ਖੇਤਰ ’ਚ ਚਾਰਜ ਵਾਧਾ ‘ਆਉਣ ਵਾਲਾ’ ਹੈ ਅਤੇ ਭਾਰਤੀ ਏਅਰਟੈੱਲ ਨੂੰ ਇਸ ਦਾ ਸਭ ਤੋਂ ਵੱਧ ਫ਼ਾਇਦਾ ਹੋ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ, ‘‘ਸਾਨੂੰ ਆਸ ਹੈ ਕਿ ਚੋਣਾਂ ਤੋਂ ਬਾਅਦ ਉਦਯੋਗ 15-17 ਫ਼ੀਸਦੀ ਚਾਰਜ ਦਾ ਵਾਧਾ ਕਰੇਗਾ।’’
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਦਸੰਬਰ 2021 ਤੋਂ ਬਾਅਦ ਨਹੀਂ ਹੋਇਆ ਵਾਧਾ
ਆਖਰੀ ਵਾਰ ਦਸੰਬਰ 2021 ’ਚ ਚਾਰਜ ’ਚ ਲਗਭਗ 20 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਭਾਰਤ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਲਈ ਪ੍ਰਤੀ ਗਾਹਕ ਔਸਤ ਕਮਾਈ (ਏ. ਆਰ. ਪੀ. ਯੂ.) ਦਾ ਖਾਕਾ ਪੇਸ਼ ਕਰਦੇ ਹੋਏ ‘ਬ੍ਰੋਕਰੇਜ ਨੋਟ’ ’ਚ ਕਿਹਾ ਗਿਆ ਕਿ ਭਾਰਤੀ ਦਾ ਮੌਜੂਦਾ ਏ. ਆਰ. ਪੀ. ਯੂ. 208 ਰੁਪਏ ਵਿੱਤੀ ਸਾਲ 2026-27 ਦੇ ਆਖਿਰ ਤੱਕ 286 ਰੁਪਏ ਤੱਕ ਪੁੱਜਣ ਦੀ ਸੰਭਾਵਨਾ ਹੈ। ਰਿਪੋਰਟ ’ਚ ਕਿਹਾ ਗਿਆ,‘‘ਸਾਨੂੰ ਆਸ ਹੈ ਕਿ ਭਾਰਤੀ ਏਅਰਟੈੱਲ ਦਾ ਗਾਹਕ ਆਧਾਰ ਪ੍ਰਤੀ ਸਾਲ ਲਗਭਗ 2 ਫ਼ੀਸਦੀ ਦੀ ਦਰ ਨਾਲ ਵਧੇਗਾ, ਜਦੋਂਕਿ ਉਦਯੋਗ ’ਚ ਹਰ ਸਾਲ ਇਕ ਫ਼ੀਸਦੀ ਦਾ ਵਾਧਾ ਹੋਵੇਗਾ।’’
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ
ਵੋਡਾਫੋਨ ਆਈਡੀਆ ਦੀ ਬਾਜ਼ਾਰ ਹਿੱਸੇਦਾਰੀ
ਇਸ ’ਚ ਗਾਹਕ ਆਧਾਰ ’ਤੇ ਕਿਹਾ ਗਿਆ,‘‘ਵੋਡਾਫੋਨ ਆਈਡੀਆ ਦੀ ਬਾਜ਼ਾਰ ਹਿੱਸੇਦਾਰੀ ਸਤੰਬਰ 2018 ਦੇ 37.2 ਫ਼ੀਸਦੀ ਤੋਂ ਘੱਟ ਕੇ ਦਸੰਬਰ 2023 ’ਚ ਲਗਭਗ ਅਧੀ ਭਾਵ 19.3 ਫ਼ੀਸਦੀ ਰਹਿ ਗਈ ਹੈ। ਭਾਰਤੀ ਦੀ ਬਾਜ਼ਾਰ ਹਿੱਸੇਦਾਰੀ ਇਸ ਦੌਰਾਨ 29.4 ਫ਼ੀਸਦੀ ਤੋਂ ਵੱਧ ਕੇ 33 ਫ਼ੀਸਦੀ ਹੋ ਗਈ ਹੈ। ਜੀਓ ਦੀ ਬਾਜ਼ਾਰ ਹਿੱਸੇਦਾਰੀ ਇਸ ਦੌਰਾਨ 21.6 ਫ਼ੀਸਦੀ ਤੋਂ ਵੱਧ ਕੇ 39.7 ਫ਼ੀਸਦੀ ਹੋ ਗਈ ਹੈ।’’
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8