ਅਡਾਨੀ ਗਰੁੱਪ ਨੇ ਕਿਹਾ- FPO ਆਮ ਵਾਂਗ ਚੱਲੇਗਾ, ਨਹੀਂ ਘਟਾਈਆਂ ਜਾਣਗੀਆਂ ਕੀਮਤਾਂ

Sunday, Jan 29, 2023 - 02:11 PM (IST)

ਅਡਾਨੀ ਗਰੁੱਪ ਨੇ ਕਿਹਾ- FPO ਆਮ ਵਾਂਗ ਚੱਲੇਗਾ, ਨਹੀਂ ਘਟਾਈਆਂ ਜਾਣਗੀਆਂ ਕੀਮਤਾਂ

ਮੁੰਬਈ : ਅਡਾਨੀ ਗਰੁੱਪ ਨੇ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਨਾ ਡਰਨ ਦਾ ਐਲਾਨ ਕੀਤਾ ਹੈ। ਇਸ ਅਮਰੀਕੀ ਖੋਜ ਕੰਪਨੀ ਵੱਲੋਂ ਗਰੁੱਪ ਬਾਰੇ ਜਾਰੀ ਕੀਤੀ ਗਈ ਇੱਕ ਰਿਪੋਰਟ ਨੇ ਪਿਛਲੇ ਕੁਝ ਦਿਨਾਂ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ। ਇਸ ਕਾਰਨ ਨਿਵੇਸ਼ਕਾਂ 'ਚ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਫਾਲੋ-ਆਨ ਪਬਲਿਕ ਆਫਰ (FPO) ਨੂੰ ਲੈ ਕੇ ਖਦਸ਼ਾ ਹੈ ਪਰ ਹੁਣ ਗਰੁੱਪ ਨੇ ਇਸ FPO ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਹੁਣ ਦੇਸ਼ 'ਚ ਚੱਲਣਗੀਆਂ ਗਾਂ ਦੇ ਗੋਹੇ ਨਾਲ ਕਾਰਾਂ, Suzuki ਨੇ ਕੀਤਾ ਇਸ ਕੰਪਨੀ ਨਾਲ ਸਮਝੌਤਾ

ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਨੇ ਸ਼ਨੀਵਾਰ ਨੂੰ ਅਡਾਨੀ ਐਂਟਰਪ੍ਰਾਈਜ਼ਿਜ਼ ਦੇ FPO ਵਿੱਚ ਨਿਸ਼ਚਿਤ ਕੀਮਤਾਂ, ਵਿਕਰੀ ਤਾਰੀਖਾਂ ਜਾਂ ਕਿਸੇ ਹੋਰ ਬਦਲਾਅ ਤੋਂ ਇਨਕਾਰ ਕਰ ਦਿੱਤਾ ਹੈ।

ਨਹੀਂ ਕਰੇਗਾ ਕੋਈ ਬਦਲਾਅ

ਅਮਰੀਕੀ ਫਾਇਨਾਂਸ ਰਿਸਰਚ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਇੰਟਰਪ੍ਰਾਈਜਿਜ਼ ਸਮੇਤ ਸਮੂਹ ਦੀਆਂ ਲਗਭਗ ਸਾਰੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਜਵਾਬ ਵਿੱਚ, ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ, "ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਦਾ ਐਫਪੀਓ ਅਨੁਸੂਚੀ ਅਤੇ ਐਲਾਨੀ ਕੀਮਤ ਰੇਂਜ ਦੇ ਅਨੁਸਾਰ ਅੱਗੇ ਵਧ ਰਿਹਾ ਹੈ। ਇਸ ਦੇ ਸ਼ੇਅਰ ਪ੍ਰਾਈਸ ਬੈਂਡ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਬੈਂਕਰਾਂ ਅਤੇ ਨਿਵੇਸ਼ਕਾਂ ਸਮੇਤ ਸਾਡੇ ਸਾਰੇ ਹਿੱਸੇਦਾਰਾਂ ਨੂੰ ਕੰਪਨੀ ਦੇ FPO ਵਿੱਚ ਪੂਰਾ ਵਿਸ਼ਵਾਸ ਹੈ। ਅਸੀਂ FPO ਦੀ ਸਫਲਤਾ ਬਾਰੇ ਭਰੋਸੇਮੰਦ ਹਾਂ।

