ਪਾਬੰਦੀ ਤੋਂ ਬਾਅਦ ਚੌਲਾਂ ਦੀਆਂ ਕੀਮਤਾਂ 'ਚ ਨਰਮੀ, ਘਟੇਗਾ ਨਿਰਯਾਤ

09/15/2022 1:45:11 PM

ਨਵੀਂ ਦਿੱਲੀ- ਟੁੱਟੇ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਦਾ ਅਸਰ ਮੰਡੀਆਂ ਅਤੇ ਬਾਜ਼ਾਰਾਂ 'ਚ ਨਜ਼ਰ ਆਉਣ ਲੱਗਾ ਹੈ। ਵਪਾਰ ਅਤੇ ਬਾਜ਼ਾਰ ਦੇ ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਦੀਆਂ ਮੰਡੀਆਂ 'ਚ ਇਸ ਕਿਸਮ ਦੇ ਚੌਲਾਂ ਦੀਆਂ ਕੀਮਤਾਂ ਵੀ 100-200 ਰੁਪਏ ਪ੍ਰਤੀ ਕਵਿੰਟਲ ਟੁੱਟ ਗਈਆਂ ਹੈ। ਕੇਂਦਰ ਨੇ 9 ਸਤੰਬਰ ਤੋਂ ਟੁੱਟੇ ਚੌਲਾਂ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਅਤੇ ਚੌਲਾਂ ਦੀਆਂ ਕੁਝ ਕਿਸਮਾਂ ਦੇ ਨਿਰਯਾਤ 'ਤੇ 20 ਫੀਸਦੀ ਚਾਰਜ ਲਗਾ ਦਿੱਤਾ। 

PunjabKesari
ਹਾਲਾਂਕਿ ਵਪਾਰੀਆਂ ਨੇ ਕਿਹਾ ਕਿ ਕੀਮਤਾਂ 'ਤੇ ਸਰਕਾਰੀ ਕਦਮਾਂ ਦੇ ਅਸਰ ਦੀ ਗੱਲ ਅਜੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਸਾਉਣੀ ਦੀ ਫਸਲ ਤੋਂ ਪਹਿਲਾਂ ਇਸ ਸਮੇਂ ਝੋਨੇ ਦੀ ਘਾਟ ਰਹਿੰਦੀ ਹੈ। ਇਕ ਵਪਾਰੀ ਨੇ ਕਿਹਾ ਕਿ ਕੁੱਲ ਮਿਲਾ ਕੇ ਗਿਰਾਵਟ ਹੈ ਪਰ ਸਪੱਸ਼ਟ ਤਸਵੀਰ ਅਜੇ ਸਾਹਮਣੇ ਨਹੀਂ ਆਈ ਹੈ ਕਿਉਂਕਿ ਅਜੇ ਕਈ ਮੰਡੀਆਂ 'ਚ ਝੋਨੇ ਦੀ ਆਵਾਜਾਈ ਕਮਜ਼ੋਰ ਬਣੀ ਹੋਈ ਹੈ। ਪਰ ਕੌਮਾਂਤਰੀ ਅੰਕੜੇ ਅਤੇ ਬਾਜ਼ਾਰ ਪ੍ਰਤੀਭਾਗੀ ਦੱਸਦੇ ਹਨ ਕਿ ਨਿਰਯਾਤ ਤੋਂ ਬਾਅਦ ਵੀ ਚੌਲਾਂ ਦੀਆਂ ਕੀਮਤਾਂ ਵਧੀਆਂ ਹਨ ਕਿਉਂਕਿ ਬਾਜ਼ਾਰ ਨੂੰ ਖਦਸ਼ਾ ਹੈ ਕਿ ਗਲੋਬਲ ਬਾਜ਼ਾਰ 'ਚ ਹੁਣ ਟੁੱਟੇ ਚੌਲ ਘੱਟ ਹੋਣਗੇ। 2021-22 'ਚ ਭਾਰਤ ਨੇ ਗਲੋਬਲ ਦੇ ਚੌਲ ਬਾਜ਼ਾਰਾਂ ਦੀ ਕਰੀਬ 40 ਫੀਸਦੀ ਲੋੜ ਪੂਰੀ ਕੀਤੀ ਸੀ। ਫਸਲ ਸਾਲ 2021-22 'ਚ ਦੇਸ਼ 'ਚ ਚੌਲਾਂ ਦਾ ਕੁੱਲ ਉਤਪਾਦਨ ਕਰੀਬ 13 ਕਰੋੜ ਟਨ ਸੀ। ਇਸ 'ਚੋਂ ਕਰੀਬ 11.2 ਕਰੋੜ ਟਨ ਸਾਉਣੀ ਸੀਜ਼ਨ 'ਚ ਸੀ। 

