RBI ਦੇ ਰੈਪੋ ਰੇਟ ਵਧਾਉਣ ਤੋਂ ਬਾਅਦ HDFC ਬੈਂਕ ਸਣੇ ਇਨ੍ਹਾਂ ਤਿੰਨ ਬੈਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ

Friday, Dec 09, 2022 - 12:53 PM (IST)

RBI ਦੇ ਰੈਪੋ ਰੇਟ ਵਧਾਉਣ ਤੋਂ ਬਾਅਦ HDFC ਬੈਂਕ ਸਣੇ ਇਨ੍ਹਾਂ ਤਿੰਨ ਬੈਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ

ਬਿਜ਼ਨੈੱਸ ਡੈਸਕ- ਆਰ.ਬੀ.ਆਈ. ਦੇ ਰੈਪੋ ਰੇਟ ਨੂੰ ਲਗਾਤਾਰ 5ਵੀਂ ਵਾਰ ਵਧਾਉਣ ਤੋਂ ਬਾਅਦ ਤਿੰਨ ਬੈਂਕਾਂ ਨੇ ਕਰਜ਼ ਮਹਿੰਗਾ ਕਰ ਦਿੱਤਾ ਹੈ। ਇਨ੍ਹਾਂ 'ਚੋਂ ਐੱਚ.ਡੀ.ਐੱਫ.ਸੀ. ਬੈਂਕ, ਬੈਂਕ ਆਫ਼ ਇੰਡੀਆ (ਬੀ.ਓ.ਬੀ)) ਅਤੇ ਇੰਡੀਅਨ ਓਵਰਸੀਜ਼ ਬੈਂਕ (ਆਈ.ਓ.ਬੀ) ਸ਼ਾਮਲ ਹਨ। ਐੱਚ.ਡੀ.ਐੱਫ.ਸੀ. ਬੈਂਕ ਨੇ ਕਰਜ਼ੇ ਦੀ ਸੀਮਾਂਤ ਲਾਗਤ ਅਧਾਰਤ ਦਰ (ਐੱਮ.ਸੀ.ਐੱਲ.ਆਰ) 'ਚ 0.10 ਫੀਸਦੀ ਦਾ ਵਾਧਾ ਕੀਤਾ ਹੈ। ਨਵੀਂ ਦਰ 7 ਦਸੰਬਰ 2022 ਤੋਂ ਲਾਗੂ ਹੋ ਗਈ ਹੈ।
ਸੰਸ਼ੋਧਨ ਦੇ ਅਨੁਸਾਰ, ਬੈਂਕ ਦੀ ਘੱਟੋ ਘੱਟ ਐੱਮ.ਸੀ.ਐੱਲ.ਆਰ  8.20 ਫੀਸਦੀ ਤੋਂ ਵਧ ਕੇ ਹੁਣ 8.30 ਫੀਸਦੀ ਹੋ ਗਿਆ ਹੈ। ਗਾਹਕਾਂ ਨੂੰ ਹੁਣ ਇਕ ਸਾਲ ਦੀ ਮਿਆਦ ਦੇ ਕਰਜ਼ 'ਤੇ ਹੁਣ 8.60 ਫੀਸਦੀ, ਦੋ ਸਾਲਾਂ ਲਈ 8.70 ਫੀਸਦੀ ਅਤੇ ਤਿੰਨ ਸਾਲ 'ਤੇ 8.80 ਫੀਸਦੀ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਆਈ.ਸੀ.ਆਈ.ਸੀ.ਆਈ. ਬੈਂਕ, ਕੇਨਰਾ ਬੈਂਕ ਅਤੇ ਕਰੂਰ ਵੈਸ਼ਿਆ ਬੈਂਕ ਵੀ ਵਿਆਜ ਦਰਾਂ 'ਚ ਵਾਧਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਟਾਟਾ ਗਰੁੱਪ ਭਾਰਤ ’ਚ ਸ਼ੁਰੂ ਕਰੇਗਾ ਸੈਮੀਕੰਡਕਟਰ ਦਾ ਉਤਪਾਦਨ
ਬੈਂਕ ਆਫ ਇੰਡੀਆ
ਬੈਂਕ ਨੇ ਐੱਮ.ਸੀ.ਐੱਲ.ਆਰ ਨੂੰ 0.25 ਫੀਸਦੀ ਵਧਾ ਕੇ 8.15 ਫੀਸਦੀ ਕਰ ਦਿੱਤਾ ਹੈ। ਸੰਸ਼ੋਧਿਤ ਦਰ ਸਾਰੇ ਮਿਆਦੀ ਕਰਜ਼ਿਆਂ ਲਈ ਹੈ, ਜੋ 7 ਦਸੰਬਰ ਤੋਂ ਲਾਗੂ ਹੈ।
ਇੰਡੀਅਨ ਓਵਰਸੀਜ਼ ਬੈਂਕ
ਬੈਂਕ ਨੇ ਆਪਣਾ ਕਰਜ਼ 0.15 ਫੀਸਦੀ ਤੋਂ 0.35 ਫੀਸਦੀ ਤੱਕ ਮਹਿੰਗਾ ਕਰ ਦਿੱਤਾ ਹੈ। ਨਵੀਂ ਦਰ 10 ਦਸੰਬਰ 2022 ਤੋਂ ਲਾਗੂ ਹੋਵੇਗੀ। ਵਿਆਜ ਦਰਾਂ 'ਚ ਵਾਧਾ ਵੱਖ-ਵੱਖ ਮਿਆਦ ਦੇ ਕਰਜ਼ਿਆਂ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਆਈਫੋਨ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ ਬਲੂ ਟਿਕ, 8 ਦੀ ਥਾਂ ਦੇਣੇ ਹੋਣਗੇ 11 ਡਾਲਰ
ਸੂਰਯੋਦਯ ਸਮਾਲ ਬੈਂਕ
ਸੂਰਯੋਦਯ ਸਮਾਲ ਫਾਇਨਾਂਸ ਬੈਂਕ ਨੇ ਜਮਾਂ 'ਤੇ ਵਿਆਜ ਦਰ 'ਚ ਵਾਧਾ ਕੀਤਾ ਹੈ। ਆਮ ਨਾਗਰਿਕਾਂ ਨੂੰ ਜਮ੍ਹਾ 'ਤੇ 9% ਵਿਆਜ ਮਿਲੇਗਾ, ਜਦੋਂ ਕਿ ਸੀਨੀਅਰ ਨਾਗਰਿਕਾਂ ਲਈ ਦਰ 9.50% ਹੈ। ਬੈਂਕ ਨੇ ਕਿਹਾ, 6 ਤੋਂ 9 ਮਹੀਨਿਆਂ ਦੀ ਜਮ੍ਹਾ 'ਤੇ 5.50%, 9 ਮਹੀਨਿਆਂ ਤੋਂ ਇਕ ਸਾਲ ਦੀ ਜਮ੍ਹਾ 'ਤੇ 6% ਵਿਆਜ ਮਿਲੇਗਾ। ਇੱਕ ਤੋਂ ਡੇਢ ਸਾਲ ਦੀ ਜਮ੍ਹਾ 'ਤੇ 7% ਅਤੇ ਦੋ ਸਾਲ ਤੱਕ ਦੀ ਜਮ੍ਹਾ 'ਤੇ 8.01% ਵਿਆਜ ਮਿਲੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News