ਤਿਉਹਾਰੀ ਸੀਜ਼ਨ 'ਚ ਮਹਿੰਗਾ ਹੋ ਸਕਦੈ ਹਵਾਈ ਸਫ਼ਰ, ATF ਦੀ ਕੀਮਤ 'ਚ ਹੋਇਆ ਜ਼ਬਰਦਸਤ ਵਾਧਾ

Friday, Sep 01, 2023 - 01:13 PM (IST)

ਤਿਉਹਾਰੀ ਸੀਜ਼ਨ 'ਚ ਮਹਿੰਗਾ ਹੋ ਸਕਦੈ ਹਵਾਈ ਸਫ਼ਰ, ATF ਦੀ ਕੀਮਤ 'ਚ ਹੋਇਆ ਜ਼ਬਰਦਸਤ ਵਾਧਾ

ਬਿਜ਼ਨੈੱਸ ਡੈਸਕ-  ਤਿਉਹਾਰੀ ਸੀਜ਼ਨ ਤੋਂ ਪਹਿਲਾਂ ਏਅਰਲਾਈਨਜ਼ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ 'ਚ 14 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਦੀਆਂ ਕੀਮਤਾਂ ਦਸੰਬਰ 2022 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ATF ਦੀ ਕੀਮਤ 1.12 ਲੱਖ ਰੁਪਏ ਤੋਂ ਵੱਧ ਹੋ ਗਈ ਹੈ। ਦੱਸ ਦੇਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਕੀਮਤਾਂ 'ਚ 24 ਫ਼ੀਸਦੀ ਦਾ ਵਾਧਾ ਹੋਇਆ ਹੈ। ਅਜਿਹੇ 'ਚ ATF ਦੀਆਂ ਕੀਮਤਾਂ ਵਧਣ ਨਾਲ ਹਵਾਈ ਯਾਤਰਾ 'ਤੇ ਵੀ ਅਸਰ ਪੈ ਸਕਦਾ ਹੈ। ਇਸ ਨਾਲ ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ, ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ATF ਦੀ ਕੀਮਤ ਵਧਾਈ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਕਿੰਨੇ ਵਧੇ ਹਨ ATF ਦੇ ਭਾਅ
ਦੇਸ਼ ਦੀ ਰਾਜਧਾਨੀ ਦਿੱਲੀ 'ਚ ATF ਦੀਆਂ ਕੀਮਤਾਂ ਵਧ ਕੇ 20,295.2 ਰੁਪਏ ਪ੍ਰਤੀ ਕਿਲੋਲੀਟਰ ਤੱਕ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ 1.12 ਲੱਖ ਰੁਪਏ ਤੋਂ ਜ਼ਿਆਦਾ ਹੋ ਚੁੱਕੀਆਂ ਹਨ। ਦਿੱਲੀ ਵਿੱਚ ਹਵਾਬਾਜ਼ੀ ਬਾਲਣ ਜਾਂ ਜੈੱਟ ਈਂਧਨ ਦੀਆਂ ਕੀਮਤਾਂ 1,12,419.33 ਰੁਪਏ ਪ੍ਰਤੀ ਕਿਲੋਲੀਟਰ ਹੋ ਗਈਆਂ ਹਨ। ਜਦੋਂ ਕਿ ਕੋਲਕਾਤਾ ਵਿੱਚ ਇਹ 121063.83 ਰੁਪਏ ਪ੍ਰਤੀ ਕਿਲੋ ਲੀਟਰ ਹੈ, ਮੁੰਬਈ ਵਿੱਚ ਇਹ 105222.13 ਰੁਪਏ ਪ੍ਰਤੀ ਕਿਲੋ ਲੀਟਰ ਹੈ। ਇਸ ਤੋਂ ਇਲਾਵਾ ਚੇਨਈ 'ਚ ਇਹ 116581.77 ਰੁਪਏ ਪ੍ਰਤੀ ਕਿਲੋਲੀਟਰ ਹੈ।

ਇਹ ਵੀ ਪੜ੍ਹੋ : Air India ਨੂੰ ਇਕ ਹੋਰ ਝਟਕਾ: ਬੋਇੰਗ ਯੂਨਿਟ ਤੋਂ ਬਾਅਦ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਲੱਗੀ ਪਾਬੰਦੀ

ਅਗਸਤ ਦੇ ਮਹੀਨੇ ਵੀ ਕੀਮਤਾਂ 'ਚ ਹੋਇਆ ਸੀ ਵਾਧਾ
1 ਅਗਸਤ ਨੂੰ ਜੈੱਟ ਫਿਊਲ ਦੀਆਂ ਕੀਮਤਾਂ 'ਚ 8.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਅਗਸਤ ਵਿੱਚ ਦਿੱਲੀ ਵਿੱਚ ATF ਦੀ ਕੀਮਤ 98,508.26 ਰੁਪਏ ਪ੍ਰਤੀ ਲੀਟਰ ਸੀ। ਜਦੋਂ ਕਿ ਕੋਲਕਾਤਾ ਵਿੱਚ ਇਹ 1,07,383.08 ਰੁਪਏ ਪ੍ਰਤੀ ਲੀਟਰ, ਮੁੰਬਈ ਵਿੱਚ 92,124.13 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ 1,02,391.64 ਰੁਪਏ ਪ੍ਰਤੀ ਲੀਟਰ ਸੀ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News