ਇਸ ਬੈਂਕ ਦੇ ਖ਼ਾਤਾਧਾਰਕਾਂ ਨਾਲ ਨਹੀਂ ਹੋ ਸਕੇਗਾ ਧੋਖਾ, ਆਨਲਾਈਨ ਲੈਣ-ਦੇਣ ਹੋਵੇਗਾ ਸੁਰੱਖਿਅਤ

Sunday, Oct 04, 2020 - 02:06 PM (IST)

ਇਸ ਬੈਂਕ ਦੇ ਖ਼ਾਤਾਧਾਰਕਾਂ ਨਾਲ ਨਹੀਂ ਹੋ ਸਕੇਗਾ ਧੋਖਾ, ਆਨਲਾਈਨ ਲੈਣ-ਦੇਣ ਹੋਵੇਗਾ ਸੁਰੱਖਿਅਤ

ਨਵੀਂ ਦਿੱਲੀ — ਬੈਂਕ ਖ਼ਾਤਿਆਂ ਨੂੰ ਲੈ ਕੇ ਹੋਣ ਵਾਲੀ ਧੋਖਾਧੜੀ ਤੋਂ ਬਚਣ ਲਈ ਪੰਜਾਬ ਨੈਸ਼ਨਲ ਬੈਂਕ ਖ਼ਾਤਾਧਾਰਕਾਂ ਲਈ ਇੱਕ ਨਵਾਂ ਐਪ ਪੀ.ਐਨ.ਬੀ. ਵੈਰੀਫਾਈ ਲੈ ਕੇ ਆਇਆ ਹੈ। ਇਸ ਐਪ ਦੀ ਮਦਦ ਨਾਲ ਪੀ.ਐਨ.ਬੀ. ਖ਼ਾਤਾਧਾਰਕਾਂ ਲਈ ਆਨਲਾਈਨ ਲੈਣ-ਦੇਣ ਕਰਨਾ ਵਧੇਰੇ ਸੁਰੱਖਿਅਤ ਹੋਏਗਾ। ਇਹ ਐਪ ਇੰਟਰਨੈਟ ਬੈਂਕਿੰਗ ਅਤੇ ਡੈਬਿਟ ਕਾਰਡ ਜ਼ਰੀਏ ਲੈਣ-ਦੇਣ ਦੀ ਤਸਦੀਕ ਕਰੇਗਾ। ਇਹ ਵਿਸ਼ੇਸ਼ਤਾ ਓ.ਟੀ.ਪੀ. (ਵਨ-ਟਾਈਮ ਪਾਸਵਰਡ) ਦੀ ਜਗ੍ਹਾ ਕੰਮ ਕਰੇਗੀ ਅਤੇ ਐਪ ਦੇ ਜ਼ਰੀਏ ਕਿਸੇ ਵੀ ਲੈਣ-ਦੇਣ ਦੀ ਪੁਸ਼ਟੀ ਕਰੇਗੀ। ਇਹ ਸਿਰਫ ਇੱਕ ਡਿਵਾਈਸ 'ਤੇ ਰਜਿਸਟਰ ਕੀਤਾ ਜਾ ਸਕਦਾ ਹੈ।

ਬੈਂਕ ਨੇ ਕਿਹਾ ਹੈ ਕਿ ਪੀ.ਐਨ.ਬੀ. ਵੈਰੀਫਾਈ ਐਪ ਪਲੇ ਸਟੋਰ ਅਤੇ ਐਪ ਸਟੋਰ 'ਤੇ ਉਪਲਬਧ ਹੋਵੇਗਾ। ਗ੍ਰਾਹਕਾਂ ਨੂੰ ਪੀ.ਐਨ.ਬੀ. ਵੈਰੀਫਾਈ ਦੀ ਵਰਤੋਂ ਕਰਨ ਲਈ ਇੰਟਰਨੈੱਟ ਬੈਂਕਿੰਗ ਵਿਚ ਲਾਗ ਇਨ ਕਰਨਾ ਹੋਵੇਗਾ ਅਤੇ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਪਏਗਾ।

ਪੀ.ਐਨ.ਬੀ. ਵੈਰੀਫਾਈ ਲਈ ਰਜਿਸਟਰ ਕਿਵੇਂ ਕਰੀਏ?

