ਲਗਭਗ 1.75 ਕਰੋੜ ਛੋਟੇ ਕਾਰੋਬਾਰ ਬੰਦ ਹੋਣ ਕੰਢੇ, ਵਧ ਜਾਣਗੇ ਬੇਰੁਜ਼ਗਾਰ : ਕੈਟ

09/15/2020 2:25:58 PM

ਨਵੀਂ ਦਿੱਲੀ – ਭਾਰਤ ਦਾ ਘਰੇਲੂ ਵਪਾਰ ਕੋਵਿਡ-19 ਕਾਰਣ ਸਦੀ ਦੇ ਆਪਣੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਿਹਾ ਹੈ। ਨੇੜਲੇ ਭਵਿੱਖ ’ਚ ਤੁਰੰਤ ਰਾਹਤ ਦਾ ਕੋਈ ਸੰਕੇਤ ਨਾ ਹੋਣ ਨਾਲ ਇਸ ਨੇ ਦੇਸ਼ ਭਰ ਦੇ ਵਪਾਰੀਆਂ ਨੂੰ ਗੋਡਿਆਂ ਦੇ ਭਾਰ ਖੜ੍ਹਾ ਕਰ ਦਿੱਤਾ ਹੈ। ਦੇਸ਼ ਦੀ ਆਰਥਿਕਤਾ ’ਤੇ ਇਹ ਟਿੱਪਣੀ ਕਰਦੇ ਹੋਏ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੋਵਾਂ ਸਰਕਾਰਾਂ ਤੋਂ ਕੋਵਿਡ ਤੋਂ ਰਾਹਤ ਪਾਉਣ ਲਈ ਕੋਈ ਸਮਰਥਨ ਪੈਕੇਜ ਨਾ ਮਿਲਣ ਕਾਰਣ ਦੇਸ਼ ਭਰ ’ਚ ਲਗਭਗ 25 ਫੀਸਦੀ ਛੋਟੇ ਕਾਰੋਬਾਰੀਆਂ ਦੀਆਂ ਲਗਭਗ 1.75 ਕਰੋੜ ਦੁਕਾਨਾਂ ਬੰਦ ਹੋਣ ਕੰਢੇ ਹਨ, ਜੋ ਦੇਸ਼ ਦੀ ਆਰਥਿਕਤਾ ਲਈ ਸਭ ਤੋਂ ਵਿਨਾਸ਼ਕਾਰੀ ਹੋਵੇਗਾ।

ਭਾਰਤੀ ਘਰੇਲੂ ਵਪਾਰ ਜੋ ਦੁਨੀਆ ਭਰ ’ਚ ਸਭ ਤੋਂ ਵੱਡਾ ਸੰਗਠਿਤ ਖੇਤਰ ਹੈ ਪਰ ਗਲਤ ਤਰੀਕੇ ਨਾਲ ਗੈਰ-ਸੰਗਠਿਤ ਖੇਤਰ ਦੇ ਰੂਪ ’ਚ ਦਰਸਾਇਆ ਗਿਆ ਹੈ। ਇਹ ਦੁਨੀਆ ਭਰ ਦੇ ਸਭ ਤੋਂ ਵਿਸ਼ਾਲ ਵਪਾਰ ’ਚੋਂ ਇਕ ਹੈ, ਜਿਸ ’ਚ 7 ਕਰੋੜ ਤੋਂ ਵੱਧ ਵਪਾਰੀ ਸ਼ਾਮਲ ਹਨ, ਜੋ 40 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ਅਤੇ 60 ਲੱਖ ਕਰੋੜ ਦਾ ਸਾਲਾਨਾ ਕਾਰੋਬਾਰ ਕਰਦੇ ਹਨ। ਭਾਰਤ ਦੇ ਘਰੇਲੂ ਵਪਾਰ ’ਚ ਲਗਭਗ 8 ਹਜ਼ਾਰ ਤੋਂ ਵੱਧ ਮੁੱਖ ਵਸਤਾਂ ਦਾ ਵਪਾਰ ਹੁੰਦਾ ਹੈ ਅਤੇ ਹਰੇਕ ਮੁੱਖ ਵਪਾਰ ਸ਼੍ਰੇਣੀ ਦੇ ਅਧੀਨ ਅਨੇਕਾਂ ਕਿਸਮ ਦੀਆਂ ਵਪਾਰਕ ਸ਼੍ਰੇਣੀਆਂ ’ਚ ਭਾਰਤ ਦਾ ਵਪਾਰ ਸ਼ਾਮਲ ਹੈ।

