ED ਦੀ ਰੇਡ ਦੇ ਬਾਅਦ ਵਜ਼ੀਰਐੱਕਸ ਨੇ 40 ਫੀਸਦੀ ਕਰਮਚਾਰੀਆਂ ਨੂੰ ਨੌਕਰੀਓਂ ਕੱਢਿਆ
Tuesday, Oct 04, 2022 - 04:41 PM (IST)
ਨਵੀਂ ਦਿੱਲੀ (ਭਾਸ਼ਾ) - ਆਰਥਿਕ ਮੰਦੀ ਦੇ ਕੌਮਾਂਤਰੀ ਸੰਕਟ ਦੌਰਾਨ ਕ੍ਰਿਪਟੋ ਐਕਸਚੇਂਜ ਵਜ਼ੀਰਐੱਕਸ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਅਨੁਸਾਰ ਵਜ਼ੀਰਐੱਕਸ ਨੇ ਆਪਣੇ 40 ਫੀਸਦੀ ਕਰਮਚਾਰੀਆਂ ਨੂੰ ਬਾਹਰ ਕਰ ਦਿੱਤਾ ਹੈ। ਜਿਨ੍ਹਾਂ ਕਰਮਚਾਰੀਆਂ ਨੂੰ ਬਾਹਰ ਕਰਨ ਦਾ ਫੈਸਲਾ ਲਿਆ ਗਿਆ ਹੈ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 45 ਦਿਨਾਂ ਦੀ ਸੈਲਰੀ ਦਿੱਤੀ ਜਾਵੇਗੀ, ਨਾਲ ਹੀ ਉਨ੍ਹਾਂ ਨੂੰ ਹੁਣ ਕੰਮ ਲਈ ਰਿਪੋਰਟ ਕਰਨ ਦੀ ਲੋੜ ਨਹੀਂ ਹੈ।
ਕੰਪਨੀ ਦੇ ਬਿਆਨ 'ਚ ਛਾਂਟੀ ਦਾ ਕਾਰਨ ਕ੍ਰਿਪਟੋ ਬਾਜ਼ਾਰ 'ਚ ਮੰਦੀ ਨੂੰ ਦੱਸਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਕ੍ਰਿਪਟੋ ਮਾਰਕੀਟ ਲਈ ਮੰਦੀ ਦੇ ਹਫ਼ਤੇ ਨਿਰਧਾਰਤ ਕੀਤੇ ਗਏ ਹਨ। ਇਸ ਤਰ੍ਹਾਂ, ਸਾਡੀ ਤਰਜੀਹ ਵਿੱਤੀ ਤੌਰ 'ਤੇ ਸਥਿਰ ਹੋਣਾ ਅਤੇ ਸਾਡੇ ਗਾਹਕਾਂ ਦੀ ਸੇਵਾ ਕਰਨਾ ਜਾਰੀ ਰੱਖਣਾ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕ੍ਰਿਪਟੋ ਐਕਸਚੇਂਜ ਫਰਮ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ
ਵਜ਼ੀਰਐੱਕਸ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਦੁਨੀਆ ’ਚ ਮੌਜੂਦ ਆਰਥਿਕ ਸੰਕਟ ਦੌਰਾਨ ਕ੍ਰਿਪਟੋ ਬਾਜ਼ਾਰ ਮੰਦੀ ਦੇ ਦੌਰ ’ਚੋਂ ਲੰਘ ਰਿਹਾ ਹੈ। ਭਾਰਤੀ ਕ੍ਰਿਪਟੋ ਬਾਜ਼ਾਰ ਨੂੰ ਟੈਕਸ, ਐਕਸਚੇਂਜ ਅਤੇ ਬੈਂਕਿੰਗ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ’ਚ ਸਾਰੇ ਭਾਰਤੀ ਕ੍ਰਿਪਟੋ ਐਕਸਚੇਂਜਾਂ ਦੇ ਵਾਲਿਊਮ ’ਚ ਨਾਟਕੀ ਢੰਗ ਨਾਲ ਗਿਰਾਵਟ ਆਈ ਹੈ। ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਕੇਂਦਰੀ ਜਾਂਚ ਏਜੰਸੀਆਂ ਨੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਵੀ ਕ੍ਰਿਪਟੋ ਐਕਸਚੇਂਜ ਵਜੀਰਐੱਕਸ ਨੂੰ ਜਾਂਚ ਦੇ ਘੇਰੇ ’ਚ ਲਿਆ ਸੀ।
ਪਹਿਲਾਂ ਵੀ ਕਈ ਕੰਪਨੀਆਂ ਕਰ ਚੁੱਕੀਆਂ ਹਨ ਛਾਂਟੀ
ਦੱਸ ਦੇਈਏ ਕਿ ਬੀਤੇ ਕੁਝ ਮਹੀਨਿਆਂ ’ਚ ਕਈ ਵੱਡੀਆਂ ਕੰਪਨੀਆਂ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਦੀ ਦਿਗਜ਼ ਆਈ. ਟੀ. ਕੰਪਨੀ ਐੱਚ. ਸੀ. ਐੱਲ. ਟੈਕਨਾਲੋਜਿਜ਼ ਨੇ ਗਲੋਬਲ ਲੈਵਲ ’ਤੇ ਆਪਣੇ ਕਈ ਕਰਮਚਾਰੀਆਂ ਨੂੰ ਬਾਹਰ ਕਰ ਦਿੱਤਾ ਸੀ। ਮੀਡੀਆ ਰਿਪੋਰਟਸ ਮੁਤਾਬਕ ਭਾਰਤ ਦੀ ਤੀਜੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਐੱਚ. ਸੀ. ਐੱਲ. ਟੈਕਨਾਲੋਜਿਜ਼ ਨੇ ਕਰੀਬ 350 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਐੱਚ. ਸੀ. ਐੱਲ. ਤੋਂ ਕੱਢੇ ਗਏ ਕਰਮਚਾਰੀਆਂ ਦਾ ਆਖਿਰੀ ਵਰਕਿੰਗ ਡੇ 30 ਸਤੰਬਰ ਸੀ।
ਇਹ ਵੀ ਪੜ੍ਹੋ : ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।