ਅਡਾਨੀ ਇਲੈਕਟ੍ਰੀਸਿਟੀ ਦੀ 25.1 ਫ਼ੀਸਦੀ ਹਿੱਸੇਦਾਰੀ 3200 ਕਰੋਡ਼ ’ਚ ਖਰੀਦੇਗੀ ਕਤਰ ਨਿਵੇਸ਼ ਅਥਾਰਟੀ

Thursday, Dec 12, 2019 - 01:12 AM (IST)

ਅਡਾਨੀ ਇਲੈਕਟ੍ਰੀਸਿਟੀ ਦੀ 25.1 ਫ਼ੀਸਦੀ ਹਿੱਸੇਦਾਰੀ 3200 ਕਰੋਡ਼ ’ਚ ਖਰੀਦੇਗੀ ਕਤਰ ਨਿਵੇਸ਼ ਅਥਾਰਟੀ

ਨਵੀਂ ਦਿੱਲੀ (ਭਾਸ਼ਾ)-ਕਤਰ ਨਿਵੇਸ਼ ਅਥਾਰਟੀ ਨੇ ਬਿਜਲੀ ਵੰਡ ਕੰਪਨੀ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ’ਚ 3200 ਕਰੋਡ਼ ਰੁਪਏ ’ਚ 25.1 ਫੀਸਦੀ ਹਿੱਸੇਦਾਰੀ ਖਰੀਦਣ ਦਾ ਕਰਾਰ ਕੀਤਾ ਹੈ। ਅਡਾਨੀ ਇਲੈਕਟ੍ਰੀਸਿਟੀ ਨੇ ਇਕ ਬਿਆਨ ’ਚ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ,‘‘ਅਡਾਨੀ ਟਰਾਂਸਮਿਸ਼ਨ ਲਿਮਟਿਡ, ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ਅਤੇ ਕਤਰ ਨਿਵੇਸ਼ ਅਥਾਰਟੀ ਦੀ ਇਕ ਸਹਿਯੋਗੀ ਨੇ ਅਡਾਨੀ ਇਲੈਕਟ੍ਰੀਸਿਟੀ ਦੀ 25.1 ਫੀਸਦੀ ਹਿੱਸੇਦਾਰੀ ਲਈ ਵਚਨਬੱਧਤਾ ਕਰਾਰ ’ਤੇ ਹਸਤਾਖਰ ਕੀਤੇ ਹਨ।’’

ਅਡਾਨੀ ਇਲੈਕਟ੍ਰੀਸਿਟੀ ਮੁੰਬਈ ’ਚ 30 ਲੱਖ ਤੋਂ ਜ਼ਿਆਦਾ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਕਰਦੀ ਹੈ। ਬਿਆਨ ’ਚ ਕਿਹਾ ਗਿਆ, ‘‘ਸੌਦੇ ਤਹਿਤ ਅਡਾਨੀ ਟਰਾਂਸਮਿਸ਼ਨ ਅਤੇ ਕਤਰ ਨਿਵੇਸ਼ ਅਥਾਰਟੀ ਅਡਾਨੀ ਇਲੈਕਟ੍ਰੀਸਿਟੀ ਵੱਲੋਂ ਸਪਲਾਈ ਕੀਤੀ ਜਾਣ ਵਾਲੀ ਬਿਜਲੀ ’ਚੋਂ 30 ਫੀਸਦੀ ਤੋਂ ਜ਼ਿਆਦਾ ਨੂੰ 2023 ਤੱਕ ਸੌਰ ਅਤੇ ਪੌਣ ਊਰਜਾ ਸਰੋਤਾਂ ਨਾਲ ਖਰੀਦਣ ’ਤੇ ਸਹਿਮਤ ਹੋਏ ਹਨ।’’ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਕਤਰ ਨਿਵੇਸ਼ ਅਥਾਰਟੀ ਨਾਲ ਮਿਲ ਕੇ ਉਨ੍ਹਾਂ ਦੀ ਕੰਪਨੀ ਸਪਲਾਈ ਦੀ ਭਰੋਸੇਯੋਗਤਾ ਅਤੇ ਖਪਤਕਾਰਾਂ ਦੀ ਤਸੱਲੀ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਕੰਮ ਕਰੇਗੀ।


author

Karan Kumar

Content Editor

Related News