ਆਦਿਤਿਆ ਬਿਰਲਾ ਕੈਪੀਟਲ ਦੀ ਦੂਜੀ ਤਿਮਾਹੀ ਦਾ ਮੁਨਾਫਾ 44 ਫ਼ੀਸਦੀ ਵਧ ਕੇ ਹੋਇਆ 705 ਕਰੋੜ ਰੁਪਏ

11/04/2023 1:35:59 PM

ਬਿਜ਼ਨੈੱਸ ਡੈਸਕ : ਆਦਿਤਿਆ ਬਿਰਲਾ ਕੈਪੀਟਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਤੰਬਰ 2023 ਨੂੰ ਖ਼ਤਮ ਹੋਈ ਤਿਮਾਹੀ 'ਚ ਇਕਸਾਰ ਆਧਾਰ 'ਤੇ ਉਸ ਦਾ ਮੁਨਾਫਾ 44 ਫ਼ੀਸਦੀ ਵਧ ਕੇ 705 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਕੰਪਨੀ ਨੇ 488 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!

ਦੱਸ ਦੇਈਏ ਕਿ ਆਦਿਤਿਆ ਬਿਰਲਾ ਕੈਪੀਟਲ ਲਿਮਟਿਡ (ਏਬੀਸੀਐਲ) ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਵਿੱਤੀ ਸਾਲ 2023-24 ਦੀ ਜੁਲਾਈ-ਸਤੰਬਰ ਮਿਆਦ ਵਿੱਚ ਕੰਪਨੀ ਦਾ ਕੁੱਲ ਏਕੀਕ੍ਰਿਤ ਮਾਲੀਆ 22 ਫ਼ੀਸਦੀ ਵਧ ਕੇ 8,831 ਕਰੋੜ ਰੁਪਏ ਹੋ ਗਿਆ, ਜੋ ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ 7,210 ਕਰੋੜ ਰੁਪਏ ਸੀ। ਕੰਪਨੀ ਗੈਰ-ਬੈਂਕਿੰਗ ਵਿੱਤ (NBFC) ਕਾਰੋਬਾਰ, ਹਾਊਸਿੰਗ ਵਿੱਤ, ਸੰਪੱਤੀ ਪ੍ਰਬੰਧਨ, ਜੀਵਨ ਅਤੇ ਆਮ ਬੀਮਾ ਸਮੇਤ ਹੋਰ ਖੇਤਰਾਂ ਵਿੱਚ ਮੌਜੂਦ ਹੈ। ABCL ਆਦਿਤਿਆ ਬਿਰਲਾ ਸਮੂਹ ਦੇ ਵਿੱਤੀ ਸੇਵਾ ਕਾਰੋਬਾਰਾਂ ਲਈ ਹੋਲਡਿੰਗ ਕੰਪਨੀ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News