ਛੋਟੇ ਸ਼ਹਿਰਾਂ ''ਚ 23 ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰ ਰਹੀ ਹੈ AAI, ਵਧੇਗੀ ਯਾਤਰੀਆਂ ਦੀ ਗਿਣਤੀ

Monday, Jul 17, 2023 - 03:33 PM (IST)

ਬਿਜ਼ਨੈੱਸ ਡੈਸਕ : ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਛੋਟੇ ਅਤੇ ਦਰਮਿਆਨੇ ਸ਼ਹਿਰਾਂ ਵਿੱਚ 23 ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਦਾ ਕੰਮ ਕਰ ਰਹੀ ਹੈ। ਇਸ ਨਾਲ ਭਾਰਤੀ ਏਅਰਲਾਈਨਜ਼ ਦੇ ਹਵਾਈ ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ। ਉਂਝ ਦੇਸ਼ ਦੀਆਂ ਪ੍ਰਮੁੱਖ ਜਹਾਜ਼ਾਂ ਦੀਆਂ ਕੰਪਨੀਆਂ ਅਗਲੇ ਕੁਝ ਸਾਲਾਂ 'ਚ ਹਵਾਈ ਜਹਾਜ਼ਾਂ ਦੀ ਗਿਣਤੀ 'ਚ ਵੱਡੀ ਮਾਤਰਾ ਵਿੱਚ ਵਾਧਾ ਕਰਨ ਵਾਲੀਆਂ ਹਨ। 23 ਹਵਾਈ ਅੱਡਿਆਂ ਵਿੱਚ 16 ਨੂੰ ਇਸ ਸਾਲ ਤੱਕ ਅੱਪਗ੍ਰੇਡ ਕਰ ਦਿੱਤਾ ਜਾਵੇਗਾ।

ਸੂਤਰਾਂ ਅਨੁਸਾਰ ਸਾਲ 2023-24 ਵਿੱਚ ਭਾਰਤੀ ਏਅਰਲਾਈਨਜ਼ ਦੇ 132 ਹੋਰ ਹਵਾਈ ਜਹਾਜ਼ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਸੀਏਪੀਏ ਮੁਤਾਬਕ ਇਸ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਸਬੰਧ ਵਿੱਚ ਏਅਰ ਇੰਡੀਆ 53 ਜਹਾਜ਼ ਅਤੇ ਇੰਡੀਗੋ 49 ਜਹਾਜ਼ ਆਪਣੇ ਬੇੜੇ ਵਿੱਚ ਸ਼ਾਮਲ ਕਰੇਗੀ। ਪਟਨਾ ਹਵਾਈ ਅੱਡੇ 'ਤੇ ਨਵੀਂ ਘਰੇਲੂ ਟਰਮੀਨਲ ਇਮਾਰਤ, ਏਟੀਸੀ ਬਲਾਕ, ਫਾਇਰ ਸਟੇਸ਼ਨ ਅਤੇ ਕਾਰਗੋ ਬਲਾਕ ਦਾ ਨਿਰਮਾਣ ਕੀਤਾ ਗਿਆ ਹੈ। ਦੇਸ਼ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਲੇਹ ਹਵਾਈ ਅੱਡੇ ਅਤੇ ਗੋਆ ਡਬੋਲਿਮ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਬਣਾਈ ਗਈ ਹੈ। ਇਸ ਨਾਲ ਯਾਤਰੀਆਂ ਦੀ ਗਿਣਤੀ ਕਾਫ਼ੀ ਵਧ ਜਾਵੇਗੀ।

ਇਸ ਨਾਲ ਪੀਕ ਆਵਰ 'ਚ ਯਾਤਰੀਆਂ ਦੀ ਗਿਣਤੀ 1,300 ਤੋਂ ਵਧ ਕੇ 3,000 ਹੋ ਜਾਵੇਗੀ। ਦਰਭੰਗਾ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦਾ ਖੇਤਰਫਲ 1,400 ਵਰਗ ਮੀਟਰ ਤੋਂ ਵਧਾ ਕੇ 2,000 ਵਰਗ ਮੀਟਰ ਕੀਤਾ ਜਾਵੇਗਾ। AAI 800 ਕਰੋੜ ਰੁਪਏ ਦੀ ਲਾਗਤ ਨਾਲ ਪੋਰਟ ਬਲੇਅਰ ਹਵਾਈ ਅੱਡੇ ਨੂੰ ਵੀ ਅਪਗ੍ਰੇਡ ਕਰ ਰਿਹਾ ਹੈ। AAI ਗੁਜਰਾਤ ਦੇ ਹੀਰਾਸਰ ਅਤੇ ਧੋਲੇਰਾ ਵਿਖੇ ਨਵਾਂ ਹਵਾਈ ਅੱਡਾ ਬਣਾ ਰਿਹਾ ਹੈ। ਧੋਲੇਰਾ ਹਵਾਈ ਅੱਡੇ ਦਾ ਨਿਰਮਾਣ ਦਸੰਬਰ 2025 ਤੱਕ ਮੁਕੰਮਲ ਹੋ ਜਾਵੇਗਾ। ਅੰਕੜਿਆਂ ਅਨੁਸਾਰ, ਵਿੱਤੀ ਸਾਲ 22 ਦੇ ਮੁਕਾਬਲੇ ਵਿੱਤੀ ਸਾਲ 23 ਵਿੱਚ 59.81 ਫੀਸਦੀ ਜ਼ਿਆਦਾ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ।


rajwinder kaur

Content Editor

Related News