ਦੇਸ਼ ਦੇ ਹਵਾਈ ਖ਼ੇਤਰ 'ਚ ਆ ਸਕਦੈ ਵੱਡਾ ਬਦਲਾਅ, ਪਾਇਲਟ ਯੋਜਨਾ ਬਣਾ ਰਿਹੈ ਟਾਟਾ
Saturday, Oct 16, 2021 - 11:28 AM (IST)
ਨਵੀਂ ਦਿੱਲੀ (ਅਨਸ) – ਵੱਖ-ਵੱਖ ਬਾਜ਼ਾਰ ਖੇਤਰਾਂ ’ਚ ਮੁਕਾਬਲੇਬਾਜ਼ੀ ਕਰਨ ਲਈ ਆਪਣੀਆਂ ਸਾਰੀਆਂ ਏਅਰਲਾਈਨਾਂ ਦਰਮਿਆਨ ਟਾਟਾ ਸਮੂਹ ਦੀ ਯੋਜਨਾ ਤਾਲਮੇਲ ਸਥਾਪਿਤ ਕਰਨ ਦੀ ਹੈ। ਸ਼ੇਅਰ ਪਰਚੇਜ਼ ਐਗਰੀਮੈਂਟ (ਐੱਸ. ਪੀ. ਏ.) ਲੈਣ-ਦੇਣ ਤੋਂ ਬਾਅਦ ਟਾਟਾ ਕੋਲ ਦੋ ਫੁਲ ਸਰਵਿਸ ਕੈਰੀਅਰ-ਵਿਸਤਾਰਾ ਅਤੇ ਏਅਰ ਇੰਡੀਆ ਦੇ ਨਾਲ-ਨਾਲ ਦੋ ਘੱਟ ਲਾਗਤ ਵਾਲੀਆਂ ਏਅਰਲਾਈਨਜ਼-ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਏਸ਼ੀਆ ਇੰਡੀਆ ਅਤੇ ਇਕ ਗਰਾਊਂਡ ਅਤੇ ਕਾਰਗੋ ਹੈਂਡਲਿੰਗ ਕੰਪਨੀ ਏ. ਆਈ. ਐੱਸ. ਏ. ਟੀ. ਐੱਸ. ਹੋਵੇਗੀ। ਇਸ ਦੇ ਨਾਲ ਦੇਸ਼ ਦੇ ਹਵਾਈ ਖ਼ੇਤਰ ਵਿਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕੀਆਂ ਹਨ।
ਇਸ ਦੇ ਮੁਤਾਬਕ ਇਨ੍ਹਾਂ ਸਾਰੇ ਬ੍ਰਾਂਡਾਂ ਨੂੰ ਐੱਸ. ਪੀ. ਏ. ਤੋਂ ਬਾਅਦ ਕੁੱਝ ਸਮੇਂ ਲਈ ਇਕ ਵਰਟੀਕਲ ਦੇ ਤਹਿਤ ਸੁਤੰਤਰ ਸੰਸਥਾਵਾਂ ਦੇ ਰੂਪ ’ਚ ਚਲਾਉਣ ਦੀ ਯੋਜਨਾ ਹੈ। ਹਾਲਾਂਕਿ ਸਮੂਹ ਫਲੀਟ ਮੈਨੇਜਮੈਂਟ, ਰੂਟ ਡਿਵੈੱਲਪਮੈਂਟ, ਫਲਾਈਟ ਟਾਈਮਿੰਗ ਅਤੇ ਏਅਰਪੋਰਟ ਸਲੋਟ ਪਲਾਨਿੰਗ ਦੇ ਮਾਮਲੇ ’ਚ ਏਅਰਲਾਈਨਾਂ ਦਰਮਿਆਨ ਪ੍ਰਮੁੱਖ ਤਾਲਮੇਲ ਚਲਾਉਣ ਦਾ ਇਰਾਦਾ ਰੱਖਦਾ ਹੈ। ਯੂ. ਐੱਸ. ਪੀ ਕਨੈਕਟੀਵਿਟੀ ਦੇ ਮਾਮਲੇ ’ਚ ਵਿਸਤਾਰਾ ਤੋਂ ਪ੍ਰੀਮੀਅਮ ਸੇਵਾਵਾਂ ਦੇ ਟੈਗ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ, ਜਦੋਂ ਕਿ ਏਅਰ ਇੰਡੀਆ ਮੁੱਖ ਤੌਰ ’ਤੇ ਪ੍ਰਮੁੱਖ ਕੌਮਾਂਤਰੀ ਅਤੇ ਮੈਟਰੋ ਮਾਰਗਾਂ ’ਤੇ ਧਿਆਨ ਦੇਵੇਗੀ।
