ਪਾਕਿਸਤਾਨ ਦੇ 3.4 ਅਰਬ ਦਾ ਕਰਜ਼ਾ ਮਿਲਣ ਦੇ ਦਾਅ ''ਤੇ ADB ਨੇ ਦੂਰੀ ਬਣਾਈ

06/17/2019 11:57:36 PM

ਇਸਲਾਮਾਬਾਦ-ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਪਾਕਿਸਤਾਨ ਦੇ ਉਸ ਐਲਾਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਸ ਨੂੰ ਇਸ ਸੰਸਥਾ ਵਲੋਂ 3.4 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ ਹੋ ਗਿਆ ਹੈ। ਪਾਕਿਸਤਾਨ ਲਈ ਸ਼ਰਮਿੰਦਗੀ ਪੈਦਾ ਕਰਨ ਵਾਲੀ ਇਸ ਘਟਨਾ 'ਚ ਬੈਂਕ ਨੇ ਕਿਹਾ ਕਿ ਇਸ ਮੁੱਦੇ 'ਤੇ ਅਜੇ ਗੱਲਬਾਤ ਜਾਰੀ ਹੈ ਅਤੇ ਇਸ ਸਬੰਧ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਸਲਾਹਕਾਰ ਨੇ ਗੱਲ ਪੱਕੀ ਹੋਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ।

ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਵਧਦੇ ਭੁਗਤਾਨ ਸੰਕਟ 'ਚੋਂ ਨਿਕਲਣ ਲਈ ਕਰਜ਼ਾ ਸਹਾਇਤਾ ਹੇਤੂ ਜਗ੍ਹਾ-ਜਗ੍ਹਾ ਹੱਥ-ਪੈਰ ਮਾਰ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤ ਮਾਮਲਿਆਂ ਦੇ ਸਲਾਹਕਾਰ ਅਬਦੁਲ ਹਫੀਜ਼ ਸ਼ੇਖ ਅਤੇ ਯੋਜਨਾ, ਵਿਕਾਸ ਅਤੇ ਸੁਧਾਰ ਮੰਤਰੀ ਖੁਸਰੋ ਬਖਤੀਆਰ ਦੇ ਐਲਾਨ ਦੇ ਇਕ ਦਿਨ ਬਾਅਦ ਏ. ਡੀ. ਬੀ. ਵਲੋਂ ਇਹ ਟਿੱਪਣੀ ਆਈ ਹੈ। ਸ਼ੇਖ ਅਤੇ ਬਖਤੀਆਰ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਨੂੰ ਬਜਟੀਏ ਸਮਰਥਨ ਲਈ 3.4 ਅਰਬ ਡਾਲਰ ਦਾ ਕਰਜ਼ਾ ਮਿਲੇਗਾ, ਜਿਨ੍ਹਾਂ 'ਚੋਂ 2.1 ਅਰਬ ਡਾਲਰ ਇਕ ਸਾਲ 'ਚ ਜਾਰੀ ਕੀਤੇ ਜਾਣਗੇ। ਏ. ਡੀ. ਬੀ. ਨੇ ਆਪਣੇ ਬਿਆਨ 'ਚ ਪਾਕਿਸਤਾਨ ਸਰਕਾਰ ਦੇ ਨਾਲ ਬੈਠਕਾਂ ਅਤੇ ਕਰਜ਼ੇ 'ਤੇ ਚਰਚਾ ਦੀ ਪੁਸ਼ਟੀ ਕੀਤੀ ਹੈ।


Karan Kumar

Content Editor

Related News