ਬੈਨ ਹੋਣ ਤੋਂ ਬਾਅਦ ਵੀ ਟਿਕਟੌਕ ਨੇ ਭਾਰਤੀ ਕਰਮਚਾਰੀਆਂ ਨੂੰ ਦਿੱਤਾ ਲੱਖਾਂ ਰੁਪਏ ਤੱਕ ਦਾ ਬੋਨਸ

Sunday, Sep 27, 2020 - 02:21 AM (IST)

ਗੈਜੇਟ ਡੈਸਕ—ਭਾਰਤ ’ਚ ਪਾਬੰਦੀਸ਼ੁਦਾ ਹੋ ਚੁੱਕੇ ਐਪ ’ਤੇ ਟਿਕਟੌਕ ਅਤੇ ਹੈਲੋ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨੇ ਆਪਣੇ ਭਾਰਤੀਆਂ ਕਰਮਚਾਰੀਆਂ ਨੂੰ ਬੋਨਸ ਦੇ ਤੌਰ ’ਤੇ ਲੱਖਾਂ ਰੁਪਏ ਦਿੱਤੇ ਹਨ। ਬਾਈਟਡਾਂਸ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਕਿਹਾ ਸੀ ਕਿ ਉਹ ਆਪਣੇ ਭਾਰਤੀ ਕਰਮਚਾਰੀਆਂ ਨੂੰ ਕੈਸ਼ ਬੋਨਸ ਦੇਵੇਗੀ। ਬਾਈਟਡਾਂਸ ਨੇ ਜੁਲਾਈ-ਅਗਸਤ ਦੌਰਾਨ ਫੁਲ ਟਾਈਮ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਕ ਤੋਂ ਚਾਰ ਲੱਖ ਤੱਕ ਰੁਪਏ ਦੇ ਬੋਨਸ ਦੇ ਰੂਪ ’ਚ ਦਿੱਤੇ ਹਨ। ਦੱਸ ਦੇਈਏ ਕਿ ਭਾਰਤ ’ਚ ਬਾਈਟਡਾਂਸ ਦੇ ਕਰਮਚਾਰੀਆਂ ਦੀ ਗਿਣਤੀ ਦੋ ਹਜ਼ਾਰ ਤੋਂ ਜ਼ਿਆਦਾ ਹੈ।

ਉੱਥੇ ਕੁਝ ਮੱਧ ਵਰਗ ਕਰਮਚਾਰੀਆਂ ਨੂੰ ਕੰਪਨੀ ਨੇ 50,000 ਰੁਪਏ ਤੱਕ ਬੋਨਸ ਦੇ ਰੂਪ ’ਚ ਦਿੱਤੇ ਹਨ। ਕੁਝ ਦਿਨ ਪਹਿਲਾਂ ਹੀ ਬਲੂਮਰਗ ਦੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਜੁਲਾਈ ਅਤੇ ਅਗਸਤ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬੋਨਸ ਮਿਲੇਗਾ ਜੋ ਕਿ ਅਗਸਤ ਮਹੀਨੇ ਦੀ ਸੈਲਰੀ ਦਾ 50 ਫੀਸਦੀ ਹੋਵੇਗਾ। ਦੱਸ ਦੇਈਏ ਕਿ 29 ਜੂਨ ਨੂੰ ਭਾਰਤ ਸਰਕਾਰ ਨੇ 59 ਚਾਈਨੀਜ਼ ਐਪਸ ’ਤੇ ਪਾਬੰਦੀ ਲਗਾਈ ਸੀ।

ਉੱਥੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਬਾਈਟਡਾਂਸ ਨੇ ਭਾਰਤ ’ਚ ਅਜੇ ਤੱਕ ਕੋਈ ਛਾਂਟੀ ਨਹੀਂ ਕੀਤੀ ਹੈ ਅਤੇ ਨਾ ਹੀ ਕਿਸੇ ਕਰਮਚਾਰੀ ਦੀ ਸੈਲਰੀ ’ਚ ਕਟੌਤੀ ਕੀਤੀ ਹੈ। ਖਬਰ ਇਹ ਵੀ ਹੈ ਕਿ ਐਪ ’ਤੇ ਬੈਨ ਲੱਗਣ ਦੌਰਾਨ ਹੀ ਕੰਪਨੀ ਨੇ ਸੇਲਜ਼ ਟੀਮ ’ਚ ਕੁਝ ਲੋਕਾਂ ਦੀਆਂ ਭਰਤੀਆਂ ਦੀ ਹੈ। ਦੱਸ ਦੇਈਏ ਕਿ ਹਾਲ ਹੀ ’ਚ ਆਪਣੇ ਬਲਾਗ ’ਚ ਬਾਈਟਡਾਂਸ ਨੇ ਕਿਹਾ ਕਿ ਟਿਕਟੌਕ ਦੀ ਨਵੀਂ ਅਮਰੀਕੀ ਕੰਪਨੀ ਦੀ 80 ਫੀਸਦੀ ਹਿੱਸੇਦਾਰੀ ਹੋਵੇਗੀ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਟਿਕਟੌਕ ਗਲੋਬਲ ਨੂੰ ਬਾਈਟਡਾਂਸ ਆਪਣੇ ਕੰਟਰੋਲ ’ਚ ਰੱਖਦੀ ਹੈ ਤਾਂ ਨਵੀਂ ਕੰਪਨੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਉੱਥੇ ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲੋਕਪ੍ਰਸਿੱਧ ਵੀਡੀਓ-ਸ਼ੇਅਰਿੰਗ ਐਪ ਟਿਕਟੌਕ ਦੇ ਡਾਊਨਲੋਡ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਤੋਂ ਪਿੱਛੇ ਨਹੀਂ ਹਟੇਗਾ। 


Karan Kumar

Content Editor

Related News