ਨਵੇਂ ਸਾਲ 'ਤੇ ਮਹਿੰਗਾਈ ਦੀ ਮਾਰ, AC ਤੇ ਫਰਿੱਜ ਮਗਰੋਂ ਵਧਣਗੀਆਂ ਵਾਸ਼ਿੰਗ ਮਸ਼ੀਨ ਦੀਆਂ ਕੀਮਤਾਂ

Monday, Jan 10, 2022 - 06:20 PM (IST)

ਨਵੇਂ ਸਾਲ 'ਤੇ ਮਹਿੰਗਾਈ ਦੀ ਮਾਰ, AC ਤੇ ਫਰਿੱਜ ਮਗਰੋਂ ਵਧਣਗੀਆਂ ਵਾਸ਼ਿੰਗ ਮਸ਼ੀਨ ਦੀਆਂ ਕੀਮਤਾਂ

ਨਵੀਂ ਦਿੱਲੀ - ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਮਹਿੰਗਾਈ ਨੇ ਇਕ ਵਾਰ ਫਿਰ ਖਪਤਕਾਰਾਂ ਨੂੰ ਝਟਕਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਜ਼ਿਊਮਰ ਡਿਊਰੇਬਲਸ ਕੰਪਨੀਆਂ ਨੇ ਕੱਚੇ ਮਾਲ ਅਤੇ ਮਾਲ ਭਾੜੇ 'ਚ ਵਾਧੇ ਕਾਰਨ ਨਵੇਂ ਸਾਲ 'ਚ ਏਅਰ ਕੰਡੀਸ਼ਨਰਾਂ ਅਤੇ ਫਰਿੱਜਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਮਾਰਚ 2022 ਤੱਕ ਵਾਸ਼ਿੰਗ ਮਸ਼ੀਨਾਂ ਵੀ 5-10 ਫੀਸਦੀ ਮਹਿੰਗੀਆਂ ਹੋ ਸਕਦੀਆਂ ਹਨ। ਪੈਨਾਸੋਨਿਕ, ਐਲਜੀ ਅਤੇ ਹਾਇਰ ਸਮੇਤ ਕਈ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਧਾ ਚੁੱਕੀਆਂ ਹਨ। ਸੋਨੀ, ਹਿਤਾਚੀ, ਗੋਦਰੇਜ ਐਪਲਾਇੰਸ ਇਸ ਤਿਮਾਹੀ ਦੇ ਅੰਤ ਤੱਕ ਕੀਮਤਾਂ ਵਧਾ ਸਕਦੇ ਹਨ।

ਕੰਜ਼ਿਊਮਰ ਇਲੈਕਟ੍ਰੋਨਿਕਸ ਐਂਡ ਅਪਲਾਇੰਸ ਮੈਨੂਫੈਕਚਰਰਜ਼ ਐਸੋਸੀਏਸ਼ਨ (SIEMA) ਦੇ ਅਨੁਸਾਰ, ਉਦਯੋਗ ਜਨਵਰੀ-ਮਾਰਚ 2022 ਤੱਕ ਕੀਮਤਾਂ ਵਿੱਚ 5-7 ਫੀਸਦੀ ਵਾਧਾ ਕਰੇਗਾ। ਐਸੋਸੀਏਸ਼ਨ ਦੇ ਪ੍ਰਧਾਨ ਐਰਿਕ ਬ੍ਰਾਗੇਂਜ਼ਾ ਨੇ ਕਿਹਾ ਕਿ ਉਦਯੋਗ ਨੇ ਤਿਉਹਾਰਾਂ ਦੇ ਸੀਜ਼ਨ ਕਾਰਨ ਕੀਮਤਾਂ ਵਿੱਚ ਵਾਧੇ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਨਿਰਮਾਤਾਵਾਂ ਕੋਲ ਮਹਿੰਗਾਈ ਦਾ ਬੋਝ ਗਾਹਕਾਂ 'ਤੇ ਪਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਪੈਨਾਸੋਨਿਕ ਪਹਿਲਾਂ ਹੀ ਆਪਣੇ AC ਦੀਆਂ ਕੀਮਤਾਂ 'ਚ 8 ਫੀਸਦੀ ਤੱਕ ਦਾ ਵਾਧਾ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਛੋਟੇ ਕਾਰੋਬਾਰਾਂ ਲਈ ਖ਼ੁਸ਼ਖ਼ਬਰੀ, RBI ਨੇ ਜਮ੍ਹਾ ਹੱਦ ਵਧਾ ਕੇ ਕੀਤੀ 7.5 ਕਰੋੜ ਰੁਪਏ

ਕਿਉਂ ਵਧ ਰਹੀਆਂ ਹਨ ਕੀਮਤਾਂ ?

