ਜੂਨ ''ਚ ਐਡਵਾਂਸ ਟੈਕਸ ''ਚ 44 ਫ਼ੀਸਦੀ ਦਾ ਵਾਧਾ

Sunday, Jul 01, 2018 - 12:19 AM (IST)

ਜੂਨ ''ਚ ਐਡਵਾਂਸ ਟੈਕਸ ''ਚ 44 ਫ਼ੀਸਦੀ ਦਾ ਵਾਧਾ

ਨਵੀਂ ਦਿੱਲੀ-ਜੂਨ ਮਹੀਨੇ 'ਚ ਨਿੱਜੀ ਕਰਦਾਤਿਆਂ ਵੱਲੋਂ ਭੁਗਤਾਨ ਕੀਤੇ ਗਏ ਐਡਵਾਂਸ ਟੈਕਸ 'ਚ 44 ਫ਼ੀਸਦੀ, ਜਦੋਂ ਕਿ ਕਾਰਪੋਰੇਸ਼ਨ ਟੈਕਸ 'ਚ 17 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਖਰਚੇ 'ਚ ਵਾਧਾ ਹੋਇਆ ਹੈ ਤੇ ਉਹ ਟੈਕਸ ਨਿਯਮਾਂ ਦੀ ਪਾਲਣਾ ਵੀ ਜ਼ਿਆਦਾ ਕਰਨ ਲੱਗੇ ਹਨ।  
ਸਰਕਾਰ ਲਈ ਇਸ ਤੋਂ ਵੀ ਵੱਡੀ ਖੁਸ਼ਖਬਰੀ ਇਹ ਹੈ ਕਿ ਪਰਸਨਲ ਟੈਕਸ 'ਚ ਲਗਾਤਾਰ ਦੂਜੇ ਸਾਲ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਉਥੇ ਹੀ ਇਸ ਦੇ ਸੰਕੇਤ ਮਿਲ ਰਹੇ ਹਨ ਕਿ ਬੈਂਕਾਂ ਦੇ ਕਮਜ਼ੋਰ ਨਤੀਜਿਆਂ ਦੇ ਬਾਵਜੂਦ ਜੂਨ, 2017 'ਚ 8 ਫ਼ੀਸਦੀ ਦੀ ਵਾਧਾ ਦਰ ਨਾਲ ਕਾਰਪੋਰੇਟ ਸੈਕਟਰ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।  ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਇਕ ਬਲਾਗ 'ਚ ਲਿਖਿਆ ਕਿ ਪਿਛਲੇ ਕੁਝ ਸਾਲਾਂ 'ਚ ਜਿਨ੍ਹਾਂ ਕਰਦਤਿਆਂ ਨੇ ਜ਼ਿਆਦਾ ਟੈਕਸ ਭੁਗਤਾਨ ਕੀਤੇ ਸਨ, ਉਨ੍ਹਾਂ ਦੀ ਵਾਧੂ ਰਕਮ ਵਾਪਸੀ (ਜੋ ਅਕਸਰ ਜਨਵਰੀ ਤੋਂ ਜੂਨ ਦੇ ਵਿਚਾਲੇ ਹੁੰਦੀ ਹੈ) ਤੋਂ ਬਾਅਦ ਸ਼ੁੱਧ ਰਕਮ ਕੁਝ ਘੱਟ ਹੋ ਸਕਦੀ ਹੈ ਪਰ ਜੇਕਰ ਆਉਂਦੀਆਂ 3 ਤਿਮਾਹੀਆਂ 'ਚ ਇਹੀ ਰੁਝਾਨ ਕਾਇਮ ਰਿਹਾ ਤਾਂ ਇਸ ਸਾਲ ਡਾਇਰੈਕਟ ਟੈਕਸ ਕੁਲੈਕਸ਼ਨ 'ਚ ਭਾਰੀ ਵਾਧਾ ਹੋਵੇਗਾ। 
ਸਰਕਾਰ ਨੇ ਦੱਸਿਆ ਹੈ ਕਿ ਡਾਇਰੈਕਟ ਟੈਕਸ ਕੁਲੈਕਸ਼ਨ 14 ਫ਼ੀਸਦੀ ਵਧ ਕੇ 11.5 ਲੱਖ ਕਰੋੜ, ਜਦੋਂ ਕਿ ਪਰਸਨਲ ਇਨਕਮ ਟੈਕਸ 'ਚ 20 ਫ਼ੀਸਦੀ ਦੇ ਵਾਧਾ ਦਾ ਅੰਕੜਾ ਪੇਸ਼ ਕੀਤਾ ਹੈ। ਜੇਤਲੀ ਨੇ ਇਸ ਦੇ ਲਈ ਜੀ. ਐੱਸ. ਟੀ. ਸਮੇਤ ਕਈ ਕਾਰਕਾਂ ਨੂੰ ਜ਼ਿੰਮੇਦਾਰ ਦੱਸਿਆ।


Related News