ADB ਨੇ ਭਾਰਤ ਦੀ ਆਰਥਿਕ ਵਿਕਾਸ ਦੀ ਭਵਿੱਖਬਾਣੀ ਨੂੰ 10 ਪ੍ਰਤੀਸ਼ਤ ਤੱਕ ਘਟਾਇਆ

Tuesday, Jul 20, 2021 - 11:41 AM (IST)

ਨਵੀਂ ਦਿੱਲੀ - ਏਸ਼ੀਆਈ ਵਿਕਾਸ ਬੈਂਕ(ਏਡੀਬੀ) ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਕਾਰਨ ਚਾਲੂ ਵਿੱਤੀ ਸਾਲ ਲਈ ਭਾਰਤ ਦੇ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਕੇ 10 ਫ਼ੀਸਦੀ ਕਰ ਦਿੱਤਾ ਹੈ। ਏਡੀਬੀ ਨੇ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵਾਧਾ ਦਰ 11 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਬਹੁਪੱਖੀ ਵਿੱਤ ਏਜੰਸੀ ਵਲੋਂ ਏਸ਼ੀਅਨ ਦ੍ਰਿਸ਼(ADO) ਵਿਚ ਕਿਹਾ ਕਿ ਮਾਰਚ 2021 ਨੂੰ ਖ਼ਤਮ ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ਵਿਚ ਭਾਰਤ ਦੀ ਜੀ.ਡੀ.ਪੀ. ਵਾਧਾ ਦਰ 1.6 ਫ਼ੀਸਦੀ ਸੀ , ਜਿਸ ਦੇ ਕਾਰਨ ਪੂਰੇ ਵਿੱਤੀ ਸਾਲ ਦੌਰਾਨ ਸੁੰਗੜਣ 8 ਫ਼ੀਸਦੀ ਦੀ ਭਵਿੱਖਵਾਣੀ ਦੇ ਮੁਕਾਬਲੇ 7.3 ਫ਼ੀਸਦੀ ਰਿਹਾ। ਏਡੀਪੀ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਕਾਂ ਤੋਂ ਪਤਾ ਲਗਦਾ ਹੈ ਕਿ ਤਾਲਾਬੰਦੀ ਦੇ ਉਪਾਅ ਵਿਚ ਢਿੱਲ ਦੇ ਬਾਅਦ ਆਰਥਿਕ ਗਤੀਵਿਧਿਆਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਏਡੀਓ 2021 ਵਿਚ ਵਿੱਤੀ ਸਾਲ 2021(ਮਾਰਚ 2022 ਨੂੰ ਖ਼ਤਮ) ਲਈ ਵਾਧਾ ਦਰ ਅਨੁਮਾਨ 11 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਹੈ ਜੋ ਵੱਡੇ ਆਧਾਰ ਪ੍ਰਭਾਵ ਨੂੰ ਦਰਸਾਉਦਾ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2022-23 ਲਈ ਵਾਧਾ ਦਰ ਦੇ ਅਨੁਮਾਨ ਨੂੰ 7 ਫ਼ੀਸਦੀ ਤੋਂ ਵਧਾ ਕੇ 7.5 ਫ਼ੀਸਦੀ ਕਰ ਦਿੱਤਾ ਗਿਆ ਹੈ। ਏਡੀਬੀ ਨੇ ਕਿਹਾ ਕਿ ਚੀਨ ਦੀ ਵਾਧਾ ਦਰ 2021 ਵਿਚ 8.1 ਫ਼ੀਸਦੀ ਅਤੇ 2022 ਵਿਚ 5.5 ਫ਼ੀਸਦੀ ਰਹਿ ਸਕਦੀ ਹੈ।

ਇਹ ਵੀ ਪੜ੍ਹੋ: ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News