ਹਾਇਰ ਐਪਲਾਇੰਸ ਇੰਡੀਆ ਦੇ ਮੈਨੇਜਰ ਸਤੀਸ਼ ਐੱਨ.ਐੱਸ. ਨੇ ਕਿਹਾ ਕਿ ਸਮੱਗਰੀ ਦੀਆਂ ਵਧਦੀਆਂ ਕੀਮਤਾਂ, ਗਲੋਬਲ ਫਰੇਟ ਚਾਰਜਿਜ਼ ਅਤੇ ਕੱਚੇ ਮਾਲ ਵਿੱਚ ਭਾਰੀ ਵਾਧੇ ਦੇ ਚੱਲਦਿਆਂ ਅਸੀਂ ਫਰਿੱਜਾਂ, ਵਾਸ਼ਿੰਗ ਮਸ਼ੀਨਾਂ ਅਤੇ ਏ.ਸੀ. ਸ਼੍ਰੇਣੀਆਂ ਵਿੱਚ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ 3 ਤੋਂ 5 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪੈਨਾਸੋਨਿਕ ਇੰਡੀਆ ਦੇ ਡਿਵੀਜ਼ਨਲ ਡਾਇਰੈਕਟਰ (ਖਪਤਕਾਰ ਇਲੈਕਟ੍ਰੋਨਿਕਸ) ਫੂਮਿਆਸੂ ਫੁਜੀਮੋਰੀ ਨੇ ਕਿਹਾ ਕਿ ਏ.ਸੀ. ਦੀਆਂ ਕੀਮਤਾਂ ਵਧਣ ਦਾ ਕਾਰਨ ਵਸਤੂਆਂ ਦੀਆਂ ਕੀਮਤਾਂ ਵਧਣ ਅਤੇ ਸਪਲਾਈ ਦੀਆਂ ਰੁਕਾਵਟਾਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਦੇਸ਼ ’ਚ 1200 ਕਰੋੜ ਰੁਪਏ ਦਾ ਕ੍ਰਿਪਟੋ ਕਰੰਸੀ ਘਪਲਾ, ਫਿਲਮੀ ਸਟਾਈਲ ’ਚ ਠੱਗਿਆ ਪੈਸਾ

ਕੱਚੇ ਮਾਲ ਦੀ ਕੀਮਤ ਬਣੀਆਂ ਚਿੰਤਾ ਦਾ ਵਿਸ਼ਾ

ਦੱਖਣੀ ਕੋਰੀਆ ਦੀ ਖਪਤਕਾਰ ਇਲੈਕਟ੍ਰੋਨਿਕਸ ਕੰਪਨੀ LG ਨੇ ਘਰੇਲੂ ਉਪਕਰਣਾਂ ਦੀ ਸ਼੍ਰੇਣੀ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਕੱਚੇ ਮਾਲ ਅਤੇ ਲੌਜਿਸਟਿਕਸ ਦੀ ਲਾਗਤ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ। LG ਇਲੈਕਟ੍ਰਾਨਿਕਸ ਇੰਡੀਆ ਦੇ  ਵਾਈਸ ਪ੍ਰੈਜ਼ੀਡੈਂਟ (ਘਰੇਲੂ ਉਪਕਰਣ ਅਤੇ ਏਸੀ ਬਿਜ਼ਨਸ) ਦੀਪਕ ਬਾਂਸਲ ਨੇ ਕਿਹਾ, “ਅਸੀਂ ਨਵੀਨਤਾਕਾਰੀ ਉਪਾਵਾਂ ਰਾਹੀਂ ਆਪਣੇ ਤੌਰ 'ਤੇ ਲਾਗਤ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਕਾਰੋਬਾਰ ਨੂੰ ਕਾਇਮ ਰੱਖਣ ਲਈ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ।

ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਨੇ Dunzo 'ਚ 25.8 ਫੀਸਦੀ ਦੀ ਖ਼ਰੀਦੀ ਹਿੱਸੇਦਾਰੀ , ਈਸ਼ਾ ਅੰਬਾਨੀ ਨੇ ਦਿੱਤਾ ਇਹ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News