Apple ਅਮਰੀਕਾ ਤੋਂ ਬਾਅਦ ਹੁਣ ਭਾਰਤ 'ਚ ਲਾਂਚ ਕਰੇਗਾ ਆਪਣਾ ਕ੍ਰੈਡਿਟ ਕਾਰਡ, ਹੋਣਗੇ ਇਹ ਫਾਇਦੇ

Sunday, Jun 25, 2023 - 12:43 AM (IST)

Apple ਅਮਰੀਕਾ ਤੋਂ ਬਾਅਦ ਹੁਣ ਭਾਰਤ 'ਚ ਲਾਂਚ ਕਰੇਗਾ ਆਪਣਾ ਕ੍ਰੈਡਿਟ ਕਾਰਡ, ਹੋਣਗੇ ਇਹ ਫਾਇਦੇ

ਬਿਜ਼ਨੈੱਸ ਡੈਸਕ : ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਹਰ ਸਾਲ ਨਵਾਂ ਆਈਫੋਨ ਲਾਂਚ ਕਰਦੀ ਹੈ, ਇਸ ਦੇ ਨਾਲ ਹੀ ਐਪਲ ਇਸ ਵਾਰ ਨਵਾਂ ਪ੍ਰੋਡਕਟ ਲਿਆਉਣ ਜਾ ਰਹੀ ਹੈ। ਐਪਲ ਭਾਰਤ 'ਚ ਆਪਣਾ ਕ੍ਰੈਡਿਟ ਕਾਰਡ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਕ੍ਰੈਡਿਟ ਕਾਰਡ ਨੂੰ ਐਪਲ ਕਾਰਡ ਦੇ ਨਾਂ ਨਾਲ ਜਾਣਿਆ ਜਾਵੇਗਾ। ਮਨੀਕੰਟਰੋਲ ਨੇ ਆਪਣੀ ਇਕ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਐਪਲ ਇਸ ਕਾਰਡ ਲਈ HDFC ਬੈਂਕ ਨਾਲ ਸਮਝੌਤਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਰਤਮਾਨ 'ਚ ਐਪਲ ਇਸ ਕਾਰਡ ਨੂੰ ਅਮਰੀਕਾ ਵਿੱਚ ਚਲਾ ਰਿਹਾ ਹੈ।

ਇਹ ਵੀ ਪੜ੍ਹੋ : ਮੋਦੀ ਨੇ ਮਿਸਰ ਦੇ ਆਪਣੇ ਹਮਰੁਤਬਾ, ਚੋਟੀ ਦੇ ਮੰਤਰੀਆਂ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

Apple Card ਦੀ ਵਰਤੋਂ ਕਰਨ ਵਾਲੇ ਗਾਹਕ 1% ਤੱਕ ਕੈਸ਼ਬੈਕ ਕਮਾ ਸਕਦੇ ਹਨ, ਜੋ Apple Pay ਨਾਲ ਭੁਗਤਾਨ ਕਰਨ 'ਤੇ 2% ਤੱਕ ਵੱਧ ਜਾਂਦਾ ਹੈ। ਐਪਲ ਸਟੋਰਾਂ ਅਤੇ ਚੁਣੇ ਹੋਏ ਭਾਗੀਦਾਰਾਂ 'ਤੇ ਭੁਗਤਾਨ ਕਰਨ ਲਈ ਕਾਰਡ ਦੀ ਵਰਤੋਂ ਕਰਨ ਵਾਲਿਆਂ ਲਈ ਕੈਸ਼ਬੈਕ 3% ਤੱਕ ਪਹੁੰਚ ਜਾਂਦਾ ਹੈ। ਦੱਸ ਦੇਈਏ ਕਿ ਐਪਲ ਆਪਣੇ ਕਾਰਡ ਧਾਰਕਾਂ ਤੋਂ ਕੋਈ ਲੇਟ ਫੀਸ ਨਹੀਂ ਲੈਂਦਾ ਹੈ ਤੇ ਨਾ ਹੀ ਕੋਈ ਸਾਲਾਨਾ ਕ੍ਰੈਡਿਟ ਕਾਰਡ ਫੀਸ ਦਾ ਭੁਗਤਾਨ ਕਰਦਾ ਹੈ। ਐਪਲ ਨੇ ਕੁਝ ਮਹੀਨੇ ਪਹਿਲਾਂ ਹੀ ਭਾਰਤ 'ਚ ਆਪਣੇ ਸਟੋਰ ਲਾਂਚ ਕੀਤੇ ਹਨ। ਰਿਪੋਰਟਾਂ ਦੇ ਅਨੁਸਾਰ ਸੀਈਓ ਟਿਮ ਕੁੱਕ ਨੇ ਐਪਲ ਸਟੋਰਸ ਦੇ ਲਾਂਚ ਦੌਰਾਨ HDFC ਬੈਂਕ ਦੇ ਸੀਈਓ ਤੇ ਐੱਮਡੀ ਸ਼ਸ਼ੀਧਰ ਜਗਦੀਸ਼ਨ ਨਾਲ ਮੁਲਾਕਾਤ ਕੀਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News