ਅਡਾਨੀ ਟੋਟਲ ਗੈਸ ਅਤੇ ਟੋਰੈਂਟ ਗੈਸ ਨੇ IGX ਦੀ 5-5 ਫੀਸਦੀ ਹਿੱਸੇਦਾਰੀ ਖਰੀਦੀ
Friday, Jan 22, 2021 - 04:47 PM (IST)

ਨਵੀਂ ਦਿੱਲੀ(ਭਾਸ਼ਾ)– ਅਡਾਨੀ ਟੋਟਲ ਗੈਸ ਅਤੇ ਟੋਰੈਂਟ ਗੈਸ ਦੋਵੇਂ ਭਾਰਤੀ ਗੈਸ ਐਕਸਚੇਂਜ (ਆਈ. ਜੀ. ਐਕਸ) ਦੇ ਪਹਿਲੇ ਰਣਨੀਤੀ ਨਿਵੇਸ਼ਕ ਬਣ ਗਏ ਹਨ। ਦੋਹਾਂ ਨੇ ਆਈ. ਜੀ. ਐਕਸ. ’ਚ 5-5 ਫੀਸਦੀ ਹਿੱਸੇਦਾਰੀ ਦੀ ਖਰੀਦ ਕੀਤੀ ਹੈ। ਭਾਰਤੀ ਊਰਜਾ ਐਕਸਚੇਂਜ (ਆਈ. ਜੀ. ਐਕਸ.) ਨੇ ਇਸ ਦੀ ਜਾਣਕਾਰੀ ਦਿੱਤੀ। ਆਈ. ਜੀ. ਐਕਸ. ਦੇਸ਼ ਦਾ ਪਹਿਲਾ ਅਧਿਕਾਰਤ ਗੈਸ ਐਕਸਚੇਂਜ ਹੈ ਅਤੇ ਆਈ. ਈ. ਐਕਸ. ਦਾ ਹਿੱਸਾ ਹੈ।
ਆਈ. ਈ. ਐਕਸ. ਨੇ ਇਕ ਬਿਆਨ ’ਚ ਕਿਹਾ ਕਿ ਦੋ ਮੋਹਰੀ ਗੈਸ ਕੰਪਨੀਆਂ ਨਾਲ ਆਈ. ਜੀ. ਐਕਸ. ਦੀ ਸਾਂਝੇਦਾਰੀ ਭਾਰਤ ਦੇ ਗੈਸ ਬਾਜ਼ਾਰ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਏਗੀ। ਆਈ. ਈ. ਐਕਸ. ਨੇ ਸ਼ੁੱਕਰਵਾਰ ਨੂੰ ਆਈ. ਜੀ. ਐਕਸ. ਦੀ ਹਿੱਸੇਦਾਰੀ ਦੇ ਪਹਿਲੇ ਰਣਨੀਤਿਕ ਨਿਵੇਸ਼ ਦਾ ਐਲਾਨ ਕੀਤਾ। ਆਈ. ਜੀ. ਐਕਸ. ਨੇ ਡਾਇਰੈਕਟਰ ਰਾਜੇਸ਼ ਕੇ. ਮੇਦੀਰੱਤਾ ਨੇ ਇਕ ਬਿਆਨ ’ਚ ਕਿਹਾ ਕਿ ਆਈ. ਜੀ. ਐਕਸ. ਭਾਰਤ ਦੇ ਗੈਸ ਬਾਜ਼ਾਰ ਦੇ ਵਿਕਾਸ ’ਚ ਇਕ ਅਹਿਮ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਹਨ। ਇਹ ਊਰਜਾ ਮਿਸ਼ਰਣ ’ਚ ਗੈਸ ਦੀ ਹਿੱਸੇਦਾਰੀ 6 ਫੀਸਦੀ ਤੋਂ ਵਧਾ ਕੇ 2030 ਤੱਕ 15 ਫੀਸਦੀ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਹੈ।
ਅਡਾਨੀ ਟੋਟਲ ਗੈਸ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁਰੇਸ਼ ਪੀ. ਮੰਗਲਾਨੀ ਨੇ ਬਿਆਨ ’ਚ ਕਿਹਾ ਕਿ ਭਾਰਤ ਦੇ ਊਰਜਾ ਮਿਸ਼ਰਣ ’ਚ ਕੁਦਰਤੀ ਗੈਸ ਦੀ ਹਿੱਸੇਦਾਰੀ ਵਧਾਉਣ ਲਈ ਅਡਾਨੀ ਟੋਟਲ ਗੈਸ ਬੁਨਿਆਦੀ ਢਾਂਚਾ ਬਣਾਉਣ ਲਈ ਵਚਨਬੱਧ ਹੈ।