ਫੇਸਬੁੱਕ ''ਤੇ ਵਿਗਿਆਪਨ ਦੇਣਾ ਹੋਵੇਗਾ ਮਹਿੰਗਾ, ਕੰਪਨੀ ਨੇ ਦੁੱਗਣੇ ਕੀਤੇ ਰੇਟ

Monday, Sep 17, 2018 - 03:42 PM (IST)

ਨਵੀਂ ਦਿੱਲੀ — ਫੇਸਬੁੱਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਿਗਿਆਨ ਦੇਣ ਦੀ ਕੀਮਤ ਲਗਭਗ ਦੁੱਗਣੀ ਕਰ ਦਿੱਤੀ ਹੈ। ਫੇਸਬੁੱਕ ਨੇ ਪਰਿਵਾਰ ਅਤੇ ਦੋਸਤਾਂ ਦੀਆਂ ਪੋਸਟਾਂ ਨੂੰ ਤਰਜੀਹ ਦੇਣ ਲਈ ਐਲਗੋਰਿਦਮ 'ਚ ਕੀਤੇ ਬਦਲਾਅ ਕਾਰਨ ਇਸ ਤਰ੍ਹਾਂ ਕੀਤਾ ਹੈ।

ਫੇਸਬੁੱਕ 'ਤੇ ਵਿਗਿਆਪਨ ਦੀ ਜਿਹੜੀ ਕੀਮਤ ਪਹਿਲਾਂ 150 ਰੁਪਏ ਸੀ ਹੁਣ ਵਧ ਕੇ 300 ਰੁਪਏ ਹੋ ਗਈ ਹੈ। ਫੇਸਬੁੱਕ 'ਤੇ ਹੁਣ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਲਈ ਆਪਣੇ ਕਾਰੋਬਾਰ ਦੇ ਪ੍ਰਚਾਰ ਲਈ ਵਿਗਿਆਪਨ ਦੇਣਾ ਮਹਿੰਗਾ ਹੋ ਜਾਵੇਗਾ। 
ਇਹ ਮੁੱਖ ਤੌਰ ਫੇਸਬੁੱਕ ਦੁਆਰਾ ਵਿਗਿਆਪਨਾਂ ਲਈ ਥਾਂ ਘਟਾਉਣ ਅਤੇ ਪਰਿਵਾਰ ਜਾਂ ਦੋਸਤਾਂ ਦੀਆਂ ਪੋਸਟਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ ਗਿਆ ਹੈ। ਜਿਥੇ ਫੇਸਬੁੱਕ ਜਨਵਰੀ ਤੱਕ 10 ਸਲਾਟ ਅਲਾਟ ਕਰਦਾ ਸੀ ਉੱਥੇ ਹੁਣ ਕੰਪਨੀ 5 ਸਲਾਟ ਨਾਲ ਹੀ ਕੰਮ ਚਲਾਵੇਗੀ। ਵਿਗਿਆਪਨਾਂ ਦੀ ਸਪਲਾਈ ਘਟਾ ਦਿੱਤੀ ਗਈ ਹੈ ਅਤੇ ਵਿਗਿਆਪਨਕਰਤਾ ਵਧਾਉਣ ਲਈ ਕੰਪਨੀ ਵਲੋਂ ਜ਼ੋਰ ਦਿੱਤਾ ਜਾ ਰਿਹਾ ਹੈ।

ਉਪਭੋਗਤਾਵਾਂ ਦੀਆਂ ਅਲੋਚਨਾ ਦਾ ਸਾਹਮਣਾ ਕਰਦੇ ਹੋਏ, ਫੇਸਬੁੱਕ ਦੇ ਬਾਨੀ ਮਾਰਕ ਜੁਕਰਬਰਗ ਨੇ ਜਨਵਰੀ ਵਿਚ ਆਪਣੇ ਨਿਊਜ਼ ਫੀਡ ਐਲਗੋਰਿਦਮ ਵਿਚ ਤਬਦੀਲੀ ਕਰਨ ਦਾ ਐਲਾਨ ਕੀਤਾ ਸੀ ਅਤੇ ਵਿਗਿਆਪਨਾਂ ਅਤੇ ਬ੍ਰਾਡਾਂ ਦੀ ਬਜਾਏ ਪਰਿਵਾਰ ਅਤੇ ਦੋਸਤਾਂ ਦੀਆਂ ਪੋਸਟਾਂ ਨੂੰ ਤਰਜੀਹ ਦੇਣ ਦਾ ਭਰੋਸਾ ਦਿੱਤਾ ਸੀ। 

ਇਸ ਦੌਰਾਨ ਫੇਸਬੁੱਕ ਦੇ ਬਾਨੀ ਜੁਕਰਬਰਗ ਨੇ ਕਿਹਾ,'ਮੈਂ ਉਮੀਦ ਕਰਦਾ ਹਾਂ ਕਿ ਹੁਣ ਲੋਕਾਂ ਵਲੋਂ ਫੇਸਬੁੱਕ 'ਤੇ ਖਰਚ ਕੀਤਾ ਸਮਾਂ ਜ਼ਿਆਦਾ ਕੀਮਤੀ ਹੋਵੇਗਾ।'


Related News