ਰੇਲ ਟਿਕਟ ਬੁਕਿੰਗ ਦੇ ਲਈ ਆਧਾਰ ਕਾਰਡ ਜ਼ਰੂਰੀ ਨਹੀਂ : ਸਰਕਾਰ
Saturday, Aug 05, 2017 - 11:24 AM (IST)
ਨਵੀਂ ਦਿੱਲੀ—ਸਰਕਾਰ ਨੇ ਰੇਲ ਯਾਤਰੀਆਂ ਨੂੰ ਟਿਕਟ ਖਰੀਦਣ ਦੇ ਲਈ ਆਧਾਰ ਨੰਬਰ ਦੀ ਜ਼ਰੂਰਤ ਨਹੀਂ। ਰੇਲ ਰਾਜ ਮੰਤਰੀ ਰਾਜੇਨ ਗੋਹੇਨ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੇਲ ਟਿਕਟ ਦੀ ਬੁਕਿੰਗ ਦੇ ਲਈ 12 ਅੰਕਾਂ ਦੇ ਆਧਾਰ ਨੰਬਰ ਨੂੰ ਜ਼ਰੂਰੀ ਬਣਾਉਣ ਦੀ ਮੰਤਰਾਲੇ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਦੇ ਵਲੋਂ ਅਜਿਹਾ ਕੋਈ ਪ੍ਰਸਤਾਵ ਵਿਚਾਰ ਦੇ ਲਈ ਨਹੀਂ ਆਇਆ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਸਾਲ ਇਕ ਜਨਵਰੀ ਨਾਲ ਸਵੈਇੱਛਕ ਆਧਾਰ 'ਤੇ ਬ੍ਰਸ਼ਿਟ ਨਾਗਰਿਕਾਂ ਦੇ ਲਈ ਰਿਆਇਤੀ ਰੇਲਵੇ ਟਿਕਟ ਪ੍ਰਾਪਤ ਕਰਨ ਦੇ ਲਈ ਆਧਾਰ ਪ੍ਰਮਾਣਿਕਤਾ ਸ਼ੁਰੂ ਕੀਤੀ ਗਈ ਹੈ।
ਰੇਲਵੇ ਦੇ ਉਤਸਰਜਨ ਮਾਨਕਾਂ ਨੂੰ ਦਾਇਰੇ 'ਚ ਲਿਆਉਣ ਸੰਬੰਧੀ ਇਕ ਹੋਰ ਸਵਾਲ ਦੇ ਜਵਾਬ 'ਚ ਗੋਹੇਨ ਨੇ ਕਿਹਾ ਕਿ ਭਾਰਤੀ ਰੇਲ ਪ੍ਰਦੂਸ਼ਣ ਨਿਯੰਤਰਨ ਉਪਾਅ ਨੂੰ ਪ੍ਰਮੁੱਖਤਾ ਨਾਲ ਲਾਗੂ ਕਰਕੇ ਸਾਲ 2030 ਤੱਕ ਉਤਰਸਜਨ ਦੀ ਤੀਬ੍ਰਤਾ 'ਚ 32 ਪ੍ਰਤੀਸ਼ਤ ਤੱਕ ਕਮੀ ਲਿਆਵੇਗਾ। ਉਨ੍ਹਾਂ ਨੇ ਦੱਸਿਆ ਕਿ ਪੈਰਿਸ ਸਮਝੌਤੇ ਦੇ ਤਹਿਤ ਭਾਰਤ ਦੁਆਰਾ ਪ੍ਰਦੂਸ਼ਣ ਸੰਬੰਧੀ ਉਤਸਰਜਨ 'ਚ ਕਮੀ ਲਿਆਉਣ ਦੇ ਲਈ ਤੈਅ ਕੀਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਰੇਲਵੇ ਨੂੰ ਵੀ ਉਤਸਰਜਨ ਮਾਨਕਾਂ ਦੇ ਦਾਇਰੇ 'ਚ ਲਿਆਇਆ ਜਾਵੇਗਾ.