PunjabKesari
ਵਪਾਰੀਆਂ ਨੇ ਕਿਹਾ ਕਿ ਪਾਬੰਦੀ ਤੋਂ ਬਾਅਦ ਥਾਈਲੈਂਡ ਦੇ ਚੌਲ ਵਿਕਰੇਤਾਵਾਂ ਨੇ 5 ਫੀਸਦੀ ਟੁੱਟੇ ਚੌਲਾਂ ਦੇ ਭਾਅ 2 ਡਾਲਰ ਪ੍ਰਤੀ ਟਨ, 25 ਫੀਸਦੀ ਟੁੱਟੇ ਚੌਲਾਂ ਦੇ ਭਾਅ 1 ਡਾਲਰ ਅਤੇ ਉਬਲੇ ਚੌਲਾਂ ਦੇ ਭਾਅ 2 ਡਾਲਰ ਪ੍ਰਤੀ ਟਨ ਵਧਾ ਦਿੱਤੇ। ਹੁਣ ਉਨ੍ਹਾਂ ਦੇ ਭਾਅ ਲੜੀਵਾਰ: 430 ਤੋਂ 434 ਡਾਲਰ, 417 ਤੋਂ 421 ਡਾਲਰ ਅਤੇ 437 ਤੋਂ 441 ਡਾਲਰ ਪ੍ਰਤੀ ਟਨ ਕਰ ਦਿੱਤੇ ਹਨ। ਵੀਅਤਨਾਮ 'ਚ ਚੌਲ ਵਿਕਰੇਤਾਵਾਂ ਨੇ 5 ਫੀਸਦੀ ਟੁੱਟੇ ਚੌਲ ਅਤੇ 25 ਫੀਸਦੀ ਟੁੱਟੇ ਚੌਲਾਂ ਦੀਆਂ ਕੀਮਤਾਂ 10-10 ਡਾਲਰ ਪ੍ਰਤੀ ਟਨ ਵਧਾ ਕੇ 403 ਤੋਂ 407 ਡਾਲਰ ਪ੍ਰਤੀ ਟਨ ਅਤੇ 388 ਤੋਂ 392 ਡਾਲਰ ਪ੍ਰਤੀ ਟਨ ਕਰ ਦਿੱਤੀ। ਪਾਕਿਸਤਾਨ ਦੇ ਚੌਲ ਵਿਕਰੇਤਾਵਾਂ ਨੇ 5 ਫੀਸਦੀ ਅਤੇ 25 ਫੀਸਦੀ ਟੁੱਟੇ ਚੌਲਾਂ ਦੇ ਭਾਅ 35-35 ਡਾਲਰ ਪ੍ਰਤੀ ਟਨ ਅਤੇ 100 ਫੀਸਦੀ ਟੁੱਟੇ ਚੌਲਾਂ ਦੇ ਭਾਅ 33 ਡਾਲਰ ਪ੍ਰਤੀ ਟਨ ਵਧਾ ਦਿੱਤੇ। 
ਆਈਗ੍ਰੇਨ ਇੰਡੀਆ ਦੇ ਜਿੰਸ ਮਾਹਰ ਰਾਹੁਲ ਚੌਹਾਨ ਕਹਿੰਦੇ ਹਨ ਕਿ ਜਦੋਂ ਤੋਂ ਭਾਰਤ ਨੇ ਟੁੱਟੇ ਚੌਲਾਂ ਦਾ ਨਿਰਯਾਤ ਪੂਰੀ ਤਰ੍ਹਾਂ ਬੰਦ ਕੀਤਾ ਹੈ ਅਤੇ ਚੌਲਾਂ ਦੀਆਂ ਕੁਝ ਸ਼੍ਰੇਣੀਆਂ 'ਤੇ ਚਾਰਜ ਲਗਾਇਆ ਹੈ ਉਦੋਂ ਤੋਂ ਸਾਰੇ ਮੁੱਖ ਦੇਸ਼ਾਂ ਨੇ ਚੌਲ ਮਹਿੰਗੇ ਕਰ ਦਿੱਤੇ ਹਨ ਕਿਉਂਕਿ ਚੌਲਾਂ ਦੀ ਸਪਲਾਈ 'ਚ ਹੋਰ ਕਮੀ ਆਉਣ ਦਾ ਖਦਸ਼ਾ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News