ਬੈਂਕਿੰਗ ਖੇਤਰ ਹੁਣ ਤੱਕ ਇਸ ਖੇਤਰ ਨੂੰ ਰਸਮੀ ਵਿੱਤ ਪ੍ਰਦਾਨ ਕਰਨ ’ਚ ਅਸਫਲ

ਬੈਂਕਿੰਗ ਖੇਤਰ ਹੁਣ ਤੱਕ ਇਸ ਖੇਤਰ ਨੂੰ ਰਸਮੀ ਵਿੱਤ ਪ੍ਰਦਾਨ ਕਰਨ ’ਚ ਅਸਫਲ ਰਿਹਾ ਹੈ ਕਿਉਂਕਿ ਸਿਰਫ 7 ਫੀਸਦੀ ਛੋਟੇ ਕਾਰੋਬਾਰੀ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਤੋਂ ਵਿੱਤ ਪ੍ਰਾਪਤ ਕਰਨ ’ਚ ਸਮਰੱਥ ਹਨ। ਬਾਕੀ 93 ਫੀਸਦੀ ਵਪਾਰੀ ਆਪਣੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਹੋਰ ਅਨੇਕਾਂ ਗੈਰ-ਰਸਮੀ ਸੋਮਿਆਂ ’ਤੇ ਨਿਰਭਰ ਹਨ।

ਇਹ ਵੀ ਦੇਖੋ : ਇਨ੍ਹਾਂ ਕੰਪਨੀਆਂ ਨੂੰ ਬੰਦ ਕਰ ਰਹੀ ਸਰਕਾਰ, ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਦਿੱਤੀ ਜਾਣਕਾਰੀ

ਆਰਥਿਕ ਪੈਕੇਜ ’ਚ ਕੁਝ ਵੀ ਨਹੀਂ ਮਿਲਿਆ

ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕੋਰੋਨਾ ਨੇ ਭਾਰਤੀ ਘਰੇਲੂ ਵਪਾਰ ਦਾ ਖੂਨ ਚੂਸ ਲਿਆ ਹੈ ਜੋ ਮੌਜੂਦਾ ਸਮੇਂ ’ਚ ਆਪਣੀ ਹੋਂਦ ਲਈ ਸੰਘਰਸ਼ ਕਰ ਰਿਹਾ ਹੈ। ਕੋਵਿਡ ਤੋਂ ਪਹਿਲਾਂ ਦੇ ਸਮੇਂ ਤੋਂ ਦੇਸ਼ ਦਾ ਘਰੇਲੂ ਵਪਾਰ ਵੱਡੇ ਵਿੱਤੀ ਸੰਕਟ ’ਚੋਂ ਗੁਜ਼ਰ ਰਿਹਾ ਸੀ ਅਤੇ ਕੋਵਿਡ ਤੋਂ ਬਾਅਦ ਦੇ ਸਮੇਂ ’ਚ ਵਪਾਰ ਅਸਾਧਾਰਣ ਅਤੇ ਉੱਚ ਪੱਧਰ ਦੇ ਵਿੱਤੀ ਦਬਾਅ ’ਚ ਆ ਗਿਆ ਹੈ। ਵਪਾਰੀ ਆਪਣੇ ਵਰਤਾਓ ਨੂੰ ਪੁਨਰਜੀਵਿਤ ਕਰਨ ਲਈ ਖੁਦ ਨੂੰ ਵੱਧ ਅਪਾਹਜ਼ ਮਹਿਸੂਸ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਐਲਾਨ 20 ਲੱਖ ਕਰੋੜ ਰੁਪਏ ਦੇ ਪੈਕੇਜ ’ਚ ਛੋਟੇ ਕਾਰੋਬਾਰਾਂ ਲਈ 1 ਰੁਪਏ ਦੀ ਵੀ ਵਿਵਸਥਾ ਨਹੀਂ ਸੀ ਅਤੇ ਨਾ ਹੀ ਦੇਸ਼ ਦੀ ਕਿਸੇ ਸੂਬਾ ਸਰਕਾਰ ਨੇ ਛੋਟੇ ਕਾਰੋਬਾਰਾਂ ਲਈ ਕੋਈ ਵਿੱਤੀ ਸਹਾਇਤਾ ਦਿੱਤੀ।

ਇਹ ਵੀ ਦੇਖੋ : ਸੋਨੇ 'ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ, ਲਗਾਤਾਰ ਦੋ ਦਿਨ ਆਈ ਤੇਜ਼ੀ!