ਪੀ.ਐਨ.ਬੀ. ਵੈਰੀਫਾਈ 'ਚ ਰਜਿਸਟਰ ਹੋਣ ਲਈ ਪਹਿਲਾਂ ਇੰਟਰਨੈਟ ਬੈਂਕਿੰਗ ਵਿਚ ਲਾਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਨਿਜੀ ਸੈਟਿੰਗ(Personal settings) 'ਤੇ ਜਾਓ ਅਤੇ ਪੀਐਨਬੀ ਵੈਰੀਫਾਈ ਲਈ ਐਨਰੋਲ 'ਤੇ ਕਲਿੱਕ ਕਰੋ। ਉਪਭੋਗਤਾ ਨੂੰ ਪੀ.ਐਨ.ਬੀ. ਵੈਰੀਫਿਕੇਸ਼ਨ ਲਈ ਨਾਮਾਂਕਣ ਵਿਕਲਪ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਬੇਨਤੀ ਦੀ ਪੁਸ਼ਟੀ(ਕੰਨਫਰਮ) ਕਰਨੀ ਹੋਵੇਗੀ। ਪੀ.ਐਨ.ਬੀ. ਵੈਰੀਫਾਈ 'ਤੇ ਰਜਿਸਟਰ ਹੋਣ ਤੋਂ ਬਾਅਦ, ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਮੈਸੇਜ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: Spicejet ਦੇ ਰਹੀ Pre-Booking Extra Baggage 'ਤੇ 25% ਦੀ ਛੋਟ, ਜਾਣੋ ਕੀ ਹੈ ਰੇਟ ਅਤੇ ਸਲੈਬ

ਇਸ ਤੋਂ ਬਾਅਦ ਯੂਜ਼ਰ ਨੂੰ ਆਪਣੇ ਡਿਵਾਇਸ 'ਤੇ ਐਪ ਇੰਸਟਾਲ ਕਰਨ ਤੋਂ ਬਾਅਦ ਗ੍ਰਾਹਕ ਆਈ.ਡੀ. ਦੀ ਵਰਤੋਂ ਕਰਕੇ ਲਾਗਇਨ ਕਰਨਾ ਹੋਵੇਗਾ। ਅਗਲੇ ਕਦਮ ਵਿਚ ਵੈਰੀਫਿਕੇਸ਼ਨ ਕੋਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਉਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ ਵੈਰੀਫਿਕੇਸ਼ਨ ਕੋਡ ਭੇਜਿਆ ਜਾਵੇਗਾ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਕੋਡ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਪੀ.ਐਨ.ਬੀ. ਵੈਰੀਫਿਕੇਸ਼ਨ ਪਾਸਵਰਡ ਦੇਣਾ ਪਏਗਾ ਜਾਂ ਤੁਸੀਂ ਲਾਗਇਨ ਕਰਨ ਲਈ ਪੈਟਰਨ ਜਾਂ ਫਿੰਗਰਪ੍ਰਿੰਟ ਦੀ ਚੋਣ ਕਰ ਸਕਦੇ ਹੋ।

ਇਹ ਐਪ ਇੰਟਰਨੈਟ ਬੈਂਕਿੰਗ ਲਈ ਕਿਵੇਂ ਕੰਮ ਕਰੇਗੀ?

