ਬਿਟਕੁਆਇਨ, ETH ਤੋਂ ਬਾਅਦ EGLD ''ਚ ਵੀ ਆਈ ਭਾਰੀ ਗਿਰਾਵਟ
Wednesday, Nov 24, 2021 - 03:22 AM (IST)
ਬਿਜ਼ਨੈੱਸ ਡੈਸਕ-ਬਿਟਕੁਆਇਨ, ETH ਤੋਂ ਬਾਅਦ EGLD 'ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਖਬਰਾਂ ਮੁਤਾਬਕ ਈ.ਜੀ.ਐੱਲ.ਡੀ. 20 ਫੀਸਦੀ ਦੀ ਗਿਰਾਵਟ ਦੇ ਨਾਲ 32,000 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਦੱਸ ਦਈਏ ਕਿ ਸ਼ੁਰੂਆਤ 'ਚ ਈ.ਜੀ.ਐੱਲ.ਡੀ. 35,000 ਰੁਪਏ ਤੋਂ ਉੱਤੇ ਕਾਰੋਬਾਰ ਕਰ ਰਿਹਾ ਸੀ। ਪਰ ਭਾਰਤ ਸਰਕਾਰ ਨੇ ਕ੍ਰਿਪਟੋਕਰੰਸੀ 'ਤੇ ਰੈਗੂਲੇਟਰੀ ਬਣਾਏ ਜਾਣ ਦਾ ਐਲਾਨ ਤੋਂ ਬਾਅਦ ਇਸ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਦਰਅਸਲ, ਕੇਂਦਰ ਸਰਕਾਰ ਵੱਲੋਂ ਕ੍ਰਿਪਟੋਕਰੰਸੀ ਰੈਗੂਲੇਟਰੀ ਬਿੱਲ ਲਿਆਏ ਜਾਣ ਤੋਂ ਬਾਅਦ ਕ੍ਰਿਪਟੋ ਬਾਜ਼ਾਰ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਬਿਟਕੁਆਇਨ ਤੋਂ ਲੈ ਕੇ ਹੋਰ ਕ੍ਰਿਪਟੋਕਰੰਸੀ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ।
ਇਹ ਵੀ ਪੜ੍ਹੋ : ETH ਕੁਆਇਨ 'ਚ ਆਈ 11 ਫੀਸਦੀ ਤੱਕ ਦੀ ਗਿਰਾਵਟ
ਦੱਸ ਦਈਏ ਕਿ ਪਿਛਲੇ ਹਫ਼ਤੇ ਵਿੱਤ ਮਾਮਲਿਆਂ 'ਤੇ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਜਯੰਤ ਸਿਨ੍ਹਾ ਨੇ ਕ੍ਰਿਪਟੋ ਐਕਸਚੇਂਜਾਂ, ਬਲਾਕਚੇਨ ਅਤੇ ਕ੍ਰਿਪਟੋ ਐਸੇਟ ਕੌਂਸਲ (ਬੀ.ਏ.ਸੀ.ਸੀ.) ਦੇ ਪ੍ਰਤੀਨਿਧੀਆਂ ਅਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਕ੍ਰਿਪਟੋਕਰੰਸੀ ਨੂੰ ਪਾਬੰਦੀਸ਼ੁਦਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਇਸ ਦਾ ਨਿਮਯਮ ਕੀਤਾ ਜਾਣਾ ਚਾਹੀਦਾ। ਭਾਰਤੀ ਰਿਜ਼ਰਵ ਬੈਂਕ ਨੇ ਵਾਰ-ਵਾਰ ਕ੍ਰਿਪਟੋਕਰੰਸੀ ਵਿਰੁੱਧ ਸਖ਼ਤ ਵਿਚਾਰ ਜ਼ਾਹਰ ਕੀਤੇ ਹਨ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ 'ਚ ਕ੍ਰਿਪਟੋਕਰੰਸੀ ਨੂੰ ਇਜਾਜ਼ਤ ਦਿੱਤੇ ਜਾਣ ਵਿਰੁੱਧ ਸਖ਼ਤ ਵਿਚਾਰ ਜ਼ਾਹਰ ਕੀਤੇ ਸਨ ਅਤੇ ਕਿਹਾ ਸੀ ਕਿ ਇਹ ਕਿਸੇ ਵਿੱਤੀ ਪ੍ਰਣਾਲੀ ਲਈ ਗੰਭੀਰ ਖ਼ਤਰਾ ਹੈ।
ਇਹ ਵੀ ਪੜ੍ਹੋ : ਜਾਣੋਂ ਕੀ ਹੈ ਕ੍ਰਿਪਟੋਕਰੰਸੀ ਤੇ ਕਿਹੜੇ-ਕਿਹੜੇ ਦੇਸ਼ਾਂ 'ਚ ਹੈ ਪਾਬੰਦੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।