ਇਹ ਵੀ ਪੜ੍ਹੋ : ਅਮੀਰਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਪਹੁੰਚੇ ਗੌਤਮ ਅਡਾਨੀ, 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਦੌਲਤ

ਖਤਰਨਾਕ ਅਤੇ ਜਾਅਲੀ ਰਿਪੋਰਟ 

ਹਿੰਡਨਬਰਗ ਰਿਸਰਚ ਰਿਪੋਰਟ ਨੂੰ ਅਡਾਨੀ ਸਮੂਹ ਨੇ ਖਤਰਨਾਕ ਅਤੇ ਫਰਜ਼ੀ ਕਰਾਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਰਿਪੋਰਟ ਉਸਦੇ ਐਫਪੀਓ ਨੂੰ ਨਾਕਾਮ ਕਰਨ ਦੇ ਇਰਾਦੇ ਨਾਲ ਲਿਆਂਦੀ ਗਈ ਹੈ। ਧਿਆਨ ਯੋਗ ਹੈ ਕਿ ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦੇ FPO ਨੂੰ ਸ਼ੁੱਕਰਵਾਰ ਨੂੰ ਅਰਜ਼ੀ ਦੇ ਪਹਿਲੇ ਦਿਨ ਸਿਰਫ ਇੱਕ ਪ੍ਰਤੀਸ਼ਤ ਸਬਸਕ੍ਰਿਪਸ਼ਨ ਪ੍ਰਾਪਤ ਹੋਇਆ ਹੈ, ਇਹ FPO 31 ਜਨਵਰੀ ਨੂੰ ਬੰਦ ਹੋ ਜਾਵੇਗਾ।

BSE 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, FPO ਦੇ ਪਹਿਲੇ ਦਿਨ ਅਡਾਨੀ ਇੰਟਰਪ੍ਰਾਈਜਿਜ਼ ਨੂੰ 4.55 ਕਰੋੜ ਸ਼ੇਅਰਾਂ ਦੇ ਮੁਕਾਬਲੇ ਸਿਰਫ 4.7 ਲੱਖ ਸ਼ੇਅਰਾਂ ਲਈ ਬੋਲੀ ਪ੍ਰਾਪਤ ਹੋਈ। FPO ਲਈ ਸ਼ੇਅਰ ਪ੍ਰਾਈਸ ਬੈਂਡ 3,112 ਰੁਪਏ ਤੋਂ 3,276 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਬੀਐਸਈ 'ਤੇ ਇਸਦਾ ਸਟਾਕ 2,762.15 ਰੁਪਏ 'ਤੇ ਬੰਦ ਹੋਇਆ। ਐਫਪੀਓ ਖੋਲ੍ਹਣ ਤੋਂ ਪਹਿਲਾਂ, ਅਡਾਨੀ ਐਂਟਰਪ੍ਰਾਈਜਿਜ਼ ਨੇ ਐਂਕਰ ਨਿਵੇਸ਼ਕਾਂ ਤੋਂ 5,985 ਕਰੋੜ ਰੁਪਏ ਇਕੱਠੇ ਕੀਤੇ ਸਨ।

ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ ਵਿਚ ਅਡਾਨੀ ਸਮੂਹ 'ਤੇ ਸਟਾਕ ਵਿਚ ਹੇਰਾਫੇਰੀ ਅਤੇ ਅਕਾਊਂਟਿੰਗ ਧੋਖਾਧੜੀ ਵਿਚ ਸ਼ਾਮਲ ਹੋਣ ਦਾ ਖੁੱਲ੍ਹੇਆਮ ਦੋਸ਼ ਲਗਾਇਆ ਗਿਆ ਹੈ। ਇਸ ਰਿਪੋਰਟ ਤੋਂ ਬਾਅਦ ਵਿਵਿਧ ਕਾਰੋਬਾਰ ਨਾਲ ਸਬੰਧਤ ਅਡਾਨੀ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਫਿਰ ਸ਼ੁਰੂ ਹੋਈ ਹਲਵਾ ਸੈਰੇਮਨੀ, ਕੱਲ੍ਹ ਵਿੱਤ ਮੰਤਰੀ ਕਰਨਗੇ ਬਜਟ ਦਾ ਆਗਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News