977 ਦਿਨ ਬਾਅਦ ਚਾਂਦੀ ਫਿਰ ਹੋਈ 75 ਹਜ਼ਾਰ ਦੇ ਪਾਰ

Thursday, Apr 13, 2023 - 03:34 PM (IST)

977 ਦਿਨ ਬਾਅਦ ਚਾਂਦੀ ਫਿਰ ਹੋਈ 75 ਹਜ਼ਾਰ ਦੇ ਪਾਰ

ਨਵੀਂ ਦਿੱਲੀ- ਚਾਂਦੀ ਦੀ ਫਿਰ ਚਾਂਦੀ ਹੋ ਗਈ ਹੈ। ਬੁੱਧਵਾਰ ਨੂੰ ਪਹਿਲੀ ਵਾਰ ਇਸ ਦੀ ਕੀਮਤ 75,365 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ, ਇਹ 74,940 ਰੁਪਏ 'ਤੇ ਬੰਦ ਹੋਈ ਸੀ। ਇਸ ਤੋਂ ਪਹਿਲਾਂ 7 ਅਗਸਤ 20 ਨੂੰ ਕੀਮਤਾਂ 75,013 ਰੁਪਏ ਤੱਕ ਪਹੁੰਚੀਆਂ ਸਨ। ਭਾਵ 977 ਦਿਨਾਂ ਬਾਅਦ ਚਾਂਦੀ ਫਿਰ 75 ਹਜ਼ਾਰ ਹੋਈ ਸੀ। ਇਸ ਤੋਂ ਪਹਿਲਾਂ 5 ਅਪ੍ਰੈਲ 23 ਨੂੰ ਵੀ ਸੋਨਾ 60,781 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ਨੂੰ ਛੂਹ ਚੁੱਕਾ ਹੈ। ਇਸ ਸਾਲ ਹੁਣ ਤੱਕ ਚਾਂਦੀ 6,591 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨਾ 5,450 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਗਿਆ ਹੈ।
ਅਪ੍ਰੈਲ (3-12 ਅਪ੍ਰੈਲ) ਦੇ ਪਿਛਲੇ 10 ਦਿਨਾਂ 'ਚ ਚਾਂਦੀ 3,240 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨਾ 898 ਰੁਪਏ ਪ੍ਰਤੀ ਕਿਲੋਗ੍ਰਾਮ ਵਧਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਬੁੱਧਵਾਰ ਨੂੰ ਸੋਨਾ 60,613 ਰੁਪਏ 'ਤੇ ਬੰਦ ਹੋਇਆ। ਦੇਸ਼ ਭਰ ਦੇ 14 ਕੇਂਦਰਾਂ ਤੋਂ ਸੋਨੇ-ਚਾਂਦੀ ਦੀ ਮੌਜੂਦਾ ਦਰ ਨੂੰ ਲੈ ਕੇ ਇਸ ਦੀ ਔਸਤ ਦੇ ਆਧਾਰ 'ਤੇ ਭਾਅ ਕੱਢੇ ਗਏ ਹਨ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਇਸ ਸਾਲ 90 ਹਜ਼ਾਰ ਤੱਕ ਪਹੁੰਚ ਸਕਦੀ ਹੈ ਚਾਂਦੀ 
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਅਨੁਮਾਨ ਹੈ ਕਿ ਇਸ ਸਾਲ ਚਾਂਦੀ 90,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾ ਸਕਦੀ ਹੈ। ਉਦਯੋਗਿਕ ਮੰਗ ਵਧਣ ਅਤੇ ਸੋਨੇ ਦੀਆਂ ਵਧੀਆਂ ਕੀਮਤਾਂ ਕਾਰਨ ਚਾਂਦੀ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਸਿਲਵਰ ਈ.ਟੀ.ਐੱਫ ਦੀ ਸ਼ੁਰੂਆਤ ਦਾ ਵੀ ਚਾਂਦੀ 'ਚ ਨਿਵੇਸ਼ ਕਰਨ ਦੇ ਵਿਕਲਪਾਂ ਨੂੰ ਵਧਾਉਣ ਦਾ ਪ੍ਰਭਾਵ ਹੈ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਮਾਰਚ 'ਚ ਪ੍ਰਚੂਨ ਮਹਿੰਗਾਈ ਦਰ 5.66 ਫ਼ੀਸਦੀ ਤੱਕ ਖਿਸਕ ਗਈ, ਜੋ 15 ਮਹੀਨਿਆਂ 'ਚ ਸਭ ਤੋਂ ਘੱਟ
ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਮਾਰਚ 'ਚ ਪ੍ਰਚੂਨ ਮਹਿੰਗਾਈ ਦਰ 5.66 ਫ਼ੀਸਦੀ 'ਤੇ ਆ ਗਈ। ਫਰਵਰੀ 'ਚ ਇਹ 6.44 ਫ਼ੀਸਦੀ ਸੀ। ਇਸ ਤੋਂ ਪਹਿਲਾਂ ਦਸੰਬਰ 2021 'ਚ ਪ੍ਰਚੂਨ ਮਹਿੰਗਾਈ ਦਰ 5.66 ਫ਼ੀਸਦੀ 'ਤੇ ਸੀ ਯਾਨੀ ਇਹ 15 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਫੂਡ ਮਹਿੰਗਾਈ ਦਰ ਫਰਵਰੀ 'ਚ 5.95 ਫ਼ੀਸਦੀ ਦੇ ਮੁਕਾਬਲੇ ਮਾਰਚ 2023 'ਚ 4.79 ਫ਼ੀਸਦੀ ਰਹੀ। ਪ੍ਰਚੂਨ ਮਹਿੰਗਾਈ 'ਚ ਖੁਰਾਕੀ ਵਸਤੂਆਂ ਦਾ ਯੋਗਦਾਨ ਅੱਧਾ ਹੈ। ਬਿਜਲੀ ਅਤੇ ਈਂਧਨ ਦੀ ਮਹਿੰਗਾਈ ਦਰ 9.9 ਫ਼ੀਸਦੀ ਤੋਂ ਘਟ ਕੇ 8.91 ਫ਼ੀਸਦੀ ਰਹਿ ਗਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News