ਆਸਟ੍ਰੇਲੀਆਈ ਪ੍ਰਾਜੈਕਟ ਲਈ ਚੀਨ ਤੋਂ ਕਰਜ਼ਾ ਲੈਣ ਦੇ ਨੇੜੇ ਅਡਾਣੀ

11/23/2017 3:09:59 AM

ਮੈਲਬੋਰਨ (ਭਾਸ਼ਾ)-ਮਾਈਨਿੰਗ ਕੰਪਨੀ ਅਡਾਣੀ ਆਸਟ੍ਰੇਲੀਆ ਅਤੇ ਕਵੀਂਸਲੈਂਡ ਸੂਬੇ 'ਚ 388 ਕਿਲੋਮੀਟਰ ਰੇਲਵੇ ਲਾਈਨ ਬਣਾਉਣ ਲਈ ਚੀਨ ਤੋਂ ਕਰਜ਼ਾ ਲੈਣ ਦੇ ਕਾਫੀ ਨੇੜੇ ਪਹੁੰਚ ਗਈ ਹੈ। ਇਸ ਰੇਲਵੇ ਲਾਈਨ ਦਾ ਨਿਰਮਾਣ ਕੰਪਨੀ 16.5 ਅਰਬ ਡਾਲਰ ਦੀ ਆਪਣੀ ਵਿਵਾਦਿਤ ਕਾਰਮਾਈਕਲ ਕੋਲਾ ਖਾਨ ਪ੍ਰਾਜੈਕਟ ਲਈ ਕਰ ਰਹੀ ਹੈ। ਮੀਡੀਆ ਰਿਪੋਰਟਾਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ। 
ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਅਡਾਣੀ ਸਮੂਹ ਕਰਜ਼ਾ ਪ੍ਰਾਪਤ ਕਰਨ ਦੇ ਕਾਫੀ ਨੇੜੇ ਹੈ ਅਤੇ ਆਉਣ ਵਾਲੇ ਹਫਤੇ 'ਚ ਇਸ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਕੰਪਨੀ ਦੇ ਇਸ ਪ੍ਰਾਜੈਕਟ ਨੂੰ ਚੀਨ ਦੀਆਂ ਸਰਕਾਰੀ ਕੰਪਨੀਆਂ, ਬੈਂਕਾਂ ਅਤੇ ਬਰਾਮਦ ਕ੍ਰੈਡਿਟ ਏਜੰਸੀਆਂ ਦੀ ਮਦਦ ਮਿਲ ਰਹੀ ਹੈ। ਹਾਲਾਂਕਿ ਕੰਪਨੀ ਨੇ ਇਕ ਬਿਆਨ 'ਚ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ, ''ਅੱਜ ਸਵੇਰੇ ਮੀਡੀਆ 'ਚ ਕੁਝ ਗਲਤ ਰਿਪੋਰਟਾਂ ਆਈਆਂ ਕਿ ਅਡਾਣੀ ਨੂੰ ਹੁਣ ਨਾਰਦਰਨ ਆਸਟ੍ਰੇਲੀਅਨ ਇਨਫ੍ਰਾਸਟਰੱਕਚਰ ਫੈਸਿਲਿਟੀ ਤੋਂ ਕਰਜ਼ੇ ਦੀ ਜ਼ਰੂਰਤ ਨਹੀਂ ਹੈ।''


Related News