ਅਡਾਨੀ ਨੂੰ ਟੈਲੀਕਾਮ ਸਰਵਿਸ ਦਾ  ਮਿਲਿਆ ਲਾਇਸੈਂਸ ! ਏਅਰਟੈੱਲ-ਜੀਓ ਨੂੰ ਟੱਕਰ

Wednesday, Oct 12, 2022 - 12:02 PM (IST)

ਬਿਜ਼ਨੈੱਸ ਡੈਸਕ :  ਮੈਜੂਦਾ ਸਮੇਂ ਅਡਾਨੀ ਗਰੁੱਪ ਦੇਸ਼ ਭਰ 'ਚ ਹਰ ਤਰ੍ਹਾਂ ਦੀਆਂ ਟੈਲੀਕਾਮ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ। ਅਡਾਨੀ ਡਾਟਾ ਨੈੱਟਵਰਕ ਨੂੰ ਹਰ ਤਰ੍ਹਾਂ ਦੀਆਂ ਟੈਲੀਕਾਮ ਸੇਵਾਵਾਂ ਲਈ ਲਾਇਸੈਂਸ ਮਿਲ ਗਿਆ ਹੈ। ਇਸ ਤੋਂ ਬਾਅਦ ਹੁਣ ਇਹ ਕੰਪਨੀ ਪੂਰੇ ਦੇਸ਼ 'ਚ ਆਪਣੀ ਟੈਲੀਕਾਮ ਸੇਵਾ ਪ੍ਰਦਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਡਾਨੀ ਸਮੂਹ ਨੇ ਹਾਲ ਹੀ ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਵਿੱਚ ਹਿੱਸਾ ਲੈ ਕੇ ਦੂਰਸੰਚਾਰ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ। ਅਡਾਨੀ ਗਰੁੱਪ ਦੀ ਕੰਪਨੀ ADNL ਨੂੰ ਯੂਨੀਫਾਈਡ ਟੈਲੀਕਾਮ ਲਾਇਸੈਂਸ ਮਿਲ ਗਿਆ ਹੈ। ਜਾਣਕਾਰਾਂ ਮੁਤਾਬਿਕ ਅਡਾਨੀ ਡੇਟਾ ਨੈੱਟਵਰਕਸ ਨੂੰ UL (AS) ਲਾਇਸੰਸ ਮਿਲ ਗਿਆ ਹੈ ਜੋ ਸੋਮਵਾਰ ਨੂੰ ਜਾਰੀ ਕਰ ਦਿੱਤਾ ਗਿਆ ਸੀ।

ਅਡਾਨੀ ਨੇ 5ਜੀ ਸਪੈਕਟਰਮ ਖ਼ਰੀਦਿਆ ਸੀ

ਹਾਲਾਂਕਿ ਅਡਾਨੀ ਸਮੂਹ ਨੇ ਇਹ ਰਿਪੋਰਟ ਲਿਖੇ ਜਾਣ ਤੱਕ ਇਸ ਸਬੰਧ ਵਿੱਚ ਭੇਜੀ ਗਈ ਈ-ਮੇਲ ਦਾ ਜਵਾਬ ਨਹੀਂ ਦਿੱਤਾ ਹੈ। 5ਜੀ ਸਪੈਕਟ੍ਰਮ ਖ਼ਰੀਦਦੇ ਸਮੇਂ ਕੰਪਨੀ ਦਾ ਕਹਿਣਾ ਸੀ ਕਿ ਉਹ ਇਸ ਸਪੈਕਟ੍ਰਮ ਦੀ ਵਰਤੋਂ ਸਮੂਹ ਦੇ ਅੰਦਰ ਕਾਰੋਬਾਰੀ ਗਤੀਵਿਧੀਆਂ ਲਈ ਕਰੇਗੀ। ਅਡਾਨੀ ਸਮੂਹ ਨੇ ਕਿਹਾ ਸੀ ਕਿ ਉਹ ਆਪਣੇ ਡਾਟਾ ਸੈਂਟਰਾਂ ਦੇ ਨਾਲ-ਨਾਲ ਸੁਪਰ ਐਪ ਲਈ ਏਅਰਵੇਵਜ਼ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਉਸਦੇ ਕਾਰੋਬਾਰਾਂ ਦੀ ਮਦਦ ਕਰੇਗਾ। ADNL ਨੇ ਹਾਲ ਹੀ ਵਿੱਚ ਹੋਈ 5G ਸਪੈਕਟ੍ਰਮ ਨਿਲਾਮੀ ਵਿੱਚ 20 ਸਾਲਾਂ ਲਈ 212 ਕਰੋੜ ਰੁਪਏ ਵਿੱਚ 400 MHz ਸਪੈਕਟਰਮ ਖ਼ਰੀਦਿਆ ਸੀ। ਅਡਾਨੀ ਡਾਟਾ ਨੈੱਟਵਰਕਸ ਲਿਮਿਟੇਡ ਅਡਾਨੀ ਇੰਟਰਪ੍ਰਾਈਜਿਜ਼ ਲਿਮਿਟੇਡ ਦੀ ਹੀ ਇੱਕ ਇਕਾਈ ਹੈ।

