ਬਿਲ ਗੇਟਸ ਨੂੰ ਪਛਾੜ ਕੇ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਕਈ ਧਨਕੁਬੇਰਾਂ ਨੂੰ ਛੱਡਿਆ ਪਿੱਛੇ

07/18/2022 6:36:23 PM

ਮੁੰਬਈ - ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨੇ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਵੱਡਾ ਬਦਲਾਅ ਕੀਤਾ ਹੈ। ਉਹ ਚੋਟੀ ਦੇ 10 ਅਮੀਰਾਂ ਦੀ ਸੂਚੀ 'ਚ ਇਕ ਸਥਾਨ ਦੇ ਵਾਧੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਫੋਰਬਸ ਦੀ ਰੀਅਲ ਟਾਈਮ ਲਿਸਟ ਮੁਤਾਬਕ ਅਡਾਨੀ ਨੇ ਮਾਈਕ੍ਰੋਸਾਫਟ ਦੇ ਬਿਲ ਗੇਟਸ ਨੂੰ 112.6 ਅਰਬ ਡਾਲਰ ਦੀ ਜਾਇਦਾਦ ਨਾਲ ਪਿੱਛੇ ਛੱਡ ਦਿੱਤਾ ਹੈ।

ਪੰਜਵੇਂ ਨੰਬਰ 'ਤੇ ਖਿਸਕਣ ਵਾਲੇ ਗੇਟਸ ਦੀ ਜਾਇਦਾਦ ਹੁਣ 103 ਅਰਬ ਡਾਲਰ 'ਤੇ ਆ ਗਈ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਚੋਟੀ ਦੇ 10 ਅਰਬਪਤੀਆਂ ਵਿੱਚ ਸ਼ਾਮਲ ਹੋ ਗਏ ਹਨ। ਉਹ ਇਸ ਸੂਚੀ 'ਚ 10ਵੇਂ ਨੰਬਰ 'ਤੇ ਹੈ। ਉਸਦੀ ਕੁੱਲ ਜਾਇਦਾਦ 87.1 ਅਰਬ ਡਾਲਰ ਹੈ। ਹੁਣ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦੀ ਜਾਇਦਾਦ ਦਾ ਪਾੜਾ ਬਹੁਤ ਵੱਧ ਗਿਆ ਹੈ।

ਇਹ ਵੀ ਪੜ੍ਹੋ : Elon Musk ਨੇ Twitter ਦੇ CEO ਨੂੰ ਭੇਜਿਆ ਚਿਤਾਵਨੀ ਭਰਿਆ ਮੈਸੇਜ

ਟੇਸਲਾ ਦੇ ਸੀਈਓ ਏਲੋਨ ਮਸਕ ਇਸ ਸੂਚੀ ਵਿੱਚ 230.4 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ 148.4 ਅਰਬ ਡਾਲਰ ਦੇ ਨਾਲ ਦੂਜੇ ਅਤੇ ਐਮਾਜ਼ੋਨ ਦੇ ਜੈਫ ਬੇਜੋਸ 139.2 ਅਰਬ ਡਾਲਰ ਦੇ ਨਾਲ ਤੀਜੇ ਸਥਾਨ 'ਤੇ ਹਨ। ਲੈਰੀ ਐਲੀਸਨ 97.3 ਅਰਬ ਡਾਲਰ ਦੀ ਜਾਇਦਾਦ ਨਾਲ ਛੇਵੇਂ ਨੰਬਰ 'ਤੇ ਹੈ।

ਅਨੁਭਵੀ ਨਿਵੇਸ਼ਕ ਵਾਰੇਨ ਬਫੇਟ 96.9 ਅਰਬ ਡਾਲਰ ਦੀ ਸੰਪਤੀ ਨਾਲ ਸੱਤਵੇਂ ਸਥਾਨ 'ਤੇ ਹਨ। ਲੈਰੀ ਪੇਜ 96.7 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਅੱਠਵੇਂ ਸਭ ਤੋਂ ਅਮੀਰ ਵਿਅਕਤੀ ਹਨ, ਜਦੋਂ ਕਿ ਸਰਗੇਈ ਬ੍ਰਿਨ 93 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਨੌਵੇਂ ਨੰਬਰ 'ਤੇ ਹਨ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ 20ਵੇਂ ਨੰਬਰ 'ਤੇ ਹਨ। ਜ਼ੁਕਰਬਰਗ ਦੀ ਕੁੱਲ ਜਾਇਦਾਦ 59.3 ਅਰਬ ਡਾਲਰ 'ਤੇ ਆ ਗਈ ਹੈ।

ਇਹ ਵੀ ਪੜ੍ਹੋ : ਹੁਣ ਵਿਦੇਸ਼ੀ ਵੀ ਖਾਣਗੇ ਭਾਰਤ 'ਚ ਬਣੇ French Fries, ਇਸ ਕੰਪਨੀ ਨੂੰ ਮਿਲਿਆ ਵੱਡਾ ਆਰਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News