ਅਡਾਨੀ ਗੈਸ ਨੇ ਘਟਾਏ CNG ਤੇ PNG ਦੇ ਭਾਅ

Saturday, Oct 10, 2020 - 08:16 PM (IST)

ਅਡਾਨੀ ਗੈਸ ਨੇ ਘਟਾਏ CNG ਤੇ PNG ਦੇ ਭਾਅ

ਨਵੀਂ ਦਿੱਲੀ, (ਭਾਸ਼ਾ)–ਅਡਾਨੀ ਗੈਸ ਨੇ ਵੱਖ-ਵੱਖ ਖੇਤਰਾਂ ’ਚ ਸੀ. ਐੱਨ. ਜੀ. ਅਤੇ ਪਾਈਪਡ ਨੈਚੁਰਲ ਗੈਸ (ਪੀ. ਐੱਨ. ਜੀ.) ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ’ਚ ਗੈਸ ਦੇ ਭਾਅ ’ਚ ਕਟੌਤੀ ਕੀਤੀ ਹੈ।

ਬਿਆਨ ਮੁਤਾਬਕ ਉੱਤਰ ਪ੍ਰਦੇਸ਼ ਦੇ ਖੁਰਜਾ ’ਚ ਸੀ. ਐੱਨ. ਜੀ. ਦੀ ਕੀਮਤ ’ਚ 1.75 ਰੁਪਏ ਪ੍ਰਤੀ ਕਿਲੋਗ੍ਰਾਮ ਕਟੌਤੀ ਕੀਤੀ ਗਈ ਹੈ। 

ਇਸ ਕਟੌਤੀ ਤੋਂ ਬਾਅਦ ਭਾਅ 52.60 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਹੈ। ਉਥੇ ਹੀ ਪੀ. ਐੱਨ. ਜੀ. ਦੀ ਕੀਮਤ 26.83 ਰੁਪਏ ਮਾਪਦੰਡ ਘਣ ਮੀਟਰ ਤੋਂ ਘਟ ਕੇ 25.72 ਰੁਪਏ ਮਾਪਦੰਡ ਘਣ ਮੀਟਰ ਰਹਿ ਗਈ। ਇਸ ਤਰ੍ਹਾਂ ਹਰਿਆਣਾ ਦੇ ਮਹੇਂਦਰਗੜ੍ਹ ਅਤੇ ਫਰੀਦਾਬਾਦ ’ਚ ਸੀ. ਐੱਨ. ਜੀ. ਦੀ ਕੀਮਤ ਲੜੀਵਾਰ 1.70 ਰੁਪਏ ਅਤੇ 1.60 ਰੁਪਏ ਘੱਟ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ ਅਤੇ ਵਡੋਦਰਾ ’ਚ ਇਸ ਦੀ ਕੀਮਤ 1.31 ਰੁਪਏ ਪ੍ਰਤੀ ਕਿਲੋਗ੍ਰਾਮ ਘੱਟ ਕੀਤੀ ਗਈ ਹੈ। ਕੰਪਨੀ ਨੇ ਫਰੀਦਾਬਾਦ, ਪਲਵਲ ਅਤੇ ਖੁਰਜਾ ’ਚ ਘਰੇਲੂ ਪੀ. ਐੱਨ. ਜੀ. ਦੀ ਕੀਮਤ 1.11 ਰੁਪਏ ਮਾਪਦੰਡ ਘਣ ਮੀਟਰ ਅਤੇ ਅਹਿਮਦਾਬਾਦ ਅਤੇ ਵਡੋਦਰਾ ’ਚ ਇਕ ਰੁਪਏ ਪ੍ਰਤੀ ਘਣ ਮੀਟਰ ਦੀ ਕਟੌਤੀ ਕੀਤੀ ਹੈ।


author

Sanjeev

Content Editor

Related News