ਅਡਾਨੀ ਪੋਰਟਸ ਦੀ 75 ਕਰੋੜ ਡਾਲਰ ਜੁਟਾਉਣ ਦੀ ਯੋਜਨਾ

06/27/2019 2:09:44 PM

ਨਵੀਂ ਦਿੱਲੀ—ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕਸ ਜੋਨ ਲਿਮਟਿਡ (ਏ.ਪੀ.ਐੱਸ.ਈ.ਜੈੱਡ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਦੀ 75 ਕਰੋੜ ਡਾਲਰ ਜੁਟਾਉਣ ਦੀ ਯੋਜਨਾ ਹੈ। ਇਸ ਰਾਸ਼ੀ ਦੀ ਵਰਤੋਂ ਉਹ ਆਪਣੇ ਪੂੰਜੀਗਤ ਖਰਚ ਨਾਲ ਜੁੜੀਆਂ ਲੋੜਾਂ ਦੀ ਪੂਰਤੀ ਅਤੇ ਕੁਝ ਕਰਜ਼ ਦੇ ਨਿਪਟਾਨ 'ਤੇ ਕਰੇਗੀ। ਏ.ਪੀ.ਐੱਸ.ਆਈ.ਜੀ. ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ। ਅਡਾਨੀ ਪੋਟਰਸ ਐਂਡ ਸਪੈਸ਼ਲ ਇਕਨੋਮਿਕ ਜੋਨ ਲਿਮਟਿਡ ਦੀ ਵਿੱਤੀ ਕਮੇਟੀ ਨੇ 75 ਕਰੋੜ ਡਾਲਰ ਦੀ ਨਿਸ਼ਚਿਤ ਦਰ 'ਤੇ ਸੀਨੀਅਰ ਅਨਸਕਿਓਰਡ ਨੋਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਇਲਾਵਾ ਕਮੇਟੀ ਨੇ ਮੁੱਲ, ਸਮੇਂ ਅਤੇ ਨੋਟ ਨਾਲ ਜੁੜੀਆਂ ਹੋਰ ਸ਼ਰਤਾਂ ਨੂੰ ਵੀ ਆਪਣੀ ਸਵੀਕ੍ਰਿਤੀ ਦੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਰਾਸ਼ੀ ਦੀ ਵਰਤੋਂ ਆਪਣੀ ਸਬਸਿਡੀਰੀ ਕੰਪਨੀਆਂ ਨੂੰ ਉਧਾਰ ਦੇਣ ਦੇ ਨਾਲ ਮੁੱਖ ਤੌਰ 'ਤੇ ਆਪਣੇ ਪੂੰਜੀਗਤ ਖਰਚ ਦੀ ਪੂਰਤੀ ਅਤੇ ਮੌਜੂਦਾ ਕਰਜ਼ਿਆਂ ਨੂੰ ਚੁਕਾਉਣ ਲਈ ਕਰਨਗੀਆਂ। ਏ.ਪੀ.ਐੱਸ.ਈ.ਜੀ. ਨੇ ਕਿਹਾ ਕਿ ਇਨ੍ਹਾਂ ਨੋਟ ਨੂੰ ਸਿੰਗਾਪੁਰ ਐਕਸਚੇਂਜ ਸਕਿਓਰਟੀਜ਼ ਟ੍ਰੇਡਿੰਗ ਲਿਮਟਿਡ 'ਚ ਸੂਚੀਬੱਧ ਕੀਤੇ ਜਾਣ ਦੀ ਸੰਭਾਵਨਾ ਹੈ।


Aarti dhillon

Content Editor

Related News