ਚੀਨ ’ਚ ਸਟੀਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, ਮਿੱਲਾਂ ਨੇ ਸਟਾਕ ਵਧਾਇਆ

Wednesday, Nov 10, 2021 - 01:28 PM (IST)

ਚੀਨ ’ਚ ਸਟੀਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, ਮਿੱਲਾਂ ਨੇ ਸਟਾਕ ਵਧਾਇਆ

ਜਲੰਧਰ (ਬਿਜ਼ਨੈੱਸ ਡੈਸਕ) – ਚੀਨ ’ਚ ਸਟੀਲ ਦੀਆਂ ਕੀਮਤਾਂ ’ਚ ਗਿਰਾਵਟ ਲਗਾਤਾਰ ਜਾਰੀ ਹੈ ਅਤੇ ਅਕਤੂਬਰ ਮਹੀਨੇ ਦੇ ਆਖਰੀ ਹਫਤੇ ’ਚ ਚੀਨ ’ਚ ਸਟੀਲ ਦੀਆਂ ਕੀਮਤਾਂ ’ਚ 47 ਡਾਲਰ ਪ੍ਰਤੀ ਟਨ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵਧਦੀਆਂ ਕੀਮਤਾਂ ਦਰਮਿਆਨ ਚੀਨ ਦੀਆਂ ਸਟੀਲ ਮਿੱਲਾਂ ਨੇ ਆਪਣੀ ਇਨਵੈਂਟਰੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਜਦ ਕਿ ਪਹਿਲਾਂ ਇਹ ਮਿੱਲਾਂ ਆਪਣੇ ਸਟਾਕ ਨੂੰ ਘੱਟ ਕਰ ਰਹੀਆਂ ਸਨ। ਚੀਨ ’ਚ ਸਟੀਲ ਕੀਮਤਾਂ ’ਚ ਗਿਰਾਵਟ ਦੀ ਇਹ ਸਥਿਤੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਸਰਕਾਰੀ ਪਾਬੰਦੀਆਂ ਕਾਰਨ ਮਿੱਲਾਂ ਦੇ ਉਤਪਾਦਨ ’ਚ ਕਟੌਤੀ ਕੀਤੀ ਹੋਈ ਹੈ। ਚੀਨ ਦੇ ਨੈਸ਼ਨਲ ਸਟੀਲ ਪ੍ਰਾਈਸ ਇੰਡੈਕਸ ਦੇ ਡਾਟਾ ਮੁਤਾਬਕ ਸਟੀਲ ਦੀਆਂ ਕੀਮਤਾਂ ’ਚ ਅਕਤੂਬਰ ਦੇ ਤੀਜੇ ਹਫਤੇ ਦੇ ਮੁਕਾਬਲੇ ਆਖਰੀ ਹਫਤੇ ਕੀਮਤਾਂ ’ਚ 4.7 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ ਹੁਣ 847 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈਆਂ ਹਨ। ਰੈਬਰ ਅਤੇ ਹੌਟ ਰਾਡ ਕੋਇਲ (ਐੱਚ. ਆਰ. ਸੀ.) ਦੀਆਂ ਕੀਮਤਾਂ ’ਚ ਵਧੇਰੇ ਗਿਰਾਵਟ ਦੇਖਣ ਨੂੰ ਮਿਲੀ ਹੈ।

ਕੀਮਤਾਂ ’ਚ ਇਹ ਗਿਰਾਵਟ ਸਟੀਲ ਦੇ ਨਿਰਮਾਣ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਦੇਖੀ ਜਾ ਰਹੀ ਹੈ। ਚੀਨ ’ਚ ਆਇਰਨ ਓਰ ਇੰਡੈਕਸ 92.8 ਡਾਲਰ ਪ੍ਰਤੀ ਟਨ ਤੱਕ ਡਿੱਗ ਿਗਆ ਹੈ ਅਤੇ ਇਸ ’ਚ 14 ਡਾਲਰ ਪ੍ਰਤੀ ਟਨ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਕੋਕ ਦੀਆਂ ਕੀਮਤਾਂ ਵੀ ਡਿੱਗ ਕੇ 31 ਡਾਲਰ ਤੱਕ ਡਿੱਗ ਗਈਆਂ ਹਨ, ਜਿਸ ਕਾਰਨ ਇਨਪੁੱਟ ਕਾਸਟ ’ਚ ਕਮੀ ਆਈ ਹੈ। ਇਸ ਤੋਂ ਇਲਾਵਾ ਮੰਗ ’ਚ ਕਮੀ ਕਾਰਨ ਵੀ ਕੀਮਤਾਂ ’ਚ ਹਾਲੇ ਨਰਮੀ ਦੇਖਣ ਨੂੰ ਮਿਲ ਰਹੀ ਹੈ।

ਚੀਨ ਦੇ ਮੁਕਾਬਲੇ ਹੋਰ ਦੇਸ਼ਾਂ ’ਚ ਸਟੀਲ ਦੀਆਂ ਕੀਮਤਾਂ ਹਾਲੇ ਵੀ ਵਧ ਰਹੀਆਂ ਹਨ। ਲਿਹਾਜਾ ਚੀਨ ’ਚ ਬਾਜ਼ਾਰ ਦੇ ਜਾਣਕਾਰ ਇਸ ਨੂੰ ਇਕ ਮੌਕੇ ਦੇ ਤੌਰ ’ਤੇ ਦੇਖ ਰਹੇ ਹਨ ਅਤੇ ਮੁਲਾਂਕਣ ਲਗਾਇਆ ਜਾ ਰਿਹਾ ਹੈ ਕਿ ਚੀਨ ਤੋਂ ਸਟੀਲ ਦਾ ਐਕਸਪੋਰਟ ਹੱਬ ਵਧ ਸਕਦਾ ਹੈ। ਸਟੀਲ ਮਿੰਟ ਦੀ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ’ਚ ਚੀਨ ਦੀ ਸਟੀਲ ਬਰਾਮਦ ਸਤੰਬਰ ਦੇ ਮੁਕਾਬਲੇ ਡਿੱਗ ਗਈ ਸੀ, ਜਿਸ ’ਚ ਹੁਣ ਤੇਜ਼ੀ ਆਉਣ ਦੀ ਉਮੀਦ ਹੈ।


author

Harinder Kaur

Content Editor

Related News