IPO ਲਿਆਉਣ ਦੀ ਤਿਆਰੀ 'ਚ ਆਦਿੱਤਿਆ ਬਿਰਲਾ ਸਨ ਲਾਈਫ AMC
Wednesday, Mar 17, 2021 - 12:17 PM (IST)
ਨਵੀਂ ਦਿੱਲੀ- ਇਸ ਸਾਲ ਕਾਫ਼ੀ ਆਈ. ਪੀ. ਓ. ਆ ਰਹੇ ਹਨ। ਇਸ ਵਿਚਕਾਰ ਆਦਿੱਤਿਆ ਬਿਰਲਾ ਕੈਪੀਟਲ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਸ ਦੇ ਬੋਰਡ ਨੇ ਆਪਣੀ ਸ਼ਾਖਾ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਆਈ. ਪੀ. ਓ. ਦੀਆਂ ਸੰਭਾਵਨਾਵਾਂ ਲੱਭਣ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ।
ਆਦਿੱਤਿਆ ਬਿਰਲਾ ਸਨ ਲਾਈਫ ਮਿਊਚੁਅਲ ਫੰਡ ਦੀ ਨਿਵੇਸ਼ ਪ੍ਰਬੰਧਕ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਲਿਮਟਿਡ, ਆਦਿੱਤਿਆ ਬਿਰਲਾ ਸਮੂਹ ਅਤੇ ਕੈਨੇਡਾ ਦੀ ਸਨ ਲਾਈਫ ਫਾਈਨੈਂਸ਼ੀਅਲ ਇੰਕ ਵਿਚਕਾਰ ਇਕ ਸਾਂਝਾ ਉੱਦਮ ਹੈ।
ਬਿਰਲਾ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਆਦਿੱਤਿਆ ਬਿਰਲਾ ਕੈਪੀਟਲ ਦੇ ਨਿਰਦੇਸ਼ਕ ਮੰਡਲ ਨੇ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਆਈ. ਪੀ. ਓ. ਦੀਆਂ ਸੰਭਾਵਨਾਵਾਂ ਲੱਭਣ ਨੂੰ ਆਪਣੀ ਸਿਧਾਂਤਕ ਮਨਜ਼ੂਰੀ ਦਿੱਤੀ ਹੈ। ਇਸ ਲਈ ਹੋਰ ਰੈਗੂਲੇਟਰੀ ਮਨਜ਼ੂਰੀਆਂ ਲਈਆਂ ਜਾਣੀਆਂ ਹਨ।