ਇੰਟਰਨੈਟ ਬੈਂਕਿੰਗ ਲਈ ਸਭ ਤੋਂ ਪਹਿਲਾਂ ਉਪਭੋਗਤਾ ਲੈਣ-ਦੇਣ ਦਾ ਪਾਸਵਰਡ ਦੇਣਾ ਪਵੇਗਾ। ਇਸ ਤੋਂ ਬਾਅਦ 3 ਮਿੰਟ ਦੇ ਅੰਦਰ-ਅੰਦਰ ਸੌਦੇ ਦੀ ਤਸਦੀਕ ਕਰਨ ਲਈ ਓ.ਟੀ.ਪੀ. ਦੀ ਬਜਾਏ ਸਕ੍ਰੀਨ 'ਤੇ ਇੱਕ ਸੁਨੇਹਾ ਆਵੇਗਾ। ਇਸ ਤੋਂ ਬਾਅਦ ਉਪਭੋਗਤਾ ਨੂੰ ਪੀਐਨਬੀ ਵੈਰੀਫਾਈ ਐਪ 'ਤੇ ਲਾਗਇਨ ਕਰਕੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਜਾਂ  ਕੈਂਸਲ ਕਰਨਾ ਪਏਗਾ। ਇਸ ਤੋਂ ਬਾਅਦ ਟ੍ਰਾਂਜੈਕਸ਼ਨ ਦੀ ਸਥਿਤੀ ਬਾਰੇ ਜਾਣਕਾਰੀ 3 ਮਿੰਟ ਦੇ ਅੰਦਰ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ATM ਤੋਂ ਨਕਦ ਕਢਵਾਉਂਦੇ ਸਮੇਂ ਜ਼ਰੂਰ ਕਰੋ ਇਹ ਛੋਟਾ ਜਿਹਾ ਕੰਮ, ਤੁਹਾਡਾ ਬੈਂਕ ਖਾਤਾ ਰਹੇਗਾ ਸੁਰੱਖਿਅਤ

ਇਹ ਐਪ ਇੰਟਰਨੈੱਟ ਬੈਂਕਿੰਗ ਲਈ ਕਿਵੇਂ ਕੰਮ ਕਰੇਗੀ

ਕਿਸੇ ਵੀ ਆਨਲਾਈਨ ਟ੍ਰਾਂਜੈਕਸ਼ਨ ਲਈ ਗਾਹਕ ਨੂੰ ਪਹਿਲਾਂ ਕਾਰਡ ਦੇ ਵੇਰਵੇ ਦੇਣੇ ਪੈਣਗੇ। ਇਸ ਤੋਂ ਬਾਅਦ ਬੈਂਕ ਦੇ ਪੇਜ਼ 'ਤੇ ਸੇਕੇਂਟ ਫੈਕਟ ਆਥੇਂਟਿਫਿਕੇਸ਼ਨ ਰਿਡਾਇਰੈਕਟ ਕੀਤਾ ਜਾਵੇਗਾ। ਇਸ ਵੈਬਪੇਜ਼ 'ਤੇ ਗਾਹਕ ਨੂੰ 'ਪੁਸ਼ ਨੋਟਿਫਿਕੇਸ਼ਨ ਦਾ ਵਿਕਲਪ ਮਿਲੇਗਾ। ਇਸ ਵਿਕਲਪ ਨੂੰ ਚੁਣੋ ਅਤੇ ਸਬਮਿਟ ਬਟਨ 'ਤੇ ੱਕਰੋ। ਜਮ੍ਹਾਂ ਹੋਣ ਤੋਂ ਬਾਅਦ ਗਾਹਕ ਦੇ ਸਮਾਰਟਫੋਨ 'ਤੇ ਇਕ ਨੋਟੀਫਿਕੇਸ਼ਨ ਭੇਜਿਆ ਜਾਵੇਗਾ। ਨੋਟੀਫਿਕੇਸ਼ਨ ਨੂੰ ਕਲਿੱਕ ਕਰਨ ਨਾਲ ਪੀ.ਐਨ.ਬੀ. ਵੈਰੀਫਾਈ ਐਪ ਖੁੱਲ੍ਹ ਜਾਵੇਗਾ। ਗਾਹਕ ਨੂੰ ਲੈਣ-ਦੇਣ ਨੂੰ ਸਵੀਕਾਰ ਕਰਨਾ ਜਾਂ ਰੱਦ ਕਰਨਾ ਹੋਵੇਗਾ। ਸਵੀਕਰਾ ਕਰਨ ਦੀ ਚੋਣ ਕਰ ਲੈਣ ਤੋਂ ਬਾਅਦ ਲੈਣ-ਦੇਣ ਪੂਰਾ ਹੋ ਜਾਵੇਗਾ।

ਇਹ ਵੀ ਪੜ੍ਹੋ: Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ


author

Harinder Kaur

Content Editor

Related News