ਇਹ ਵੀ ਪੜ੍ਹੋ : ਦੋ ਦਿਨਾਂ 'ਚ ਪੰਜ ਫ਼ੀਸਦੀ ਮਹਿੰਗੀ ਹੋਈ ਕਣਕ, ਚੌਲ ਤੇ ਦਾਲਾਂ, ਤਿਉਹਾਰਾਂ ਦੇ ਸੀਜ਼ਨ 'ਚ ਤੇਲ ਤੇ ਆਟੇ ਦੀਆਂ ਕੀਮਤਾਂ 'ਚ ਵੀ ਵਾਧਾ

ਸਪੈਕਟ੍ਰਮ ਦੀ ਵਰਤੋਂ ਸਿਰਫ਼ ਕਾਰੋਬਾਰ 'ਚ ਹੀ ਹੋਵੇਗੀ

ਅਡਾਨੀ ਗਰੁੱਪ ਨੇ ਇੱਕ ਬਿਆਨ ਵਿੱਚ ਕਿਹਾ ਨਵੇਂ ਖ਼ਰੀਦੇ ਗਏ 5G ਸਪੈਕਟ੍ਰਮ ਤੋਂ ਇੱਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਬਣਾਉਣ ਵਿੱਚ ਮਦਦ ਦੀ ਉਮੀਦ ਹੈ  ਇਸ ਨਾਲ B2C ਵਪਾਰਕ ਪੋਰਟਫੋਲੀਓ ਦੇ ਡਿਜੀਟਾਈਜ਼ੇਸ਼ਨ ਨੂੰ ਗਤੀ ਮਿਲੇਗੀ।

ਏਅਰਟੈੱਲ ਅਤੇ ਜੀਓ ਨੇ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਹਨ

ਦੇਸ਼ 'ਚ 1 ਅਕਤੂਬਰ ਤੋਂ 5ਜੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਏਅਰਟੈੱਲ 6 ਅਕਤੂਬਰ ਤੋਂ ਦੇਸ਼ ਦੇ 8 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਸ਼ਹਿਰ ਦਿੱਲੀ, ਮੁੰਬਈ, ਚੇਨਈ, ਬੰਗਲੌਰ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਹਨ। ਇਸ ਦੇ ਨਾਲ ਹੀ Jio 5G ਨੇ ਦੁਸਹਿਰੇ ਤੋਂ ਚਾਰ ਸ਼ਹਿਰਾਂ ਮੁੰਬਈ, ਦਿੱਲੀ, ਕੋਲਕਾਤਾ ਅਤੇ ਵਾਰਾਣਸੀ ਵਿੱਚ 5G ਟਰਾਇਲ ਸ਼ੁਰੂ ਕਰ ਦਿੱਤਾ ਹੈ।


Anuradha

Content Editor

Related News