ਵੱਡੀ ਖ਼ਬਰ! ਅਡਾਨੀ ਨੇ NSDL ਵੱਲੋਂ 3 FPI ਖਾਤੇ ਫ੍ਰੀਜ ਹੋਣ ਦਾ ਕੀਤਾ ਖੰਡਨ

Monday, Jun 14, 2021 - 05:08 PM (IST)

ਨਵੀਂ ਦਿੱਲੀ- ਸੋਮਵਾਰ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿਚ ਭਾਰੀ ਵਿਕਵਾਲੀ ਹੋਈ। ਰਿਪੋਰਟਾਂ ਸਨ ਕਿ ਐੱਨ. ਐੱਸ. ਡੀ. ਐੱਲ. ਨੇ ਅਡਾਨੀ ਗਰੁੱਪ ਵਿਚ 43,500 ਕਰੋੜ ਰੁਪਏ ਨਿਵੇਸ਼ ਕਰਨ ਵਾਲੇ ਤਿੰਨ ਵਿਦੇਸ਼ੀ ਫੰਡਾਂ ਦੇ ਖਾਤੇ ਨਿਯਮਾਂ ਤਹਿਤ ਪੂਰੀ ਜਾਣਕਾਰੀ ਨਾ ਦੇਣ ਕਾਰਨ ਫ੍ਰੀਜ ਕਰ ਦਿੱਤੇ ਹਨ। ਉੱਥੇ ਹੀ, ਅਡਾਨੀ ਪੋਰਟਸ ਐਂਡ ਇਕੋਨਿਮਕ ਜ਼ੋਨ (ਏ. ਪੀ. ਐੱਸ. ਈ. ਜ਼ੈੱਡ) ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰ ਦਿੱਤਾ ਹੈ। ਕੰਪਨੀ ਦੇ ਸਕੱਤਰ ਕਮਲੇਸ਼ ਭਾਗੀਆ ਨੇ ਕਿਹਾ ਕਿ ਸਾਨੂੰ ਇਹ ਦੱਸਦਿਆਂ ਅਫਸੋਸ ਹੋ ਰਿਹਾ ਹੈ ਕਿ ਇਹ ਰਿਪੋਰਟਾਂ ਪੂਰੀ ਤਰ੍ਹਾਂ ਗਲਤ ਹਨ ਅਤੇ ਜਾਣ-ਬੁੱਝ ਕੇ ਨਿਵੇਸ਼ ਕਰਨ ਵਾਲਿਆਂ ਨੂੰ ਗੁੰਮਰਾਹ ਕਰਨ ਲਈ ਕੀਤੀਆਂ ਗਈਆਂ ਹਨ।

ਰਿਪੋਰਟਾਂ ਦਾ ਕਹਿਣਾ ਸੀ ਕਿ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਵਿਚ ਨਿਵੇਸ਼ ਕਰਨ ਵਾਲੇ ਤਿੰਨ ਵਿਦੇਸ਼ੀ ਫੰਡ- ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੇਸਟਾ ਫੰਡ ਤੇ ਏ. ਪੀ. ਐੱਮ. ਐੱਸ. ਇਨਵੈਸਟਮੈਂਟ ਫੰਡ ਦੇ ਖਾਤੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਫ੍ਰੀਜ ਕੀਤੇ ਗਏ ਹਨ।

ਇਹ ਵੀ ਪੜ੍ਹੋ- ਬੈਂਕ ਲੋਨ ਗਾਹਕਾਂ ਲਈ ਝਟਕਾ, ਰਿਕਾਰਡ 'ਤੇ ਥੋਕ ਮਹਿੰਗਾਈ, ਟੁੱਟੀ ਇਹ ਉਮੀਦ

ਇਨ੍ਹਾਂ ਰਿਪੋਰਟਾਂ ਮਗਰੋਂ ਅਡਾਨੀ ਇੰਟਰਪ੍ਰਾਈਜਜ਼, ਅਡਾਨੀ ਪੋਰਟਸ, ਅਡਾਨੀ ਟ੍ਰਾਂਸਮਿਸ਼ਨ, ਅਡਾਨੀ ਪਾਵਰ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟੋਟਲ ਗੈਸ ਵਿਚ ਕਾਰੋਬਾਰ ਦੌਰਾਰ ਦੇ ਪੂਰੇ ਸੈਸ਼ਨ ਵਿਚ ਤੇਜ਼ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਵਿਚ ਜ਼ਿਆਦਾਤਰ ਸਟਾਕਸ ਨੇ ਹਾਲ ਹੀ ਵਿਚ ਰਿਕਾਰਡ ਉੱਚ ਪੱਧਰ ਦਰਜ ਕੀਤਾ ਸੀ। ਪਿਛਲੇ ਇਕ ਸਾਲ ਵਿਚ ਇਨ੍ਹਾਂ ਸਟਾਕਸ ਦੀਆਂ ਕੀਮਤਾਂ ਵਿਚ ਕਈ ਗੁਣਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਨੇ ਮੋਟੀ ਕਮਾਈ ਕੀਤੀ ਹੈ। ਹਾਲਾਂਕਿ, ਅੱਜ ਦੀ ਤੇਜ਼ ਗਿਰਾਵਟ ਕਾਰਨ ਕਈ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਪਰ ਹੇਠਲੇ ਪੱਧਰ 'ਤੇ ਕਈ ਸ਼ੇਅਰਾਂ ਵਿਚ ਖ਼ਰੀਦਦਾਰੀ ਵੀ ਦਿਸੀ, ਜਿਸ ਨਾਲ ਇਨ੍ਹਾਂ ਵਿਚ ਕੁਝ ਰਿਕਵਰੀ ਹੋਈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! 10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਰੁ: ਤੋਂ ਥੱਲ੍ਹੇ ਡਿੱਗੀ, ਜਾਣੋ ਮੁੱਲ
 

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News