ਅਡਾਨੀ ਗਰੁੱਪ ਨੇ ਖਰੀਦੀ ਕੁਇੰਟਲੀਅਨ ਬਿਜ਼ਨਸ ਮੀਡੀਆ ''ਚ 51 ਫ਼ੀਸਦੀ ਹਿੱਸੇਦਾਰੀ
Thursday, Nov 02, 2023 - 03:37 PM (IST)
ਨਵੀਂ ਦਿੱਲੀ (ਭਾਸ਼ਾ) - ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਕੁਇੰਟਲੀਅਨ ਬਿਜ਼ਨਸ ਮੀਡੀਆ ਪ੍ਰਾਈਵੇਟ ਲਿਮਟਿਡ ਵਿੱਚ ਬਾਕੀ ਬਚੀ 51 ਫ਼ੀਸਦੀ ਹਿੱਸੇਦਾਰੀ ਵੀ ਹਾਸਲ ਕਰ ਲਈ ਹੈ। ਹਾਲਾਂਕਿ, ਕੰਪਨੀ ਵਲੋਂ ਕਿਸੇ ਤਰ੍ਹਾਂ ਦੇ ਲੈਣ-ਦੇਣ ਦੇ ਵਿੱਤੀ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ - ਜੇਕਰ ਤੁਹਾਡੇ ਕੋਲ ਪਏ ਹਨ 2000 ਦੇ ਨੋਟ ਤਾਂ ਜਾਣੋ ਬੈਂਕ ਖਾਤੇ 'ਚ ਜਮਾਂ ਕਰਵਾਉਣ ਦਾ ਆਸਾਨ ਤਰੀਕਾ
ਅਡਾਨੀ ਐਂਟਰਪ੍ਰਾਈਜਿਜ਼ ਲਿਮਿਟੇਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਸਦੀ ਸਹਾਇਕ ਕੰਪਨੀ ਏਐੱਮਜੀ ਮੀਡੀਆ ਨੈਟਵਰਕਸ ਲਿਮਿਟੇਡ ਨੇ ਕਿਊਬੀਐੱਮਐੱਲ ਵਿੱਚ ਬਾਕੀ ਬਚੀ 51 ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਇੱਕ ਸ਼ੇਅਰ ਖਰੀਦ ਸਮਝੌਤਾ ਪੂਰਾ ਕਰ ਲਿਆ ਹੈ। QBML ਵਪਾਰ ਅਤੇ ਵਿੱਤ ਨਿਊਜ਼ ਡਿਜੀਟਲ ਮੀਡੀਆ ਪਲੇਟਫਾਰਮ BQ ਪ੍ਰਾਈਮ ਦਾ ਸੰਚਾਲਨ ਕਰਦਾ ਹੈ।
ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ
ਦੱਸ ਦੇਈਏ ਕਿ AMG ਮੀਡੀਆ ਨੇ ਪਹਿਲਾਂ ਕੁਇੰਟਲੀਅਨ ਬਿਜ਼ਨਸ ਮੀਡੀਆ ਲਿਮਟਿਡ (QBML) ਵਿੱਚ 47.84 ਕਰੋੜ ਰੁਪਏ ਵਿੱਚ 49 ਫ਼ੀਸਦੀ ਹਿੱਸੇਦਾਰੀ ਖਰੀਦੀ ਸੀ। BQ ਪ੍ਰਾਈਮ ਨੂੰ ਪਹਿਲਾਂ ਬਲੂਮਬਰਗ ਕੁਇੰਟ ਵਜੋਂ ਜਾਣਿਆ ਜਾਂਦਾ ਸੀ, ਜੋ ਕਿ ਯੂ.ਐੱਸ.-ਅਧਾਰਤ ਵਿੱਤੀ ਸਮਾਚਾਰ ਏਜੰਸੀ ਬਲੂਮਬਰਗ ਮੀਡੀਆ ਅਤੇ ਰਾਘਵ ਬਹਿਲ ਦੇ ਕੁਇੰਟਿਲੀਅਨ ਮੀਡੀਆ ਵਿਚਕਾਰ ਇੱਕ ਸਾਬਕਾ ਸੰਯੁਕਤ ਉੱਦਮ ਸੀ। ਬਲੂਮਬਰਗ ਪਿਛਲੇ ਸਾਲ ਮਾਰਚ ਵਿੱਚ ਇਸ ਸਮਝੌਤੇ ਤੋਂ ਬਾਹਰ ਹੋ ਗਿਆ ਸੀ।
ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8