ਦੁਕਾਨਾਂ ਬੰਦ ਹੋਣ ਨਾਲ ਵਧੇਗੀ ਬੇਰੋਜ਼ਗਾਰੀ

ਭਰਤੀਆ ਅਤੇ ਖੰਡੇਲਵਾਲ ਨੇ ਕਿਹਾ ਕਿ ਭਾਰਤ ’ਚ 1.75 ਕਰੋੜ ਦੁਕਾਨਾਂ ਜੇ ਬੰਦ ਹੁੰਦੀਆਂ ਹਨ ਤਾਂ ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵਪਾਰੀਆਂ ਦੀ ਪੂਰੀ ਤਰ੍ਹਾਂ ਅਣਦੇਖੀ ਅਤੇ ਉਦਾਸੀਨਤਾ ਜ਼ਿੰਮੇਵਾਰ ਹੋਵੇਗੀ। ਯਕੀਨੀ ਤੌਰ ’ਤੇ ਭਾਰਤ ’ਚ ਬੇਰੋਜ਼ਗਾਰਾਂ ਦੀ ਗਿਣਤੀ ’ਚ ਵਾਧਾ ਹੋਵੇਗਾ, ਜਿਸ ਨਾਲ ਜਿਥੇ ਆਰਥਿਕਤਾ ਨੂੰ ਵੱਡਾ ਝਟਕਾ ਲੱਗੇਗਾ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਦੇ ਲੋਕਲ ’ਤੇ ਵੋਕਲ ਅਤੇ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਵਪਾਰੀਆਂ ’ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਟੈਕਸਾਂ ਦੇ ਭੁਗਤਾਨ, ਰਸਮੀ ਅਤੇ ਗੈਰ-ਰਸਮੀ ਸ੍ਰੋਤਾਂ, ਈ. ਐੱਮ. ਆਈ., ਪਾਣੀ ਅਤੇ ਬਿਜਲੀ ਦੇ ਬਿਲ, ਜਾਇਦਾਦ ਟੈਕਸ, ਵਿਆਜ਼ ਦੇ ਭੁਗਤਾਨ, ਮਜ਼ਦੂਰੀ ਦੇ ਭੁਗਤਾਨ ਲਈ ਕਰਜ਼ੇ ਦੀਆਂ ਮਹੀਨਾਵਾਰ ਕਿਸ਼ਤਾਂ ਦੇ ਭੁਗਤਾਨ ਨੂੰ ਪੂਰਾ ਕਰਨ ਦਾ ਬਹੁਤ ਵੱਡਾ ਵਿੱਤੀ ਬੋਝ ਹੈ। ਕੈਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਪਾਰੀਆਂ ਦੇ ਇਸ ਭਖਦੇ ਮੁੱਦੇ ਦਾ ਤੁਰੰਤ ਐਕਸ਼ਨ ਲੈਂਦੇ ਹੋਏ ਵਪਾਰੀਆਂ ਲਈ ਇਕ ਪੈਕੇਜ ਨੀਤੀ ਦਾ ਐਲਾਨ ਕਰਨ ਅਤੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੀ ਬਹਾਲੀ ’ਚ ਮਦਦ ਕਰਨ ਦੀ ਨੀਤੀ ਐਲਾਨ ਕਰਨ ਲਈ ਕਿਹਾ ਹੈ।

ਇਹ ਵੀ ਦੇਖੋ : ਹੁਣ RBI ਸਹਿਕਾਰੀ ਬੈਂਕਾਂ 'ਤੇ ਵੀ ਰੱਖੇਗਾ ਨਜ਼ਰ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ


Harinder Kaur

Content Editor

Related News