ਇਹ ਵੀ ਪੜ੍ਹੋ : AirIndia ਵਿਕਣ ਦੇ ਬਾਅਦ ਸੰਕਟ 'ਚ ਮੁਲਾਜ਼ਮ, ਦਿੱਤੀ ਹੜਤਾਲ 'ਤੇ ਜਾਣ ਦੀ ਧਮਕੀ
ਏਅਰ ਏਸ਼ੀਆ ਇੰਡੀਆ ਨੂੰ ਮਿਲ ਸਕਦੇ ਹਨ ਕੁੱਝ ਜਹਾਜ਼
ਘਰੇਲੂ ਫੀਡਰ ਟ੍ਰੈਫਿਕ ਏਅਰ ਏਸ਼ੀਆ ਇੰਡੀਆ ਵਲੋਂ ਸੰਚਾਲਿਤ ਹੋਣ ਦੀ ਉਮੀਦ ਹੈ, ਜਿਸ ਨੂੰ ਏਅਰ ਇੰਡੀਆ ਦੇ ਬੇੜੇ ਤੋਂ ਕੁੱਝ ਜਹਾਜ਼ ਮਿਲ ਸਕਦੇ ਹਨ। ਇਸ ਤੋਂ ਇਲਾਵਾ ਰਲੇਵਾਂ ਹਰ ਏਅਰਲਾਈਨ ਦੀ ਵਿਲੱਖਣ ਸੰਸਕ੍ਰਿਤੀ ਅਤੇ ਬ੍ਰਾਂਡ ਅਨੁਕੂਲਤਾ ਤੋਂ ਇਲਾਵਾ ਮੁਨਾਫ਼ਾ, ਕਾਰਗੁਜ਼ਾਰੀ ਅਤੇ ਮਾਰਕੀਟ ਸਥਿਤੀ ’ਤੇ ਨਿਰਭਰ ਕਰੇਗਾ।
ਟਾਟਾ ਸਮੂਹ ਨੇ ਨਹੀਂ ਦਿੱਤਾ ਜਵਾਬ
ਯੋਜਨਾਵਾਂ ਦੇ ਸਬੰਧ ’ਚ ਟਾਟਾ ਸਮੂਹ ਨੂੰ ਭੇਜੇ ਇਕ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ ਗਿਆ। ਟਾਟਾ ਸੰਨਜ਼ ਦੀ ਸਹਾਇਕ ਕੰਪਨੀ ਟੈਲੇਸ ਦੇ ਨਿਵੇਸ਼ ਪ੍ਰਕਿਰਿਆ ਦੇ ਤਹਿਤ ਰਾਸ਼ਟਰੀ ਕੈਰੀਅਰ ਲਈ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਦੇ ਰੂਪ ’ਚ ਉਭਰਨ ਤੋਂ ਬਾਅਦ ਇਹ ਵਿਕਾਸ ਅਹਿਮ ਹੋ ਗਿਆ ਹੈ। ਇਸ ਨੇ ਏਅਰ ਇੰਡੀਆ ਐਕਸਪ੍ਰੈੱਸ ਅਤੇ ਏ. ਆਈ. ਐੱਸ. ਏ. ਟੀ. ਐੱਸ. ਨਾਲ ਏਅਰ ਇੰਡੀਆ ’ਚ ਕੇਂਦਰ ਦੀ 100 ਫੀਸਦੀ ਇਕਵਿਟੀ ਸ਼ੇਅਰਧਾਰਿਤਾ ਲਈ 18000 ਕਰੋੜ ਰੁਪਏ ਦੇ ਉੱਦਮ ਮੁੱਲ ਦਾ ਹਵਾਲਾ ਦਿੱਤਾ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਨਾਲ-ਨਾਲ ਹੁਣ ਟਮਾਟਰ ਵੀ ਮਾਰ ਰਿਹੈ ਜੇਬ 'ਤੇ ਡਾਕਾ, ਅਸਮਾਨੀ ਪੁੱਜੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।