Bisleri ਦੇ ਬੁਲਾਰੇ ਨੇ ਕੰਪਨੀ 'ਤੇ ਲਾਏ ਜੁਰਮਾਨੇ ਨੂੰ ਲੈ ਕੇ ਜਾਰੀ ਕੀਤਾ ਸਪੱਸ਼ਟੀਕਰਣ

Thursday, Feb 11, 2021 - 05:55 PM (IST)

Bisleri ਦੇ ਬੁਲਾਰੇ ਨੇ ਕੰਪਨੀ 'ਤੇ ਲਾਏ ਜੁਰਮਾਨੇ ਨੂੰ ਲੈ ਕੇ ਜਾਰੀ ਕੀਤਾ ਸਪੱਸ਼ਟੀਕਰਣ

ਨਵੀਂ ਦਿੱਲੀ - ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਕੋਕ, ਪੈਪਸੀ ਅਤੇ ਬਿਸਲੇਰੀ 'ਤੇ ਕਰੀਬ 72 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਪਲਾਸਟਿਕ ਕੂੜ੍ਹੇ ਦੇ ਡਿਸਪੋਜਲ ਅਤੇ ਕਲੈਕਸ਼ਨ ਦੀ ਜਾਣਕਾਰੀ ਸਰਕਾਰੀ ਬਾਡੀ ਨੂੰ ਨਾ ਦੇਣ ਦੇ ਮਾਮਲੇ 'ਚ ਲਗਾਇਆ ਗਿਆ ਹੈ। ਬਿਸਲੇਰੀ 'ਤੇ 10.75 ਕਰੋੜ ਰੁਪਏ, ਪੈਪਸਿਕੋ ਇੰਡੀਆ 'ਤੇ 8.7 ਕਰੋੜ ਅਤੇ ਕੋਕਾ ਕੋਲਾ ਬੈਵਰੇਜੇਸ 'ਤੇ 50.66 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਬਿਸਲੇਰੀ ਕੰਪਨੀ ਪਾਣੀ ਵੇਚਣ ਦਾ ਕਾਰੋਬਾਰ ਕਰਦੀ ਹੈ। ਇਹ ਸਾਰੇ ਪਲਾਸਟਿਕ ਕਚਰੇ ਦੇ ਸੇਗਮੈਂਟ ਤਹਿਤ ਆਉਂਦੇ ਹਨ। ਹੁਣ ਕੰਪਨੀ ਬਿਸਲਰੀ ਕੰਪਨੀ ਦੇ ਬੁਲਾਰੇ ਨੇ ਕੰਪਨੀ 'ਤੇ ਲਗਾਏ ਗਏ ਜੁਰਮਾਨੇ ਬਾਰੇ ਸਪੱਸ਼ਟੀਕਰਣ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : KOO App 'ਚ ਲੱਗਾ ਹੈ ਚੀਨ ਦਾ ਪੈਸਾ, ਕੰਪਨੀ ਨੇ ਦਿੱਤੀ ਨਿਵੇਸ਼ਕਾਂ ਨੂੰ ਲੈ ਇਹ ਸਫ਼ਾਈ

