ਹੁਣ ਜੀਓ ਪਲੇਟਫਾਰਮ ''ਚ ਨਿਵੇਸ਼ ਕਰ ਸਕਦੀ ਹੈ ਆਬੂਧਾਬੀ ਦੀ ਇਹ ਕੰਪਨੀ
Friday, May 29, 2020 - 10:06 AM (IST)
ਨਵੀਂ ਦਿੱਲੀ — ਤਾਲਾਬੰਦੀ ਦਰਮਿਆਨ ਜਿਥੇ ਦੁਨੀਆ ਭਰ ਦੀ ਅਰਥਵਿਵਸਥਾ ਡਗਮਗਾ ਰਹੀ ਹੈ ਉਥੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 'ਤੇ ਦੁਨੀਆ ਭਰ ਤੋਂ ਪੈਸੇ ਦੀ ਬਰਸਾਤ ਹੋ ਰਹੀ ਹੈ। ਪਿਛਲੇ ਇਕ ਮਹੀਨੇ ਤੋਂ ਜਿਥੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਜੀਓ ਪਲੇਟਫਾਰਮ 'ਚ ਨਿਵੇਸ਼ ਕਰ ਰਹੀਆਂ ਹਨ ਉਥੇ ਮਾਈਕ੍ਰੋਸਾਫਟ ਅਤੇ ਹੁਣ ਅਬੂ ਧਾਬੀ ਦੀ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਵਲੋਂ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਇਕਾਈ ਜੀਓ ਪਲੇਟਫਾਰਮਸ ਵਿਚ ਨਿਵੇਸ਼ ਨੂੰ ਲੈ ਕੇ ਖਬਰਾਂ ਗਰਮ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੰਪਨੀਆਂ ਨਾਲ ਵੀ ਗੱਲਬਾਤ ਜਾਰੀ ਹੈ।
ਜਿਸ ਸਮੇਂ ਤੋਂ ਫੇਸਬੁੱਕ ਨੇ ਰਿਲਾਇੰਸ ਜਿਓ ਵਿਚ 44 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਹੈ, ਉਦੋਂ ਤੋਂ ਕੰਪਨੀ ਵਿਚ ਨਿਵੇਸ਼ਕਾਂ ਦੀ ਲਾਈਨ ਲੱਗਣੀ ਸ਼ੁਰੂ ਹੋ ਗਈ ਹੈ। ਹੁਣ ਤੱਕ ਪੰਜ ਨਿਵੇਸ਼ਕ ਕੰਪਨੀ ਵਿਚ 75000 ਕਰੋੜ ਦਾ ਨਿਵੇਸ਼ ਕਰ ਚੁੱਕੇ ਹਨ।
ਇਹ ਵੀ ਪੜ੍ਹੋ : JIO ਪਲੇਟਫਾਰਮ 'ਚ ਇਕ ਹੋਰ ਦਿੱਗਜ ਵਿਦੇਸ਼ੀ ਕੰਪਨੀ ਵਲੋਂ ਹੋ ਰਹੀ ਨਿਵੇਸ਼ ਦੀ ਤਿਆਰੀ
ਹੁਣ ਤੱਕ ਕੁੱਲ ਪੰਜ ਕੰਪਨੀਆਂ ਕਰ ਚੁੱਕੀਆਂ ਹਨ ਨਿਵੇਸ਼
ਸਰੋਤ ਨੇ ਕਿਹਾ ਕਿ ਜੀਓ ਪਲੇਟਫਾਰਮਸ ਵਿਚ ਹਿੱਸੇਦਾਰੀ ਲਈ ਸੰਭਾਵੀ ਲੈਣ-ਦੇਣ ਬਾਰੇ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਉਸਨੇ ਸੌਦੇ 'ਤੇ ਵਧੇਰੇ ਜਾਣਕਾਰੀ ਨਹੀਂ ਦਿੱਤੀ। ਰਿਲਾਇੰਸ ਜਿਓ ਅਤੇ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਨੇ ਇਸ ਸਬੰਧ ਵਿਚ ਭੇਜੇ ਗਏ ਈ-ਮੇਲ ਦਾ ਜਵਾਬ ਨਹੀਂ ਦਿੱਤਾ ਹੈ। ਪਿਛਲੇ ਕੁਝ ਹਫ਼ਤਿਆਂ ਵਿਚ, ਜੀਓ ਨੇ ਕੇਕੇਆਰ, ਫੇਸਬੁੱਕ, ਸਿਲਵਰ ਲੇਕ ਪਾਰਟਨਰ, ਵਿਸਟਾ ਇਕੁਇਟੀ ਪਾਰਟਨਰ ਅਤੇ ਜਨਰਲ ਅਟਲਾਂਟਿਕ ਤੋਂ ਨਿਵੇਸ਼ ਪ੍ਰਾਪਤ ਕੀਤਾ ਹੈ।ਵੀ
ਹੁਣ ਤੱਕ 78,580 ਕਰੋੜ ਦਾ ਨਿਵੇਸ਼
ਪਿਛਲੇ ਹਫਤੇ ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਡਿਜੀਟਲ ਇਕਾਈ ਦਾ 2.32 ਫੀਸਦੀ ਹਿੱਸੇਦਾਰੀ ਯੂ.ਐੱਸ. ਦੀ ਪ੍ਰਾਈਵੇਟ ਇਕੁਇਟੀ ਕੰਪਨੀ ਕੇਕੇਆਰ ਨੂੰ 11,367 ਕਰੋੜ ਰੁਪਏ ਵਿਚ ਵੇਚਣ ਦਾ ਐਲਾਨ ਕੀਤਾ ਸੀ। ਪਿਛਲੇ ਕੁਝ ਹਫ਼ਤਿਆਂ ਵਿਚ ਜੀਓ ਪਲੇਟਫਾਰਮਸ ਵਿਚ ਇਹ ਪੰਜਵਾਂ ਵੱਡਾ ਨਿਵੇਸ਼ ਹੈ। ਰਿਲਾਇੰਸ ਨੂੰ ਪੰਜ ਵੱਡੇ ਸੌਦਿਆਂ ਤੋਂ ਹੁਣ ਤਕ ਕੁਲ 78,580 ਕਰੋੜ ਰੁਪਏ ਦੀ ਪੂੰਜੀ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਕੋਟਕ ਮਹਿੰਦਰਾ ਬੈਂਕ ਦੇ 5 ਕਾਮੇ ਬਣੇ ਅਰਬਪਤੀ, ਹੋਰ ਵੀ ਮਾਲਾਮਾਲ ਹੋਣ ਲਈ ਤਿਆਰ