ਕੰਪਨੀ ਦੇ ਬੁਲਾਰੇ ਅਨੁਸਾਰ, 'ਬਿਸਲੇਰੀ ਇੱਕ ਨਿਯਮਾਂ ਦਾ ਪਾਲਣ ਕਰਨ ਵਾਲਾ ਸੰਗਠਨ ਹੈ ਅਤੇ ਅਸੀਂ ਸਮੇਂ-ਸਮੇਂ ਪਾਸ ਕੀਤੇ ਪੀ.ਡਬਲਯੂ.ਐਮ. ਨਿਯਮਾਂ, ਦਿਸ਼ਾਵਾਂ ਅਤੇ ਆਦੇਸ਼ਾਂ ਦਾ ਪਾਲਣ ਕਰਦਾ ਆ ਰਿਹਾ ਹਾਂ। ਅਸੀਂ  ਸੀ.ਪੀ.ਸੀ.ਬੀ ਦੁਆਰਾ ਸੁਝਾਏ ਗਏ ਲੋੜੀਂਦੇ ਦਸਤਾਵੇਜ਼ਾਂ ਨੂੰ ਐਸ.ਪੀ.ਸੀ.ਬੀ. / ਪੀ.ਸੀ.ਸੀ. / ਯੂ.ਐੱਲ.ਬੀ. ਵਿਚ ਜਮ੍ਹਾ ਕਰਵਾਇਆ ਹੈ। ਇੱਕ ਸਮਰਪਿਤ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ, ਅਸੀਂ ਸਰਕਾਰ ਦੁਆਰਾ ਜਾਰੀ ਕੀਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਅਸੀਂ ਪਲਾਸਟਿਕ ਨੂੰ ਵੱਖ ਕਰਨ ਅਤੇ ਪਲਾਸਟਿਕ ਦੀ ਰੀਸਾਈਕਲਿੰਗ ਬਾਰੇ ਜਾਗਰੂਕਤਾ ਪੈਦਾ ਕਰਦੇ ਆ ਰਹੇ ਹਾਂ। ਅਸੀਂ ਕਾਰਪੋਰੇਟ, ਸਕੂਲ ਅਤੇ ਆਰ.ਡਬਲਯੂ.ਏ.ਐਸ. ਦੁਆਰਾ ਨਾਗਰਿਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਾਂ। ਇਸ ਪਹਿਲ ਦੇ ਆਧਾਰ 'ਤੇ ਵਿਚਾਰ ਹੈ ਕਿ 'ਉਹ ਤਬਦੀਲੀ ਖ਼ੁਦ ਕਰੋ ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ' ਪਲਾਸਟਿਕ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਅਤੇ ਰੀਸਾਈਕਲ ਕਰਕੇ।'

ਇਹ ਵੀ ਪੜ੍ਹੋ : ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ

ਕੰਪਨੀ ਦੇ ਬੁਲਾਰੇ ਨੇ ਅੱਗੇ ਕਿਹਾ  'ਅਸੀਂ ਦੋਵੇਂ ਦਿੱਲੀ ਵਿਚ ਐਸ.ਡੀ.ਐਮ.ਸੀ. ਅਤੇ ਈ.ਡੀ.ਐੱਮ.ਸੀ. ਵਲੋਂ ਸੁਝਾਏ ਗਏ ਨਿਯਮਾਂ ਤੋਂ ਜਾਣੂ ਹਾਂ ਅਤੇ ਆਪਣੇ ਪ੍ਰੋਗ੍ਰਾਮ ਨੂੰ ਸਭ ਤੋਂ ਜ਼ਿਆਦਾ ਸਮਰਥਨ ਦੇ ਰਹੇ ਹਾਂ। ਐਸ.ਡੀ.ਐਮ.ਸੀ. ਅਤੇ ਈ.ਡੀ.ਐਮ.ਸੀ. ਦੋਵੇਂ ਸਵੱਛ ਪਲਾਸਟਿਕ ਵੱਖ ਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਬਿਸਲੇਰੀ ਦੀ 'ਬਾਟਲਜ਼ ਫਾਰ ਚੇਂਜ' ਪਹਿਲਕਦਮੀ ਕਰ ਰਹੇ ਹਾਂ। ਇਸ ਵੇਲੇ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ , ਕਾਰਵਾਈਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਅਸੀਂ ਇਸ ਸਮੇਂ ਰੈਗੂਲੇਟਰਾਂ ਨੂੰ ਨੇੜਿਓਂ ਸਹਿਯੋਗ ਦੇ ਰਹੇ ਹਾਂ।'

ਇਹ ਵੀ ਪੜ੍ਹੋ : ਇਸ ਸਾਲ ਗਰਮੀ ਕੱਢੇਗੀ ਵੱਟ, ਇਸ ਕਾਰਨ ਵਧ ਸਕਦੀਆਂ ਹਨ Fridge-AC ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News